ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੱਖ ਆਗੂ ਦੇ ਦੋ ‘ਕਾਤਲ` ਪਾਕਿ ਅਦਾਲਤ ਨੇ ਕੀਤੇ ਰਿਹਾਅ

ਪੇਸ਼ਾਵਰ `ਚ ਪਾਕਿਸਤਾਨੀ ਝੰਡੇ ਨਾਲ ਚਰਨਜੀਤ ਸਿੰਘ ਹੁਰਾਂ ਦੀ ਫ਼ਾਈਲ ਫ਼ੋਟੋ। ਤਸਵੀਰ: ਬੀਬੀਸੀ

ਪਾਕਿਸਤਾਨ ਦੇ ਉੱਘੇ ਸਿੱਖ ਆਗੂ ਤੇ ਮਨੁੱਖੀ ਅਧਿਕਾਰਾਂ ਬਾਰੇ ਕਾਰਕੁੰਨ ਚਰਨਜੀਤ ਸਿੰਘ ਦੇ ਦੋ ਕਥਿਤ ਕਾਤਲਾਂ ਤਾਰਿਕ ਅਤੇ ਸ਼ਹਿਰਯਾਰ ਨੂੰ ਪਾਕਿਸਤਾਨ ਦੀ ਇੱਕ ਅਦਾਲਤ ਨੇ ਜ਼ਮਾਨਤ `ਤੇ ਰਿਹਾਅ ਕਰ ਦਿੱਤਾ ਹੈ।


ਤਾਰਿਕ ਤੇ ਸ਼ਹਿਰਯਾਰ ਨੇ ਅਦਾਲਤ `ਚ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਬਿਨਾ ਕਿਸੇ ਸਬੂਤ ਜਾਂ ਗਵਾਹ ਦੇ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਨਾ ਹੀ ਮਕਤੂਲ ਚਰਨਜੀਤ ਸਿੰਘ ਹੁਰਾਂ ਦੇ ਕਿਸੇ ਪਰਿਵਾਰਕ ਮੈਂਬਰ ਨੇ ਕੋਈ ਸਿ਼ਕਾਇਤ ਦਰਜ ਕਰਵਾਈ ਹੈ। ਅਦਾਲਤ ਨੇ ਦੋਵੇਂ ਕਥਿਤ ਕਾਤਲਾਂ ਦੀ ਜ਼ਮਾਨਤ ਅਰਜ਼ੀ ਪ੍ਰਵਾਨ ਕਰ ਲਈ।


ਸ੍ਰੀ ਚਰਨਜੀਤ ਸਿੰਘ ਦਾ ਕਤਲ ਇਸੇ ਵਰ੍ਹੇ 29 ਮਈ ਨੂੰ ਹੋ ਗਿਆ ਸੀ, ਜਦੋਂ ਇੱਕ ਬੰਦੂਕਧਾਰੀ ਉਨ੍ਹਾਂ ਦੇ ਗਰੌਸਰੀ ਸਟੋਰ ਅੰਦਰ ਜ਼ਬਰਦਸਤੀ ਦਾਖ਼ਲ ਹੋ ਗਿਆ ਸੀ। ਉਨ੍ਹਾਂ ਨੂੰ ਉਸੇ ਬੰਦੂਕਧਾਰੀ ਨੇ ਗੋਲੀ ਮਾਰ ਦਿੱਤੀ ਸੀ। ਸ੍ਰੀ ਚਰਨਜੀਤ ਸਿੰਘ ਦੀ ਦੁਕਾਨ ਪੇਸ਼ਾਵਰ ਸ਼ਹਿਰ ਦੇ ਬਾਹਰਵਾਰ ਸਥਿਤ ਹੈ। ਉਹ ਦੋ ਦਹਾਕੇ ਪਹਿਲਾਂ ਪੇਸ਼ਾਵਰ ਆ ਕੇ ਰਹਿਣ ਲੱਗੇ ਸਨ ਤੇ ਹੁਣ ਆਪਣੇ ਇਲਾਕੇ ਦੀ ਕਾਫ਼ੀ ਸਤਿਕਾਰਤ ਸ਼ਖ਼ਸੀਅਤ ਬਣ ਚੁੱਕੇ ਸਨ। ਉਹ ਸਦਾ ਧਾਰਮਿਕ ਇੱਕਸੁਰਤਾ ਨੂੰ ਹੱਲਾਸ਼ੇਰੀ ਦਿੰਦੇ ਸਨ ਤੇ ਹਿੰਸਾ ਨੂੰ ਨਕਾਰਦੇ ਸਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two murderers of Sikh Leader in Pakistan freed