ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਰਾਕ ਦੇ ਅਮਰੀਕੀ ਫ਼ੌਜੀ ਬੇਸ 'ਤੇ ਰਾਕੇਟ ਨਾਲ ਹਮਲਾ

ਇਰਾਕ ਦੀ ਰਾਜਧਾਨੀ ਬਗਦਾਦ ਦੇ ਗ੍ਰੀਨ ਜ਼ੋਨ ਖੇਤਰ ਚ ਦੋ ਮੋਰਟਾਰ ਬੰਬ ਡਿੱਗੇ ਅਤੇ ਸ਼ਨਿੱਚਰਵਾਰ (4 ਜਨਵਰੀ) ਨੂੰ ਦੋ ਰਾਕੇਟ ਅਮਰੀਕੀ ਫੌਜਾਂ ਦੇ ਟਿਕਾਣੇ ’ਤੇ ਡਿੱਗੇ। ਇਹ ਹਮਲਾ ਅਮਰੀਕਾ ਦੇ ਭਿਆਨਕ ਹਮਲੇ ਤੋਂ ਇੱਕ ਦਿਨ ਬਾਅਦ ਹੋਇਆ ਹੈ। ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਮੋਰਟਾਰ ਸ਼ੈੱਲ ਸ਼ਨੀਵਾਰ ਸ਼ਾਮ ਨੂੰ ਬਗਦਾਦ ਦੇ ਗ੍ਰੀਨ ਜ਼ੋਨ ਚ ਡਿੱਗ ਪਏ। ਇਹ ਉੱਚ ਸੁਰੱਖਿਆ ਵਾਲੀ ਜਗ੍ਹਾ ਹੈ ਜਿਥੇ ਯੂਐਸ ਅੰਬੈਸੀ ਸਥਿਤ ਹੈ।

 

ਇਰਾਕੀ ਫ਼ੌਜੀ ਨੇ ਕਿਹਾ ਕਿ ਇਕ ਮਿਜ਼ਾਈਲ ਜ਼ੋਨ ਦੇ ਅੰਦਰ ਡਿੱਗੀ ਜਦਕਿ ਦੂਜੀ ਇਸ ਦੇ ਨੇੜੇ ਡਿੱਗੀ। ਸੂਤਰਾਂ ਨੇ ਏਐਫਪੀ ਨੂੰ ਦੱਸਿਆ ਕਿ ਹਮਲੇ ਤੋਂ ਬਾਅਦ ਸਾਇਰਨ ਵਜਾਉਣੇ ਸ਼ੁਰੂ ਹੋ ਗਏ। ਦੋ ਕਾਤਯੁਸ਼ਾ ਰਾਕੇਟ ਬਗਦਾਦ ਦੇ ਉੱਤਰ ਚ ਬਾਲਦ ਏਅਰਬੇਸ ਤੇ ਡਿੱਗ ਪਏ। ਇੱਥੇ ਅਮਰੀਕੀ ਫ਼ੌਜੀ ਰਹਿੰਦੇ ਹਨ।

 

ਮਹੱਤਵਪੂਰਣ ਗੱਲ ਇਹ ਹੈ ਕਿ ਸ਼ੁੱਕਰਵਾਰ (3 ਜਨਵਰੀ) ਨੂੰ ਇਰਾਕ ਚ ਅਮਰੀਕੀ ਹਵਾਈ ਹਮਲੇ ਚ ਜਨਰਲ ਸੁਲੇਮਣੀ ਸਮੇਤ 10 ਲੋਕ ਮਾਰੇ ਗਏ ਸਨ। ਈਰਾਨ ਨੇ ਕੱਲ੍ਹ ਅਮਰੀਕਾ ਤੋਂ ਬਦਲਾ ਲੈਣ ਦਾ ਐਲਾਨ ਕੀਤਾ ਸੀ। ਦੋਵਾਂ ਦੇਸ਼ਾਂ ਚ ਪਹਿਲਾਂ ਤੋਂ ਹੀ ਤਣਾਅ ਸੀ ਅਤੇ ਹੁਣ ਅਮਰੀਕੀ ਹਮਲੇ ਤੋਂ ਬਾਅਦ ਇਹ ਸਿਖਰ 'ਤੇ ਪਹੁੰਚ ਗਿਆ ਹੈ।

 

ਅਮਰੀਕਾ ਨੇ ਇਰਾਕ ਦੀ ਰਾਜਧਾਨੀ ਬਗਦਾਦ ਵਿਚ ਸਥਿਤ ਆਪਣੇ ਦੂਤਘਰ ਦੇ ਨਾਗਰਿਕਾਂ ਨੂੰ ਇਰਾਨ ਦੇ ਬਦਲਾ ਲੈਣ ਦੇ ਐਲਾਨ ਤੋਂ ਤੁਰੰਤ ਬਾਅਦ ਇਰਾਕ ਛੱਡ ਜਾਣ ਲਈ ਕਿਹਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two rockets hit Iraq base where US troops deployed security sources say