ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਨਿਊ ਜ਼ੀਲੈਂਡ ਗੋਲੀਕਾਂਡ ਦੇ 4 ਜ਼ਖ਼ਮੀ ਭਾਰਤੀਆਂ ਦੀ ਮੌਤ

ਫ਼ਰਹਾਜ਼ ਅਹਿਸਾਨ

ਸ਼ੁੱਕਰਵਾਰ ਨੂੰ ਦੋ ਮਸਜਿਦਾਂ ਵਿੱਚ ਹੋਈ ਗੋਲੀਬਾਰੀ ਦੌਰਾਨ ਫ਼ਰਹਾਜ਼ ਅਹਿਸਾਨ ਨਾਂਅ ਦਾ ਜਿਹੜਾ ਭਾਰਤੀ ਪਹਿਲਾਂ ਗੁੰਮਸ਼ੁਦਾ ਮੰਨਿਆ ਜਾ ਰਿਹਾ ਸੀ; ਉਹ ਅਸਲ ’ਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ। ਅੱਜ ਉਸ ਦੀ ਮੌਤ ਹੋ ਗਈ ਹੈ।

 

 

30 ਸਾਲਾ ਫ਼ਰਹਾਜ਼ ਅਹਿਸਾਨ ਇੱਕ ਇੰਜੀਨੀਅਰ ਸੀ ਤੇ ਉਹ ਪਿਛਲੇ ਸੱਤ ਸਾਲਾਂ ਤੋਂ ਨਿਊ ਜ਼ੀਲੈਂਡ ’ਚ ਰਹਿ ਰਿਹਾ ਸੀ। ਅਹਿਸਾਨ ਦੇ ਪਰਿਵਾਰ ਨੇ ਪੁਸ਼ਟੀ ਕੀਤੀ ਕਿ ਅੱਜ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਇਲਾਜ ਦੌਰਾਨ ਦਮ ਤੋੜ ਗਿਆ।

 

 

 

ਇਸ ਦੌਰਾਨ ਇੱਕ ਹੋਰ ਭਾਰਤੀ ਮੂਸਾ ਵਲੀ ਵੀ ਹਮਲੇ ਤੋਂ ਬਾਅਦ ਗੁੰਮ ਮੰਨਿਆ ਜਾ ਰਿਹਾ ਸੀ; ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਹੈ। ਉਸ ਦੀ ਮੌਤ ਦੀ ਪੁਸ਼ਟੀ ਉਸ ਦੇ ਭਰਾ ਹਾਜੀ ਅਲੀ ਪਟੇਲ ਨੇ ਕੀਤੀ ਹੈ। ਦੋ ਹੋਰ ਭਾਰਤੀਆਂ ਮੁਹੰਮਦ ਇਮਰਾਨ ਖ਼ਾਨ (30) ਅਤੇ ਐਂਸੀ ਅਲੀ (25) ਦੀ ਵੀ ਇਸ ਗੋਲੀਕਾਂਡ ਦੌਰਾਨ ਮੌਤ ਹੋਈ ਹੈ। ਇੰਝ ਹੁਣ ਤੱਕ ਚਾਰ ਭਾਰਤੀਆਂ ਦੇ ਇਸ ਗੋਲੀਕਾਂਡ ਦੌਰਾਨ ਮਾਰੇ ਜਾਣ ਦੀ ਖ਼ਬਰ ਆ ਚੁੱਕੀ ਹੈ।

 

 

ਨਿਊ ਜ਼ੀਲੈਂਡ ’ਚ ਭਾਰਤੀ ਦੂਤ ਸੰਜੀਵ ਕੋਹਲੀ ਨੇ ਟਵੀਟ ਰਾਹੀਂ ਦੱਸਿਆ ਕਿ ਗੁੰਮਸ਼ੁਦਾ ਨੌਂ ਭਾਰਤੀਆਂ ਬਾਰੇ ਪਤਾ ਲਾਇਆ ਜਾ ਰਿਹਾ ਹੈ। ਛੇ ਭਾਰਤੀਆਂ ਨੂੰ ਡੀਨਜ਼ ਐਵੇਨਿਊ ’ਚ ਸਥਿਤ ਮਸਜਿਦ ਅਲ–ਨੂਰ ਨੇੜੇ ਵੇਖਿਆ ਗਿਆ ਸੀ। ਭਾਰਤੀ ਅਧਿਕਾਰੀ ਆਪਣੇ ਵਤਨ ਦੇ ਉਸ ਮਸਜਿਦ ਵਿੱਚ ਮੌਜੂਦ ਤੇ ਗੋਲੀਬਾਰੀ ਤੋਂ ਪੀੜਤ ਵਿਅਕਤੀਆਂ ਦੀ ਸ਼ਨਾਖ਼ਤ ਕਰਨ ਦੇ ਹਰ ਸੰਭਵ ਜਤਨ ਕਰ ਰਹੇ ਹਨ।

 

 

ਉੱਧਰ ਰੈੱਡ–ਕ੍ਰਾੱਸ ਨੇ ਛੇ ਗੁੰਮਸ਼ੁਦਾ ਭਾਰਤੀ ਨਾਗਰਿਕਾਂ ਦੀ ਸੂਚੀ ਪ੍ਰਕਾਸ਼ਿਤ ਕੀਤੀ ਹੈ। ਇਹ 15 ਤੋਂ 16 ਫ਼ਰਵਰੀ ਦੇ ਵਿਚਕਾਰ ਗ਼ਾਇਬ ਹੋਏ ਹਨ। ਉਨ੍ਹਾਂ ਦੇ ਨਾਂਅ ਇਸ ਪ੍ਰਕਾਰ ਦੱਸੇ ਗਏ ਹਨ – ਆਰਿਫ਼ ਵੋਰਾ, ਫ਼ਰਾਹ ਅਹਿਸਾਨ, ਫ਼ਰਹਾਜ਼ ਅਹਿਸਾਨ, ਮੁਹੰਮਦ ਇਮਰਾਨ ਖ਼ਾਨ, ਮੂਸਾ ਪਟੇਲ, ਰਮੀਜ਼ ਵੋਹਰਾ ਤੇ ਹਾਫ਼ਿਜ਼ ਮੂਸਾ ਵਲੀ ਸੁਲੇਮਾਨ।

 

 

ਸ਼ੁੱਕਰਵਾਰ ਨੂੰ ਜੁੰਮੇ (ਸ਼ੁੱਕਰਵਾਰ) ਦੀ ਵਿਸ਼ੇਸ਼ ਨਮਾਜ਼ ਮੌਕੇ ਇੱਕ ਸਨਕੀ ਕਿਸਮ ਦੇ ਬੰਦੂਕਧਾਰੀ ਹਮਲਾਵਰ ਨੇ ਦੋ ਮਸਜਿਦਾਂ ਉੱਤੇ ਅਚਾਨਕ ਹਮਲਾ ਬੋਲ ਦਿੱਤਾ ਸੀ; ਉਸ ਘਟਨਾ ਵਿੱਚ 49 ਸ਼ਰਧਾਲੂ ਮਾਰੇ ਗਏ ਸਨ। ਇਹ ਨਿਊਜ਼ੀ ਲੈਂਡ ਦੀਆਂ ਸਮੂਹਕ ਕਤਲੇਆਮ ਘਟਨਾਵਾਂ ਵਿੱਚੋਂ ਹੁਣ ਤੱਕ ਦੀ ਸਭ ਤੋਂ ਭੈੜੀ ਘਟਨਾ ਹੈ। ਹਮਲਾਵਰ ਨੇ ਆਪਣੀ ਘਿਨਾਉਣੀ ਕਾਰਵਾਈ ਦਾ ਬਾਕਾਇਦਾ ਸਿੱਧਾ ਪ੍ਰਸਾਰਣ ਵੀ ਕੀਤਾ। ਉਸ ਵਿਡੀਓ ਵਿੱਚ ਉਹ ਬਿਲਕੁਲ ਇੱਕ ਵਿਡੀਓ ਗੇਮ ਵਾਂਗ ਗੋਲੀਆਂ ਚਲਾ–ਚਲਾ ਕੇ ਲੋਕਾਂ ਨੂੰ ਮਾਰਦਾ ਵਿਖਾਈ ਦਿੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two injured Indians of Christchurch died