ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਮੂਲ ਦੇ ਦੋ ਭਰਾਵਾਂ ਨੇ ਡਰੱਗ ਤਸਕਰੀ 'ਚ ਸ਼ਮੂਲੀਅਤ ਨੂੰ ਮੰਨਿਆ 

ਬ੍ਰਿਟੇਨ ਵਿੱਚ ਭਾਰਤੀ ਮੂਲ ਦੇ ਦੋ ਭਰਾਵਾਂ ਨੇ ਇੱਕ ਅਪਰਾਧਕ ਗਰੋਹ ਦੀ ਸਰਗਰਮੀਆਂ ਵਿੱਚ ਸ਼ਮੂਲੀਅਤ ਦੀ ਗੱਲ ਮੰਨ ਲਈ ਹੈ। ਗਰੋਹ ਨੀਦਰਲੈਂਡ ਤੋਂ ਲੈ ਕੇ ਚਿਕਨ ਆਯਾਤ ਕਰਨ ਵਾਲੀ ਨਾਮੀ ਕੰਪਨੀਆਂ ਰਾਹੀਂ ਬ੍ਰਿਟੇਨ ਵਿੱਚ ਲੱਖਾਂ ਪਾਊਂਡ ਦੇ ਨਸ਼ੀਲੇ ਪਦਾਰਥਾਂ ਦੀ ਨਾਜਾਇਜ਼ ਤਸੱਕਰੀ ਵਿੱਚ ਸ਼ਾਮਲ ਸੀ।

 

ਬ੍ਰਿਟੇਨ ਦੀ ਰਾਸ਼ਟਰੀ ਅਰਪਾਧ ਏਜੰਸੀ (ਏਸੀਏ) ਦੀ ਜਾਂਚ ਤੋਂ ਬਾਅਦ ਮਨਜਿੰਦਰ ਸਿੰਘ ਠੱਕਰ ਅਤੇ ਦੇਵਿੰਦਰ ਸਿੰਘ ਠੱਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ।  ਉਨ੍ਹਾਂ ਨੇ ਅਗਲੇ ਸਾਲ ਜਨਵਰੀ ਵਿੱਚ ਸਜ਼ਾ ਸੁਣਾਈ ਜਾਵੇਗੀ। ਬਰਮਿੰਘਮ ਦੀ ਇੱਕ ਅਦਾਲਤ ਨੇ ਇਸੇ ਹਫ਼ਤੇ ਇਸ ਮਾਮਲੇ ਵਿੱਚ ਗਰੋਹ ਦੇ ਦੋ ਸਰਗਨਾਂ ਬਸੀਮ ਹੂਸੈਨ ਅਤੇ ਨਜਰਤ ਹੂਸੈਨ ਨੂੰ ਤਕਰੀਬਨ 44 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।

 

ਐਨਸੀਏ ਬ੍ਰਾਂਚ ਦੇ ਆਪ੍ਰੇਸ਼ਨ ਮੈਨੇਜਰ ਕੋਲਿਨ ਵਿਲੀਅਮਜ਼ ਨੇ ਕਿਹਾ ਕਿ ਇਸ ਮਾਮਲੇ ਦੀ ਦੋ ਤੋਂ ਤਿੰਨ ਸਾਲ ਤੱਕ ਜਾਂਚ ਚੱਲੀ।  ਇਸ ਦੌਰਾਨ ਅਸੀਂ ਯੋਜਨਾਬੱਧ ਤਰੀਕੇ ਨਾਲ ਸੰਗਠਿਤ ਅਪਰਾਧ ਦਾ ਪਰਦਾਫਾਸ਼ ਕੀਤਾ, ਜੋ ਵੈਸਟ ਮਿਡਲੈਂਡਜ਼ ਵਿੱਚ ਨਸ਼ਿਆਂ ਦੇ ਆਯਾਤ ਅਤੇ ਵੰਡ ਵਿੱਚ ਸ਼ਾਮਲ ਸੀ। ਤਿੰਨ ਮੌਕਿਆਂ 'ਤੇ, ਚਿਕਨ ਲੈ ਜੇ ਰਹੇ ਪਾਣੀ ਦੇ ਜਹਾਜ਼ਾਂ ਵਿੱਚ ਲਗਭਗ ਮੀਲੀਅਨ ਪਾਊਂਡ ਦੀ ਹੈਰੋਇਨ ਅਤੇ ਕੋਕੀਨ ਫੜੀ ਗਈ ਸੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two brothers of Indian origin admitted involvement in drug smuggling