ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੰਚਨਜੰਗਾ ਪਰਬਤ ਦੀ ਟੀਸੀ ’ਤੇ ਚੜ੍ਹਦੇ ਦੋ ਭਾਰਤੀਆਂ ਦੀ ਮੌਤ

ਕੰਚਨਜੰਗਾ ਪਰਬਤ ਦੀ ਟੀਸੀ ’ਤੇ ਚੜ੍ਹਦੇ ਦੋ ਭਾਰਤੀਆਂ ਦੀ ਮੌਤ

ਦੁਨੀਆ ਦੀ ਤੀਜੀ ਸਭ ਤੋਂ ਉੱਚੀ ਪਰਬਤ ਟੀਸੀ ਕੰਚਨਜੰਗਾ ਉੱਤੇ ਚੜ੍ਹਾਈ ਕਰਨ ਦੌਰਾਨ ਦੋ ਭਾਰਤੀ ਪਰਬਤਾਰੋਹੀਆਂ ਦੀ ਨੇਪਾਲ ਵਿੱਚ ਮੌਤ ਹੋ ਗਈ। ਪੀਕ ਪ੍ਰੋਮੋਸ਼ਨ ਨੇਪਾਲ ਨਾਂਅ ਦੀ ਕੰਪਨੀ ਦੇ ਡਾਇਰੈਕਟਰ ਪਸਾਂਗ ਸ਼ੇਰਪਾ ਨੇ ਖ਼ਬਰ ਏਜੰਸੀ ਜ਼ਿਨਹੂਆ ਨੂੰ ਅੱਜ ਦੱਸਿਆ ਕਿ ਇਨ੍ਹਾਂ ਪਰਬਤਾਰੋਹੀਆਂ ਦੀ ਤਬੀਅਤ 8,400 ਮੀਟਰ ਦੀ ਉਚਾਈ ਉੱਤੇ ਚੜ੍ਹਨ ਤੋਂ ਬਾਅਦ ਖ਼ਰਾਬ ਹੋ ਗਈ ਸੀ।

 

 

ਸ਼ੇਰਪਾ ਨੇ ਕਿਹਾ,‘ਭਾਰਤ ਦੇ ਬਿਪਲਵ ਬੈਦਯ ਤੇ ਕੁੰਤਲ ਕਰਨਾ ਦੀ ਪਰਬਤ ਉੱਤੇ ਚੜ੍ਹਾਈ ਦੌਰਾਨ ਮੌਤ ਹੋ ਗਈ।’ ਮ੍ਰਿਤਕ ਪਰਬਤਾਰੋਹੀਆਂ ਦੀ ਲਾਸ਼ ਨੂੰ ਕਾਠਮੰਡੂ ਲਿਆਂਦਾ ਜਾਵੇਗਾ। ਛੇ ਅਪ੍ਰੈਲ ਨੂੰ ਪਰਬਤ ਉੱਤੇ ਚੜ੍ਹਾਈ ਦੌਰਾਨ ਉਨ੍ਹਾਂ ਨਾਲ 23 ਮੈਂਬਰਾਂ ਦੀ ਇੱਕ ਟੋਲੀ ਸੀ।

 

 

ਇਸ ਦੌਰਾਨ ਚਿੱਲੀ ਦਾ ਨਾਗਰਿਕ ਰੋਡ੍ਰਿਗੋ ਵਿਵਾਨਕੋ ਬੁੱਧਵਾਰ ਸ਼ਾਮ ਤੋਂ ਲਾਪਤਾ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਵਿਸ਼ਵ ਦੀ ਤੀਜੀ ਸਭ ਤੋਂ ਉੱਚੀ ਪਰਬਤ ਟੀਸੀ ਕੰਚਨਜੰਗਾ ਉੱਤੇ ਚੜ੍ਹਨ ਦੌਰਾਨ ਉਚਾਈ ਸਬੰਧੀ ਬੀਮਾਰੀਆਂ ਦੀ ਲਪੇਟ ਵਿੱਚ ਆਉਣ ਨਾਲ ਦੋ ਭਾਰਤੀ ਪਰਬਤਾਰੋਹੀਆਂ ਦੀ ਨੇਪਾਲ ਵਿੱਚ ਮੌਤ ਹੋ ਗਈ।

 

 

ਇਨ੍ਹਾਂ ਵਿੱਚੋਂ ਇੱਕ ਨੇ ਕੰਚਨਜੰਗਾ ਉੱਤੇ ਸਫ਼ਲਤਾਪੂਰਬਕ ਚੜ੍ਹਾਈ ਵੀ ਮੁਕੰਮਲ ਕਰ ਲਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬਿਲਵ ਵੈੱਦਿਆ (48) ਅਤੇ ਕੁੰਤਲ ਕਰਾਰ (46) ਦੀ ਕੈਂਪ ਚਾਰ ਵਿੱਚ ਬੁੱਧਵਾਰ ਰਾਤੀਂ ਹਾਈਪੋਥਰਮੀਆ ਤੇ ਅੰਨ੍ਹੇਪਣ ਦੇ ਸ਼ਿਕਾਰ ਹੋ ਗਏ ਤੇ ਉੱਥੋਂ ਉੱਤਰਦੇ ਸਮੇਂ ਉਨ੍ਹਾਂ ਦੀ ਮੌਤ ਹੋ ਗਈ।

 

 

ਬਿਪਲਵ ਤਾਂ ਟੀਸੀ ਉੱਤੇ ਸਫ਼ਲਤਾਪੂਰਬਕ ਚੜ੍ਹ ਗਏ ਸਨ ਪਰ ਕੁੰਤਲ ਰਾਹ ਵਿੱਚ ਹੀ ਬੀਮਾਰ ਹੋ ਗਏ। ਹੇਠਾਂ ਉੱਤਰਦੇ ਸਮੇਂ ਉਨ੍ਹਾਂ ਦੀ ਮੌਤ ਹੋ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Indian Climbers die while trying to reach on Mount Kanchanjunga top