ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕੀ ਸੂਬੇ ਟੇਨੈਸੀ ਸੜਕ ਹਾਦਸੇ ’ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

ਅਮਰੀਕੀ ਸੂਬੇ ਟੇਨੈਸੀ ਸੜਕ ਹਾਦਸੇ ’ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

ਅਮਰੀਕੀ ਸੂਬੇ ਟੇਨੈਸੀ ਦੇ ਸ਼ਹਿਰ ਨੈਸ਼ਵਿਲੇ ਦੇ ਦੱਖਣੀ ਇਲਾਕੇ ’ਚ ਇੱਕ ਸੜਕ ਹਾਦਸੇ ’ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਮ੍ਰਿਤਕਾਂ ਦੀ ਸ਼ਨਾਖ਼ਤ ਜੂਡੀ ਸਟੈਨਲੇ (23) ਅਤੇ ਵੈਭਵ ਗੋਪੀਸੈਟੀ (26) ਵਜੋਂ ਹੋਈ ਹੈ।

 

 

ਇਹ ਦੋਵੇਂ ਟੇਨੈਸੀ ਸਟੇਟ ਯੂਨੀਵਰਸਿਟੀ ’ਚ ਗ੍ਰੈਜੂਏਸ਼ਨ ਕਰ ਰਹੇ ਸਨ। ਉਹ ਕਾਲਜ ਆੱਫ਼ ਐਗਰੀਕਲਚਰ ਤੋਂ ਖ਼ੁਰਾਕ ਵਿਗਿਆਨ ਦੀ ਪੜ੍ਹਾਈ ਕਰ ਰਹੇ ਸਨ।

 

 

ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਭਾਰਤ ਵਿੱਚ ਉਨ੍ਹਾਂ ਦੇ ਅੰਤਿਮ ਸਸਕਾਰ ਦਾ ਇੰਤਜ਼ਾਮ ਕਰਨ ਲਈ 42 ਹਜ਼ਾਰ ਡਾਲਰ ਤੋਂ ਵੱਧ ਦਾ ਫ਼ੰਡ ਇਕੱਠਾ ਕੀਤਾ ਹੈ।

 

 

ਪੁਲਿਸ ਮੁਤਾਬਕ ਇੰਝ ਜਾਪਦਾ ਹੈ ਕਿ ਬੀਤੀ 28 ਨਵੰਬਰ ਦੀ ਰਾਤ ਨੂੰ ਕਿਸੇ ਨੇ ਸਟੈਨਲੇ ਤੇ ਗੋਪੀਸੈਟੀ ਨੂੰ ਟੱਕਰ ਮਾਰੀ ਤੇ ਫਿਰ ਮੌਕੇ ਤੋਂ ਭੱਜ ਗਿਆ।

 

 

ਫਿਰ ਕੱਲ੍ਹ ਮੈਟਰੋ ਨੈਸ਼ਵਿਲੇ ਪੁਲਿਸ ਵਿਭਾਗ ਨੇ ਕੱਲ੍ਹ ਐਤਵਾਰ ਨੂੰ ਦੱਸਿਆ ਕਿ ਇਸ ਹਾਦਸੇ ’ਚ ਸ਼ਾਮਲ ਟਰੱਕ ਮਾਲਕ ਡੇਵਿਡ ਟੌਰੇਸ (26) ਨੇ ਪੁਲਿਸ ਸਾਹਵੇਂ ਆਤਮਸਮਰਪਣ ਕਰ ਦਿੱਤਾ ਹੈ।

 

 

ਪੁਲਿਸ ਮੁਤਾਬਕ ਟੌਰੇਸ ਨੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਅਧਿਕਾਰੀਆਂ ਨੇ ਡੀਐੱਨਏ ਨਮੂਨੇ ਲਏ ਹਨ। ਜਾਂਚ ਚੱਲ ਰਹੀ ਹੈ। ਉਸ ਨੇ ਦੱਸਿਆ ਕਿ ਉਸ ਦੇ ਟਰੱਕ ਦੀ ਟੱਕਰ ਇੱਕ ਕਾਰ ਨਾਲ ਹੋ ਗਈ ਸੀ। ਉਸ ਨੂੰ ਇਹ ਨਹੀਂ ਪਤਾ ਲੱਗਾ ਕਿ ਉਸ ਕਾਰ ਵਿੱਚ ਕੌਣ ਤੇ ਕਿੰਨੇ ਵਿਅਕਤੀ ਸਵਾਰ ਸਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Indian Students killed US State Tenassee road mishap