ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਲਾਨੀਆਂ ਨੂੰ ਮੁਫ਼ਤ ਸਿਮ ਕਾਰਡ ਦੇਵੇਗਾ UAE, ਇਕ ਮਹੀਨੇ ਤੱਕ ਮਿਲੇਗੀ ਮੁਫ਼ਤ ਅੰਤਰਰਾਸ਼ਟਰੀ ਕਾਲਿੰਗ

ਸੰਯੁਕਤ ਅਰਬ ਅਮੀਰਾਤ (UAE) ਆਉਣ ਵਾਲੇ ਸੈਲਾਨੀਆਂ ਨੂੰ ਮੋਬਾਈਲ ਫ਼ੋਨ ਸਿਮ ਕਾਰਡ ਅਤੇ 20 ਐੱਮ ਬੀ ਡਾਟਾ ਮੁਫ਼ਤ ਮਿਲੇਗਾ। ਇਸ ਲਈ ਉਨ੍ਹਾਂ ਤੋਂ ਕੋਈ ਦਸਤਾਵੇਜ਼ ਨਹੀਂ ਮੰਗੇ ਜਾਣਗੇ। ਇਹ ਜਾਣਕਾਰੀ ਮੀਡੀਆ ਰਿਪੋਰਟ ਵਿੱਚ ਸ਼ੁੱਕਰਵਾਰ ਨੂੰ ਦਿੱਤੀ ਗਈ।

 

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸਿਮ ਕਾਰਡ ਦੀ ਮਦਦ ਨਾਲ ਇੰਟਰਨੈਸ਼ਨਲ ਫ਼ੋਨ ਕਾਲਿੰਗ ਅਤੇ ਅੱਖਰ (Text) ਮੈਸੇਜ ਮੁਫ਼ਤ ਭੇਜੇ ਜਾ ਸਕਣਗੇ। ਇਹ ਕਾਰਡ ਇੱਕ ਮਹੀਨੇ ਦੀ ਮਿਆਦ ਲਈ ਵੈਦ ਹੋਵੇਗਾ ਅਤੇ ਜੇਕਰ ਸੈਲਾਨੀ ਆਪਣੇ ਵੀਜ਼ੇ ਦੀ ਮਿਆਦ ਵਧਾਉਂਦਾ ਹੈ, ਤਾਂ ਇਸ ਕਾਰਡ ਦੀ ਮਿਆਦ ਆਪਣੇ ਆਪ ਵੱਧ ਜਾਵੇਗੀ।

 

ਗਲਫ਼ ਨਿਊਜ਼ ਅਨੁਸਾਰ, ਇਸ ਕਾਰਡ ਨੂੰ ਕਿਤੋਂ ਵੀ ਰੀਚਾਰਜ ਕੀਤਾ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਯੂਏਈ ਵੱਲੋਂ ਸੈਰ-ਸਪਾਟਾ ਨੀਤੀ ਤਹਿਤ ਸੈਲਾਨੀਆਂ ਦੀ ਗਿਣਤੀ ਵਧਾਉਣ ਲਈ ਸਮੇਂ-ਸਮੇਂ ਉੱਤੇ ਵੱਖ ਵੱਖ ਕਦਮ ਚੁੱਕੇ ਜਾ ਰਹੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UAE Will Give Free SIM Card To Tourists One Month Free International Calls