ਅਗਲੀ ਕਹਾਣੀ

ਯੂਕੇ ਦੇ ਚੋਟੀ ਦੇ ਬੱਸ ਡਰਾਈਵਰ ਅਵਾਰਡ ਦਾਅਵੇਦਾਰਾਂ ’ਚ ਦੋ ਭਾਰਤੀ ਸ਼ਾਮਲ

ਯੂਕੇ ਬੱਸ ਅਵਾਰਡ ਲਈ ਅਗਲੇ ਹਫਤੇ ਦਿੱਤੇ ਜਾਣ ਵਾਲੇ 6 ਦਾਅਵੇਦਾਰਾਂ ਚੋਂ ਦੋ ਭਾਰਤੀ ਮੂਲ ਦੇ ਡਰਾਈਵਰ ਸ਼ਾਮਲ ਹਨ। ਦੱਖਣ-ਪੱਛਮੀ ਇੰਗਲੈਂਡ ਦੇ ਸਵਿੰਡਨ ਸ਼ਹਿਰ ਜਾਣ ਵਾਲੇ ਰਸਤੇ 'ਤੇ ਇਕ ਬੱਸ ਚਲਾਉਣ ਵਾਲੇ ਗੁਰਨਾਮ ਸਿੰਘ ਅਤੇ ਮਿਡਲਲੈਂਡਜ਼ ਖੇਤਰ ਦੇ ਨੌਟਿੰਘਮ ਕਸਬੇ ਵਿਚ ਬੱਸ ਚਲਾਉਣ ਵਾਲੇ ਜਤਿੰਦਰ ਕੁਮਾਰ ਵੀ ਲੰਡਨ ਵਿਚ ਦਿੱਤੇ ਜਾਣ ਵਾਲੇ ਪੁਰਸਕਾਰ ਦੀ ਉਡੀਕ ਵਿਚ ਹਨ।

 

ਕੁਮਾਰ ਨੇ ਸਥਾਨਕ ਅਖਬਾਰ 'ਨਾਟਿੰਘਮ ਲਾਈਵ' ਨੂੰ ਕਿਹਾ, "ਸੁਪਨਾ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਤੁਸੀਂ ਦਾਖਲਾ ਲੈਂਦੇ ਹੋ।" ਉਸਨੇ ਕਿਹਾ, "ਮੈਂ ਕਦੇ ਇਸ ਬਾਰੇ ਨਹੀਂ ਸੋਚਿਆ। ਮੈਂ ਸਚਮੁੱਚ ਇਕ ਆਮ ਆਦਮੀ ਹਾਂ ਜੋ ਨੌਕਰੀ ਲਈ ਸੰਘਰਸ਼ ਕਰਦਾ ਹੈ, ਮੈਂ ਇਸ ਬਾਰੇ ਕਦੇ ਨਹੀਂ ਸੋਚਿਆ, ਇਹ ਇਕ ਸੁਪਨਾ ਹੈ।"

 

ਕੁਮਾਰ ਅਸਲ ਵਿੱਚ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਨੰਦਾ ਚੌਰ ਦਾ ਰਹਿਣ ਵਾਲਾ ਹੈ ਅਤੇ ਉਹ 2008 ਤੋਂ ਨਾਟਿੰਘਮ ਮਿਊਸਪਲ ਟ੍ਰਾਂਸਪੋਰਟ ਵਿੱਚ ਕੰਮ ਕਰ ਰਿਹਾ ਸੀ। ਭਾਰਤ ਵਿਚ ਉਸ ਦੀਆਂ ਦੋ ਭੈਣਾਂ ਹਨ ਅਤੇ ਇਕ ਬੱਸ ਡਰਾਈਵਰ ਦੀ ਨੌਕਰੀ ਨੇ ਉਸ ਦੀ ਪੜ੍ਹਾਈ ਪੂਰੀ ਕਰਨ ਵਿਚ ਸਹਾਇਤਾ ਕੀਤੀ।

 

ਗੁਰਨਾਮ ਸਿੰਘ ਸਵਿੰਡਨ ਦੀ ਸਟੇਜਕੋਚ ਬੱਸ ਕੰਪਨੀ ਵਿੱਚ ਕੰਮ ਕਰਦਾ ਹੈ। ਕੰਪਨੀ ਨੇ ਗੁਰਨਾਮ ਨੂੰ ਸਾਲ ਦੀ ਸਰਵਸ੍ਰੇਸ਼ਠ ਬੱਸ ਸਰਵਿਸ ਡਰਾਈਵਰ ਵਜੋਂ ਵੀ ਚੁਣਿਆ ਹੈ। ਗਾਹਕ ਦਸਤਾਰ ਧਾਰੀ ਗੁਰਨਾਮ ਦੀ ਪ੍ਰਸ਼ੰਸਾ ਕਰਦੇ ਹਨ।

 

ਜ਼ਿਕਰਯੋਗ ਹੈ ਕਿ ਸ਼ੁਰੂ ਚ ਇਸ ਐਵਾਰਡ ਨੂੰ ‘ਬੱਸ ਇੰਡਸਟਰੀ ਆਨਰਜ਼ਨਾਮ ਦਿੱਤਾ ਗਿਆ ਸੀ ਪਰੰਤੂ 2005 ਵਿਚ ਇਸ ਦਾ ਨਾਮ ਬਦਲ ਕੇ ਯੂਕੇ ਬੱਸ ਅਵਾਰਡ ਰੱਖਿਆ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UK Bus Awards 2 Indian origin drivers in line for UK top bus driver award