ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਊ ਯਾਰਕ ਲਾਗੇ ਦੋ ਵਾਹਨਾਂ `ਚ ਟੱਕਰ, 20 ਮਰੇ ਕਈ ਫੱਟੜ

ਨਿਊ ਯਾਰਕ ਲਾਗੇ ਦੋ ਵਾਹਨਾਂ `ਚ ਟੱਕਰ, 20 ਮਰੇ ਕਈ ਫੱਟੜ

ਨਿਊ ਯਾਰਕ ਲਾਗਲੇ ਸ਼ਹਿਰ ਸਕੋਹਾਰੀ `ਚ ਇੱਕ ਬੇਕਾਬੂ ਲਿਮੋਜਿ਼ਨ ਕਾਰ ਦੀ ਇੱਕ ਹੋਰ ਵਾਹਨ ਨਾਲ ਟੱਕਰ ਹੋ ਜਾਣ ਕਾਰਨ 20 ਵਿਅਕਤੀ ਮਾਰੇ ਗਏ ਤੇ ਕਈ ਹੋਰ ਜ਼ਖ਼ਮੀ ਹੋ ਗਏ। ਜਿਸ ਥਾਂ ਇਹ ਹਾਦਸਾ ਵਾਪਰਿਆ, ਉਹ ਇੱਕ ਟੂਰਿਸਟ ਸਥਾਨ ਦੇ ਬਿਲਕੁਲ ਨੇੜੇ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਲਿਮੋਜਿ਼ਨ ਕਾਰ ਇੱਕ ਪਹਾੜੀ ਤੋਂ ਹੇਠਾਂ ਉੱਤਰ ਰਹੀ ਸੀ ਕਿ ਡਰਾਇਵਰ ਦਾ ਸਟੀਅਰਿੰਗ ਤੋਂ ਕੰਟਰੋਲ ਖ਼ਤਮ ਹੋ ਗਿਆ ਤੇ ਉਹ ਐਪਲ ਬੈਰਲ ਕੰਟਰੀ ਸਟੋਰ ਸਾਹਮਣੇ ਤੋਂ ਆ ਰਹੇ ਇੱਕ ਵਾਹਨ ਨਾਲ ਟਕਰਾ ਗਈ ਤੇ ਵੱਡਾ ਭਾਣਾ ਵਰਤ ਗਿਆ। ਲਿਮੋਜਿ਼ਨ ਕਾਰ `ਚ ਬਰਾਤੀ ਸਵਾਰ ਸਨ। ਦੂਜੇ ਵਾਹਨ ਦੀ ਟੱਕਰ ਤੋਂ ਬਾਅਦ ਲਿਮੋਜਿ਼ਨ ਬੇਕਾਬੂ ਹੋ ਕੇ ਸਟੋਰ ਸਾਹਮਣੇ ਖੜ੍ਹੇ ਲੋਕਾਂ `ਤੇ ਜਾ ਚੜ੍ਹੀ। ਇੰਝ ਵਿਆਹ ਦੀਆਂ ਖ਼ੁਸ਼ੀਆਂ ਇੱਕਦਮ ਗ਼ਮ ਵਿੱਚ ਬਦਲ ਗਈਆਂ।


ਇਹ ਜਗ੍ਹਾ ਨਿਊ ਯਾਰਕ ਦੇ ਉੱਤਰ ਵੱਲ 270 ਕਿਲੋਮੀਟਰ ਦੂਰ ਦੱਸੀ ਜਾਂਦੀ ਹੈ। ਇੱਥੇ ਲੋਕ ਪੱਤਝੜ ਦੇ ਪੱਤੇ ਵੇਖਣ ਲਈ ਖ਼ਾਸ ਤੌਰ `ਤੇ ਜਾਂਦੇ ਹਨ।


ਇਹ ਖ਼ਬਰ ਲਿਖੇ ਜਾਣ ਤੱਕ ਮ੍ਰਿਤਕਾਂ ਜਾਂ ਪੀੜਤਾਂ ਦੇ ਨਾਂਅ ਜੱਗ ਜ਼ਾਹਿਰ ਨਹੀਂ ਕੀਤੇ ਗਏ ਸਨ। ਪੁਲਿਸ ਨੇ ਸਥਾਨਕ ਸਮੇਂ ਮੁਤਾਬਕ ਬਾਅਦ ਦੁਪਹਿਰ ਨੁੰ ਇੱਕ ਪ੍ਰੈੱਸ ਕਾਨਫ਼ਰੰਸ ਰੱਖੀ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two vehicles collision near New York 20 killed