ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਗਦਾਦ 'ਚ ਅਮਰੀਕੀ ਸਫਾਰਤਖਾਨੇ ਨੇੜੇ ਦਾਗੇ ਗਏ ਤਿੰਨ ਰਾਕੇਟ

ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਲਗਾਤਾਰ ਜਾਰੀ ਹੈ। ਇਰਾਕ ਦੀ ਰਾਜਧਾਨੀ ਬਗਦਾਦ 'ਚ ਅਮਰੀਕੀ ਸਫਾਤਰਖਾਨੇ ਦੇ ਬਾਹਰ ਤਿੰਨ ਰਾਕੇਟ ਦਾਗਣ ਦੀ ਖ਼ਬਰ ਮਿਲੀ ਹੈ। ਹਾਲਾਂਕਿ ਹਮਲਾ ਕਿਸ ਨੇ ਕੀਤਾ, ਇਸ ਗੱਲ ਦੀ ਪੁਸ਼ਟੀ ਫਿਲਹਾਲ ਨਹੀਂ ਹੋ ਸਕੀ ਹੈ।
 

ਬਗਦਾਦ ਦੇ ਅਤਿ ਸੁਰੱਖਿਅਤ ਗ੍ਰੀਨ ਜ਼ੋਨ 'ਚ ਅਮਰੀਕੀ ਸਫਾਰਤਖਾਨੇ ਦੇ ਕੋਲ ਤਿੰਨ ਰਾਕੇਟ ਦਾਗੇ ਗਏ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀ ਦੇ ਅਨੁਸਾਰ ਸੋਮਵਾਰ ਰਾਤ 12 ਵਜੇ ਗ੍ਰੀਨ ਜ਼ੋਨ 'ਚ ਅਮਰੀਕੀ ਸਫਾਰਤਖਾਨੇ ਦੇ ਨੇੜੇ ਤਿੰਨ ਰਾਕੇਟਾਂ ਨਾਲ ਹਮਲਾ ਕੀਤਾ ਗਿਆ।
 

 

ਸੂਤਰਾਂ ਅਨੁਸਾਰ ਇਸ ਹਮਲੇ 'ਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਰਾਕੇਟ ਦਾਗਣ ਦੇ ਤੁਰੰਤ ਬਾਅਦ ਪੂਰੇ ਖੇਤਰ 'ਚ ਰਾਕੇਟ ਨਾਲ ਹਮਲਾ ਹੋਣ ਦਾ ਅਲਾਰਮ ਵੱਜਣ ਲੱਗ ਗਿਆ। ਸੂਤਰਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਬਗਦਾਦ ਦੇ ਗ੍ਰੀਨ ਜ਼ੋਨ 'ਚ ਕਤਯੂਸ਼ਾ ਰਾਕੇਟ ਦਾਗੇ ਗਏ। ਸੂਤਰਾਂ ਨੇ ਦੱਸਿਆ ਕਿ ਰਾਕੇਟ ਬਗਦਾਦ ਦੇ ਬਾਹਰ ਜ਼ਫਰਨਿਆਹ ਜ਼ਿਲ੍ਹੇ ਤੋਂ ਲਾਂਚ ਕੀਤੇ ਗਏ ਸਨ।
 

ਦੱਸ ਦੇਈਏ ਕਿ ਨਵੇਂ ਸਾਲ 'ਚ ਕਈ ਵਾਰ ਗ੍ਰੀਨ ਜ਼ੋਨ 'ਚ ਹਮਲੇ ਦੀਆਂ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ। ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਦੇ ਬਾਅਦ ਤੋਂ ਹੀ ਲਗਾਤਾਰ ਈਰਾਨ ਅਮਰੀਕਾ ਤੋਂ ਬਦਲਾ ਲੈਣ ਦੀ ਤਿਆਰੀ 'ਚ ਹੈ। ਇਸ ਤੋਂ ਪਹਿਲਾਂ 4 ਜਨਵਰੀ ਨੂੰ ਅਮਰੀਕੀ ਦੂਤਘਰ 'ਤੇ ਹਮਲਾ ਕੀਤਾ ਗਿਆ ਸੀ। ਇਸ ਤੋਂ ਬਾਅਦ 6 ਜਨਵਰੀ ਨੂੰ ਅਮਰੀਕੀ ਟਿਕਾਣੇ 'ਤੇ ਰਾਕੇਟ ਦਾਗੇ ਗਏ ਸਨ।
 

8 ਜਨਵਰੀ ਨੂੰ ਅਲ ਅਸਦ ਅਤੇ ਇਰਬਿਲ ਦੇ ਦੋ ਫੌਜੀ ਟਿਕਾਣਿਆਂ 'ਤੇ ਦਰਜਨਾਂ ਬੈਲਿਸਟਿਕ ਮਿਜ਼ਾਇਲਾਂ ਦਾਗੀਆਂ ਗਈਆਂ ਸਨ। ਇਸ ਦੇ ਬਾਅਦ 13  ਜਨਵਰੀ ਨੂੰ ਏਅਰਬੇਸ 'ਤੇ ਹਮਲਾ ਕੀਤਾ ਗਿਆ। ਉੱਥੇ ਹੀ 15 ਜਨਵਰੀ ਨੂੰ ਵੀ ਇਰਾਕੀ ਏਅਰਬੇਸ 'ਤੇ ਰਾਕੇਟ ਹਮਲਾ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two rockets hit near US embassy in Baghdad as per security sources