ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ UK ਅਦਾਲਤ ਵੱਲੋਂ ਮੁੜ ਰੱਦ

​​​​​​​ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ UK ਅਦਾਲਤ ਵੱਲੋਂ ਮੁੜ ਰੱਦ

ਭਗੌੜੇ ਕਾਰੋਬਾਰੀ ਨੀਰਵ ਮੋਦੀ ਵੱਲੋਂ ਜ਼ਮਾਨਤ ਲਈ ਦਾਖ਼ਲ ਕੀਤੀ ਗਈ ਅਪੀਲ ਇੱਕ ਵਾਰ ਫਿਰ ਰੱਦ ਹੋ ਗਈ ਹੈ। ਹੁਣ ਨੀਰਵ ਮੋਦੀ ਨੂੰ 24 ਮਈ ਤੱਕ ਜੇਲ੍ਹ ਵਿੱਚ ਰਹਿਣਾ ਹੋਵੇਗਾ। ਇੰਗਲੈਂਡ (UK – ਯੂਨਾਈਟਿਡ ਕਿੰਗਡਮ) ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਖ਼ਾਰਜਰ ਕਰ ਦਿੱਤੀ।

 

 

 ਇਸ ਤੋਂ ਪਹਿਲਾਂ ਵੀ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਅਦਾਲਤ ਨੇ ਰੱਦ ਕਰ ਦਿੱਤੀ ਸੀ। ਅਦਾਲਤ ਨੇ ਕਿਹ ਸੀ ਕਿ ਇਸ ਗੱਲ ਦੇ ਵਾਜਬ ਤੇ ਕਾਫ਼ੀ ਸਬੂਤ ਹਨ ਕਿ ਭਗੌੜਾ ਹੀਰਾ ਕਾਰੋਬਾਰੀ ਆਤਮਸਮਰਪਣ ਨਹੀਂ ਕਰੇਗਾ। ਇਸ ਤੋਂ ਪਹਿਲਾਂ 48 ਸਾਲਾ ਨੀਰਵ ਮੋਦੀ ਦੂਜੀ ਵਾਰ ਜ਼ਮਾਨਤ ਪਟੀਸ਼ਨ ਲੈ ਕੇ ਵੈਸਟਮਿੰਸਟਰ ਦੇ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਹੋਇਆ ਸੀ।

 

 

ਬਚਾਅ ਤੇ ਸਰਕਾਰੀ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁੱਖ ਮੈਜਿਸਟ੍ਰੇਟ ਅਰਬਥਨਾਟ ਨੇ ਕਿਹਾ ਕਿ ਨੀਰਵ ਮੋਦੀ ਵੱਲੋਂ ਵਾਨੂਆਤੂ ਦੀ ਨਾਗਰਿਕਤਾ ਹਾਸਲ ਕਰਨ ਦਾ ਜਤਨ ਇਹ ਦਰਸਾਉਂਦਾ ਹੈ ਕਿ ਉਹ ਇਸ ਅਹਿਮ ਸਮੇਂ ਦੌਰਾਨ ਭਾਰਤ ਤੋਂ ਦੂਰ ਜਾਣਾ ਚਾਹੁੰਦਾ ਹੈ।

 

 

ਭਾਰਤ ਸਰਕਾਰ ਦੀ ਤਰਫ਼ੋਂ ਦਲੀਲ ਪੇਸ਼ ਕਰਦਿਆਂ ਸਰਕਾਰੀ ਵਕੀਲ ਨੇ ਕਿਹਾ ਕਿ ਨੀਰਵ ਮੋਦੀ ਨੂੰ ਜ਼ਮਾਨਤ ਨਹੀਂ ਦੇਣੀ ਚਾਹੀਦੀ ਕਿਉਂਕਿ ਉਸ ਦੇ ਭੱਜ ਜਾਣ ਦਾ ਖ਼ਦਸ਼ਾ ਹੈ। ਇੱਥੋਂ ਤੱਕ ਕਿ ਉਸ ਨੇ ਆਪਣੇ ਧੋਖਾਧੜੀ ਤੇ ਮਨੀ–ਲਾਂਡਰਿੰਗ ਨਾਲ ਜੁੜੇ ਮਾਮਲਿਆਂ ਵਿੱਚ ਗਵਾਹਾਂ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UK Court rejects Neerav Modi s bail plea again