ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਅਫ਼ਗ਼ਾਨਿਸਤਾਨ: ਧਮਾਕਿਆਂ ਵਿਚਕਾਰ ਦੋ ਨੇਤਾਵਾਂ ਨੇ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ 

ਸੋਮਵਾਰ (9 ਮਾਰਚ) ਨੂੰ ਅਫ਼ਗ਼ਾਨਿਸਤਾਨ ਦੇ ਨੇਤਾਵਾਂ ਅਸ਼ਰਫ ਗਨੀ ਅਤੇ ਅਬਦੁੱਲਾ ਅਬਦੁੱਲਾ ਦੇ ਵੱਖ ਵੱਖ ਥਾਈਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਨਾਲ ਰਾਜਨੀਤਿਕ ਸੰਕਟ ਹੋਰ ਡੂੰਘਾ ਹੋ ਗਿਆ। ਇਸ ਦੌਰਾਨ ਰਾਜਧਾਨੀ ਵਿੱਚ ਘੱਟੋ ਘੱਟ ਦੋ ਧਮਾਕੇ ਹੋਏ। ਇਸ ਨਾਲ ਤਾਲਿਬਾਨ ਨਾਲ ਗੱਲਬਾਤ ਦੀ ਅਮਰੀਕਾ ਦੀ ਯੋਜਨਾ 'ਤੇ ਸੰਕਟ ਹੋਰ ਡੂੰਘਾ ਹੋਇਆ ਹੈ, ਜਿਸ ਨੂੰ ਤਾਲਿਬਾਨ ਨਾਲ ਆਪਣੀ ਸ਼ਾਂਤੀ ਵਾਰਤਾ ਨੂੰ ਅੱਗੇ ਵਧਾਉਣ ਬਾਰੇ ਸੋਚਣਾ ਹੈ।

 

 

 

ਅਮਰੀਕਾ-ਤਾਲੀਬਾਨ ਦੇ ਵਿਚਕਾਰ ਕੁਝ ਦਿਨ ਪਹਿਲਾਂ ਹੋਏ ਸਮਝੌਤੇ ਨੂੰ ਅਫ਼ਗ਼ਾਨਿਸਤਾਨ ਵਿੱਚ ਸੰਘਰਸ਼ ਸਮਾਪਤ ਕਰਨ ਲਈ ਅਮਰੀਕਾ ਦੀ ਕੋਸ਼ਿਸ਼ ਦੇ ਤੌਰ ਉੱਤੇ ਵੇਖਿਆ ਜਾ ਰਿਹਾ ਸੀ। ਰਾਸ਼ਟਰਪਤੀ ਅਸ਼ਰਫ ਗਨੀ ਅਤੇ ਉਨ੍ਹਾਂ ਦੇ ਵਿਰੋਧੀ ਅਬਦੁਲਾ ਅਬਦੁਲਾ ਨੇ ਆਪਣੇ ਮਤਭੇਦਾਂ ਨੂੰ ਨਹੀਂ ਸੁਲਝਾਇਆ। ਗਨੀ ਨੂੰ ਪਿਛਲੇ ਵਰ੍ਹਿਆਂ ਸਤੰਬਰ ਵਿੱਚ ਚੋਣਾਂ ਵਿੱਚ ਜੇਤੂ ਐਲਾਨਿਆ ਗਿਆ ਸੀ। ਅਬਦੁਲਾ ਨੇ ਵੋਟਿੰਗ ਵਿੱਚ ਧੋਖਾਧੜੀ ਦੇ ਦੋਸ਼ ਲਾਏ ਸਨ।

 

ਇਕੋ ਹੀ ਸਮੇਂ ਦੋ ਵੱਖ-ਵੱਖ ਸਮਾਰੋਹ ਆਯੋਜਿਤ ਕੀਤੇ ਗਏ। ਰਾਸ਼ਟਰਪਤੀ ਭਵਨ ਵਿੱਚ ਗਨੀ ਲਈ ਕਰਵਾਇਆ ਗਿਆ, ਉਥੇ ਨੇੜੇ ਹੀ ਸਥਿਤੀ ਸਾਪੇਦਾਰ ਪੈਲੇਸ ਵਿੱਚ ਅਬਦੁੱਲਾ ਦੇ ਸਹੁੰ ਚੁੱਕੀ। ਦੋਵਾਂ ਦੇ ਵੱਡੀ ਗਿਣਤੀ ਵਿੱਚ ਸਮਰਥਕ ਵੀ ਆਪਣੇ ਮਨਪਸੰਦ ਨੇਤਾ ਦੀ ਸਹੁੰ ਚੁੱਕ ਸਮਾਗਮ ਲਈ ਇਕੱਠੇ ਹੋਏ। ਇਸ ਦੌਰਾਨ ਦੋ ਜ਼ੋਰਦਾਰ ਧਮਾਕੇ ਹੋਏ ਜਿਨ੍ਹਾਂ ਦੀ ਆਵਾਜ਼ ਨਾਲ ਕੁਝ ਲੋਕਾਂ ਨੂੰ ਭੱਜਦੇ ਹੋਏ ਵੇਖਿਆ ਗਿਆ।
 

......

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two blasts in Kabul during Afghanistan presidential inaugurations