ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਨੇ ਅੱਤਵਾਦੀ ਹੋਣ ਦੇ ਸ਼ੱਕ 'ਚ ਦੋ ਭਾਰਤੀਆਂ ਨੂੰ ਕੀਤਾ ਗ੍ਰਿਫਤਾਰ

1 / 2Indian-citizen

2 / 2ਪਾਕਿਸਤਾਨ ਨੇ ਅੱਤਵਾਦੀ ਹੋਣ ਦੇ ਸ਼ੱਕ 'ਚ ਦੋ ਭਾਰਤੀਆਂ ਨੂੰ ਕੀਤਾ ਗ੍ਰਿਫਤਾਰ

PreviousNext

ਪਾਕਿਸਤਾਨ ਚ ਗੈਰਕਾਨੂੰਨੀ ਘੁਸਪੈਠ ਲਈ ਦੋ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੀ ਪਛਾਣ ਮੱਧ ਪ੍ਰਦੇਸ਼ ਦੇ ਪ੍ਰਸ਼ਾਂਤ ਅਤੇ ਹੈਦਰਾਬਾਦ ਦੇ ਤੇਲੰਗਾਨਾ ਦੇ ਡਾਰੀਲਾਲ ਵਜੋਂ ਹੋਈ ਹੈ।

 

ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਦੋਵੇਂ ਗੈਰ ਕਾਨੂੰਨੀ ਢੰਗ ਨਾਲ ਪਾਕਿਸਤਾਨ ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਦੋਵਾਂ ਨੂੰ ਪੰਜਾਬ ਸੂਬੇ ਦੇ ਪੂਰਬੀ ਸ਼ਹਿਰ ਬਹਾਵਲਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਲੋੜੀਂਦੇ ਦਸਤਾਵੇਜ਼ ਨਹੀਂ ਸਨ ਤੇ ਉਨ੍ਹਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।

 

ਮੀਡੀਆ ਰਿਪੋਰਟਾਂ ਚ ਦਾਅਵਾ ਕੀਤਾ ਗਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਦੋ ਨਾਗਰਿਕਾਂ ਚੋਂ ਇੱਕ ਸਾਫਟਵੇਅਰ ਇੰਜੀਨੀਅਰ ਹੈ। ਇਹ ਵੀ ਖਦਸ਼ਾ ਹੈ ਕਿ ਕਿਤੇ ਇਨ੍ਹਾਂ ਦੋਨਾਂ ਨੂੰ ਕੋਈ ਅੱਤਵਾਦੀ ਹਮਲਾ ਕਰਨ ਲਈ ਤਾਂ ਭੇਜਿਆ ਨਹੀਂ ਗਿਆ ਹੈ।

 

ਇਸ ਤੋਂ ਪਹਿਲਾਂ ਅਗਸਤ ਚ ਪਾਕਿਸਤਾਨੀ ਪੁਲਿਸ ਨੇ ਜਾਸੂਸੀ ਦੇ ਸ਼ੱਕ ਚ ਪੰਜਾਬ ਸੂਬੇ ਦੇ ਡੇਰਾ ਗਾਜ਼ੀ ਖਾਨ ਸ਼ਹਿਰ ਤੋਂ ਰਾਜੂ ਲਕਸ਼ਮਣ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਬਾਅਦ ਚ ਉਸਨੂੰ ਖੁਫੀਆ ਏਜੰਸੀਆਂ ਦੇ ਹਵਾਲੇ ਕਰ ਦਿੱਤਾ ਗਿਆ ਸੀ।

 

ਦੋਸ਼ਾਂ ਮੁਤਾਬਕ ਉਹ ਬਲੋਚਿਸਤਾਨ ਸੂਬੇ ਤੋਂ ਦਾਖਲ ਹੋਇਆ ਸੀ। ਪਾਕਿਸਤਾਨੀ ਜੇਲ੍ਹ ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਵੀ ਇਥੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Indians arrested by Pakistan on suspicion of being terrorists