ਅਗਲੀ ਕਹਾਣੀ

PM ਮੋਦੀ ਨੂੰ ਮਿਲਿਆ UAE ਦਾ ਸਰਬਉੱਚ ਸਨਮਾਨ ‘ਜ਼ਾਇਦ ਮੈਡਲ'

ਸੰਯੁਕਤ ਅਰਬ ਅਮੀਰਾਤ (UAE) ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੋਪੱਖੀ ਰਣਨੀਤਿਕ ਸਬੰਧਾਂ ਨੂੰ ‘ਕਾਫੀ ਵਾਧਾ’ ਦੇਣ ਲਈ ਸਰਬਉੱਚ ਸਨਮਾਨ ਜ਼ਾਇਦ ਮੈਡਲ ਨਾਲ ਸਨਮਾਨਿਤ ਕੀਤਾ।

 

ਯੂਏਈ ਦੇ ਰਾਸ਼ਟਰਪਤੀ ਸ਼ੇਖ ਖ਼ਲੀਫ਼ਾ ਬਿਨ ਜ਼ਾਇਦ ਅਲ ਨਾਹਯਾਨ ਨੇ ਰਾਜਿਆਂ, ਰਾਸ਼ਟਰਪਤੀਆਂ ਅਤੇ ਰਾਸ਼ਟਰ ਪ੍ਰਧਾਨਾਂ ਨੂੰ ਦਿੱਤੇ ਜਾਣ ਵਾਲੇ ਇਸ ਸਰਬਉੱਚ ਸਨਮਾਨ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਨਮਾਨਿਤ ਕੀਤਾ।

 

ਅਬੁਧਾਬੀ ਦੇ ਯੁਵਰਾਜ ਮੁਹੰਮਦ ਬਿਨ ਜ਼ਾਇਦ ਨੇ ਟਵੀਟ ਕੀਤਾ, ‘ਭਾਰਤ ਨਾਲ ਸਾਡੇ ਇਤਿਹਾਸਿਕ ਅਤੇ ਵਪਾਰਕ ਰਣਨੀਤਿਕ ਰਿਸ਼ਤੇ ਹਨ, ਜਿਨ੍ਹਾਂ ਨੂੰ ਸਾਡੇ ਪਿਆਰੇ ਮਿੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੋਰ ਉਤਸ਼ਾਹਤ ਕੀਤਾ ਹੈ, ਉਨ੍ਹਾਂ ਦੀਆਂ ਕੋਸ਼ਿਸ਼ਾ ਦੀ ਸ਼ਲਾਘਾ ਕਰਦਿਆਂ UAE ਦੇ ਰਾਸ਼ਟਰਪਤੀ ਨੇ ਜ਼ਾਇਦ ਮੈਡਲ ਭੇਟ ਕੀਤਾ ਹੈ।’

 

ਖ਼ਲੀਜ਼ ਟਾਈਮਜ਼ ਦੀ ਖ਼ਬਰ ਮੁਤਾਬਕ ਲੰਮੇ ਸਮੇਂ ਦੀ ਦੋਸਤੀ ਅਤੇ ਦੋਨਾਂ ਦੇਸ਼ਾਂ ਵਿਚਾਲੇ ਸੰਯੁਕਤ ਰਣਨੀਤਿਕ ਸਹਿਯੋਗ ਨੂੰ ਹੋਰ ਮਜ਼ਬੂਤੀ ਦੇਣ ਚ ਮੋਦੀ ਦੀ ਭੂਮਿਕਾ ਦੀ ਸ਼ਲਾਘਾ ਦੇ ਤੌਰ ਤੇ ਇਹ ਸਨਮਾਨ ਦਿੱਤਾ ਗਿਆ ਹੈ।

 

 

 

 

 

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UAE honours PM Narendra Modi with Zayed Medal