ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਲੀਫੋਰਨੀਆ ਦੇ ਸਕੂਲ 'ਚ ਗੋਲੀਬਾਰੀ, ਦੋ ਮੌਤਾਂ ਅਤੇ ਤਿੰਨ ਜ਼ਖ਼ਮੀ

ਸਦਰਨ ਕੈਲੀਫੋਰਨੀਆ ਦੇ ਇੱਕ ਸਕੂਲ ਵਿੱਚ ਇੱਕ ਵਿਦਿਆਰਥੀ ਨੇ ਗੋਲੀਬਾਰੀ ਕੀਤੀ ਜਿਸ ਵਿੱਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ।

 

ਇਸ ਤੋਂ ਬਾਅਦ ਹਮਲਾਵਰ ਵਿਦਿਆਰਥੀ ਨੇ ਖ਼ੁਦ ਦੇ ਸਿਰ ਵਿੱਚ ਵੀ ਗੋਲੀ ਮਾਰ ਲਈ। ਇਹ ਗੋਲੀਬਾਰੀ ਲਾਸ ਏਂਜਿਲਿਸ ਤੋਂ ਕਰੀਬ 30 ਕਿਲੋਮੀਟਰ ਦੂਰ ਸ਼ਾਂਤਾ ਕਲੇਰਿਟਾ ਦੇ ਸੌਗਸ ਹਾਏ ਸਕੂਲ ਵਿੱਚ ਵੀਰਵਾਰ ਨੂੰ ਸਥਾਨਕ ਸਮੇਂ ਤੋਂ ਸਵੇਰੇ ਕਰੀਬ ਸਾਢੇ ਸੱਤ ਵਜੇ ਵਾਪਰੀ।

 

ਲਾਸ ਏਂਜਿਲਿਸ ਕਾਊਂਟੀ ਦੇ ਸ਼ੇਰਿਫ ਏਲੇਕਸ ਵਿਲਾਨੁਏਵਾ ਨੇ ਦੱਸਿਆ ਕਿ 16 ਸਾਲਾ ਸ਼ੱਕੀ ਨਾਬਾਲਗ਼ ਸਣੇ 6 ਲੋਕਾਂ ਨੂੰ ਗੋਲੀ ਲੱਗੀ ਹੈ। ਹਮਲਾਵਰ ਦਾ ਵੀਰਵਾਰ ਨੂੰ ਜਨਮ ਦਿਨ ਸੀ। ਇਸ ਹਮਲੇ ਪਿੱਛੇ ਦਾ ਕਾਰਨ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

 

ਗੋਲੀਬਾਰੀ ਦੀ ਇੱਕ ਵੀਡੀਓ ਵਿੱਚ ਹਮਲਾਵਰ ਆਪਣੇ ਸਿਰ ਵਿੱਚ ਗੋਲੀ ਮਾਰਦੇ ਦਿਖਾਈ ਦੇ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਕੋਲ .45 ਕੈਲੀਬਰ ਕੀ ਪਿਸਤੌਲ ਸੀ। ਇਸ ਗੋਲੀਬਾਰੀ ਵਿੱਚ ਮਾਰੇ ਵਿਦਿਆਰਥੀਆਂ ਦੀ ਉਮਰ 16 ਸਾਲ ਅਤੇ 14 ਸਾਲ ਹੈ। ਉਨ੍ਹਾਂ ਦੇ ਨਾਮ ਜਾਰੀ ਨਹੀਂ ਕੀਤੇ ਗਏ ਹਨ।

 

ਸੌਗਸ ਹਾਈ ਸਕੂਲ ਸਣੇ ਇਲਾਕੇ ਦੇ ਸਾਰੇ ਸਕੂਲਾਂ ਵਿੱਚ ਲੋਕਾਂ ਦੇ ਆਉਣ ਜਾਣ ਉੱਤੇ ਰੋਕ ਲਗਾ ਦਿੱਤੀ ਹੈ। ਲਾਸ ਏਂਜਿਲਿਸ ਕਾਊਂਟੀ ਦੇ ਅੰਡਰਸ਼ੇਰਿਫ ਟਿਮ ਮੁਰਾਕਾਮੀ ਨੇ ਬੱਚਿਆਂ ਦੇ ਮਾਪਿਆਂ ਤੋਂ ਮਾਫੀ ਮੰਗਦੇ ਹੋਏ ਕਿਹਾ ਕਿ ਜਾਂਚਕਰਤਾਵਾਂ ਨੂੰ ਵਿਦਿਆਰਥੀਆਂ ਤੋਂ ਪੁਛਗਿਛ ਕਰਨੀ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਸਕੂਲ ਤੋਂ ਜਾਣ ਦਿੱਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:two dies and three injured in school firing