ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​UK ’ਚ ਅਪਰਾਧਕ ਗਿਰੋਹ ਚਲਾਉਂਦੇ ਦੋ ਪੰਜਾਬੀਆਂ ਨੂੰ ਹੋਈ ਲੰਮੀ ਕੈਦ ਦੀ ਸਜ਼ਾ

ਬਲਜਿੰਦਰ ਕੰਗ (ਖੱਬੇ) ਅਤੇ ਸੁਖਜਿੰਦਰ ਪੂਨੀ.  Photo: Eastern Eye

ਇੰਗਲੈਂਡ (UK) ਵਿੱਚ ਆਪਣਾ ਇੱਕ ਅਪਰਾਧਕ ਗਿਰੋਹ ਚਲਾਉਂਦੇ ਦੋ ਪੰਜਾਬੀਆਂ ਬਲਜਿੰਦਰ ਕੰਗ (31) ਅਤੇ ਸੁਖਜਿੰਦਰ ਪੂਨੀ (34) ਨੂੰ ਕਿੰਗਸਟਨ ਦੀ ਅਦਾਲਤ ਨੇ ਕ੍ਰਮਵਾਰ 18 ਤੇ 16 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਦੇ ਗਿਰੋਹ ਵਿੱਚ 11 ਮੈਂਬਰ ਸਨ; ਇਨ੍ਹਾਂ ਸਭਨਾਂ ਨੂੰ ਮਿਲਾ ਕੇ 70 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।

 

 

ਇਨ੍ਹਾਂ ਦੋਵਾਂ ਦੀ ਗ੍ਰਿਫ਼ਤਾਰੀ ਜਨਵਰੀ 2018 ’ਚ ਹੋਈ ਸੀ। ਇਨ੍ਹਾਂ ਵਿਅਕਤੀਆਂ ਨੇ ਜਾਅਲੀ ਕੰਪਨੀਆਂ ਰਾਹੀਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਰਾਹੀਂ ਇਕੱਠੇ ਹੋਏ ਧਨ ਦਾ ਗ਼ੈਰ–ਕਾਨੂੰਨੀ ਲੈਣ–ਦੇਣ ਕੀਤਾ ਤੇ ਉਹ ਧਨ ਦੁਬਈ ਦੇ ਬੈਂਕ ਖਾਤਿਆਂ ਵਿੱਚ ਜਮ੍ਹਾ ਕਰਵਾਉਂਦੇ ਰਹੇ। ਇਹ ਜਾਣਕਾਰੀ ਇੰਗਲੈਂਡ ਦੇ ਕ੍ਰਾਈਮ ਤੇ ਲਾੱਅ (ਅਪਰਾਧ ਤੇ ਕਾਨੂੰਨ) ਅਧਿਕਾਰੀਆਂ ਨੇ ਦਿੱਤੀ।

 

 

ਅਧਿਕਾਰੀਆਂ ਨੇ ਦੱਸਿਆ ਕਿ ਕੰਗ ਤੇ ਪੂੰਨੀ ਦੋਵੇਂ ਹੀ ਆਪਣੇ ਮੋਬਾਇਲ ਫ਼ੋਨ ਛੇਤੀ–ਛੇਤੀ ਬਦਲਦੇ ਰਹਿੰਦੇ ਸਨ ਕਿ ਤਾਂ ਜੋ ਫੜੇ ਨਾ ਜਾਣ।

 

 

ਕੰਗ ਦੇ ਬਿਸਤਰੇ ਨਾਲ ਪਈ ਮੇਜ਼ ਤੋਂ ਇੱਕ ਕਾਪੀ ਮਿਲੀ ਹੈ, ਜਿਸ ਵਿੱਚ ਉਸ ਨੇ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਦੀ ਖ਼ਰੀਦੋ–ਫ਼ਰੋਖ਼ਤ ਦੇ ਸਾਰੇ ਵੇਰਵੇ ਲਿਖੇ ਹੋਏ ਹਨ। ਉਹ ਨਸ਼ੀਲੇ ਪਦਾਰਥਾਂ ਦੀ ਸਪਲਾਈ ਜ਼ਿਆਦਾਤਰ ਵੂਲਵਰਹੈਂਪਟਨ, ਬਰਮਿੰਘਮ ਤੇ ਵਿਗਾਨ ’ਚ ਕਰਦੇ ਸਲ।

 

 

ਸਰਕਾਰੀ ਵਕੀਲ ਜੌਰਜੀਨਾ ਵੈਂਚੁਰੇਲਾ ਨੇ ਦੱਸਿਆ ਕਿ ਕੰਗ ਦੇ ਬਹੁਤ ਸਾਰੇ ਅਪਰਾਧਕ ਸਾਥੀ ਸਨ ਤੇ ਉਹ ਸਭ ਮਿਲ ਕੇ ਨਸ਼ਿਆਂ ਤੋਂ ਮਿਲਣ ਵਾਲੇ ਧਨ ਦਾ ਗ਼ੈਰ–ਕਾਨੂੰਨੀ ਲੈਣ–ਦੇਣ ਕਰਦੇ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Punjabi sent to jail for a long period who were operating a criminal gang