ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਏਈ ਦੇਵੇਗਾ ਪਾਕਿਸਤਾਨ ਨੂੰ 3 ਅਰਬ ਡਾਲਰ ਦੀ ਮਦਦ

ਯੂਏਈ ਦੇਵੇਗਾ ਪਾਕਿਸਤਾਨ ਨੂੰ 3 ਅਰਬ ਡਾਲਰ ਦੀ ਮਦਦ

ਸੰਯੁਕਤ ਅਰਬ ਅਮੀਰਾਤ (ਯੂਏਈ) ਛੇਤੀ ਹੀ ਪਾਕਿਸਤਾਨ ਨੂੰ ਉਸਦੇ ਵਿੱਤੀ ਸੰਕਟ `ਚੋਂ ਕੱਢਣ ਦੀ ਮਦਦ ਲਈ ਤਿੰਨ ਅਰਬ ਡਾਲਰ ਦੀ ਰਕਮ ਦੇਵੇਗਾ। ਇਸ ਨਾਲ ਪਾਕਿਸਤਾਨ ਨੂੰ ਆਪਣੀ ਮੁਦਰਾ ਤੇ ਵਿੱਤੀ ਨੀਤੀਆਂ ਲਈ ਸਹਾਇਤਾ ਮਿਲੇਗੀ।

 

ਯੂਏਆਈ ਦਾ ਇਹ ਐਲਾਨ ਇਸ ਲਈ ਮਹੱਤਵਪੂਰਣ ਹੈ ਕਿਉਂਕਿ ਪਾਕਿਸਤਾਨ ਨੇ ਹੁਣ ਹੀ `ਚ ਅੰਤਰਾਸ਼ਟਰੀ ਮੁਦਰਾ ਕੋਸ਼ (ਆਈਐਮਐਫ) ਤੋਂ ਆਪਣੇ ਸੰਕਟ `ਚੋਂ ਨਿਕਲਣ ਲਈ ਅੱਠ ਅਰਬ ਡਾਲਰ ਦੀ ਮਦਦ ਮੰਗੀ ਸੀ, ਜਿਸ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਹਾਲਾਂਕਿ ਦੋਵਾਂ ਪੱਖਾਂ ਵਿਚ ਇਸ ਸਬੰਧੀ ਹੋਈ ਮੀਟਿੰਗ ਬੇਨਤੀਜਾ ਰਹੀ।


ਆਉਣ ਵਾਲੇ ਦਿਨਾਂ `ਚ ਸਰਕਾਰ ਦੇ ਮਾਲਕੀ ਵਾਲੇ ਅਬੂਧਾਬੀ ਵਿਕਾਸ ਫੰਡ (ਏਡੀਐਫਡੀ) `ਚੋਂ ਸਟੇਟ ਬੈਂਕ ਆਫ ਪਾਕਿਸਤਾਨ ਦੇ ਖਾਤੇ `ਚ 11 ਅਰਬ ਦਿਰਹਮ ਭਾਵ ਤਿੰਨ ਅਰਬ ਡਾਲਰ ਦੀ ਰਕਮ ਭੇਜੀ ਜਾ ਸਕਦੀ ਹੈ।
ਇਸ ਤੋਂ ਇਲਾਵਾ ਸਾਊਦੀ ਅਰਬ ਨੇ ਵੀ ਪਾਕਿਸਤਾਨ ਨੂੰ ਤਿੰਨ ਅਰਬ ਡਾਲਰ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UAE will give three arab dollar help to pakistan