ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਗਲੈਂਡ ਨੇ ਡਾਕਟਰਾਂ ਤੇ ਨਰਸਾਂ ਲਈ ਵੀਜ਼ਾ ਵਿੱਚ ਦਿੱਤੀ ਵੱਡੀ ਛੋਟ

UK Eliminates Visa Cap For Doctors and Nurses

ਇੰਗਲੈਂਡ ਦੀ ਥੈਰੇਸਾ ਮੇਅ ਸਰਕਾਰ ਨੇ ਡਾਕਟਰਾਂ ਤੇ ਨਰਸਾਂ ਲਈ ਵੀਜ਼ਾ ਜਾਰੀ ਕਰਨ ਦੀ ਉੱਪਰਲੀ ਹੱਦ ਹੁਣ ਖ਼ਤਮ ਕਰ ਦਿੱਤੀ ਹੈ। ਹੁਣ ਤੱਕ ਯੂਰੋਪੀਅਨ ਯੂਨੀਅਨ ਤੋਂ ਬਾਹਰ ਦੇ ਸਿਰਫ਼ 20,700 ਡਾਕਟਰਾਂ ਨੂੰ ਹੀ ਹਰ ਮਹੀਨੇ ਇੰਗਲੈਂਡ ਆਉਣ ਦੀ ਇਜਾਜ਼ਤ ਸੀ ਪਰ ਹੁਣ ਇਹ ਹੱਦ ਖ਼ਤਮ ਹੋ ਗਈ ਹੈ। ਥੈਰੇਸਾ ਮੇਅ ਜਦੋਂ ਇੰਗਲੈਂਡ ਦੇ ਗ੍ਰਹਿ ਮੰਤਰੀ ਸਨ, ਤਦ ਉਨ੍ਹਾਂ ਨੇ ਹੀ ਇਹ ਉੱਪਰਲੀ ਹੱਦ ਤੈਅ ਕੀਤੀ ਸੀ, ਤਾਂ ਜੋ ਹੱਦੋਂ ਵੱਧ ਇਮੀਗ੍ਰੇਸ਼ਨ (ਪਰਵਾਸ) ਉੱਤੇ ਰੋਕ ਲੱਗ ਸਕੇ ਪਰ ਹੁਣ ‘ਨੈਸ਼ਨਲ ਹੈਲਥ ਸਰਵਿਸ` ਵਿੱਚ ਡਾਕਟਰਾਂ ਤੇ ਨਰਸਾਂ ਦੀ ਵੱਡੀ ਕਿੱਲਤ ਮਹਿਸੂਸ ਹੋਣ ਲੱਗ ਪਈ ਹੈ।
ਹਾਲੇ ਪਿੱਛੇ ਜਿਹੇ 100 ਭਾਰਤੀ ਡਾਕਟਰਾਂ ਨੂੰ ਸਿਰਫ਼ ਇਸ ਉੱਪਰਲੀ ਹੱਦ ਕਾਰਨ ਇੰਗਲੈਂਡ ਦਾ ਵੀਜ਼ਾ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਸੀ। ਟੀਅਰ 2 ਵੀਜ਼ਾ ਹੱਦ ਅਧੀਨ ਇੰਗਲੈਂਡ ਦੇ ਰੋਜ਼ਗਾਰਦਾਤਿਆਂ ਨੂੰ ਭਾਰਤੀ ਅਤੇ ਹੋਰ ਗ਼ੈਰ-ਯੂਰੋਪੀਅਨ ਯੂਨੀਅਨ ਹੁਨਰਮੰਦ ਕਾਮਿਆਂ ਨੂੰ ਸਪਾਂਸਰਸਿ਼ਪ ਦੇ ਸਰਟੀਫਿ਼ਕੇਟ ਦੇਣ ਲਈ ਅਰਜ਼ੀਆਂ ਦੇਣੀਆਂ ਪੈਂਦੀਆਂ ਹਨ। ਦਸੰਬਰ 2017 ਤੋਂ ਪਹਿਲਾਂ ਇਹ ਉੱਪਰਲੀ ਮਾਸਿਕ ਹੱਦ ਸਿਰਫ਼ ਇੱਕ ਵਾਰ ਟੱਪੀ ਸੀ ਪਰ ਦਸੰਬਰ ਤੋਂ ਵੀਜ਼ਾ ਅਰਜ਼ੀਆਂ ਦੀ ਗਿਣਤੀ ਲਗਾਤਾਰ ਇਸ ਹੱਦ ਤੱਕ ਹਰ ਮਹੀਨੇ ਹੀ ਵਧਦੀ ਜਾ ਰਹੀ ਸੀ। ਅਜਿਹਾ ਇਸ ਲਈ ਹੋ ਰਿਹਾ ਸੀ ਕਿਉਂਕਿ ਇੰਗਲੈਂਡ `ਚੋਂ ਹੁਨਰਮੰਦ ਡਾਕਟਰ ਤੇ ਨਰਸਾਂ ਦਾ ਮਿਲਣਾ ਬਹੁਤ ਔਖਾ ਹੋ ਗਿਆ ਸੀ। ਪਰ ਜਦੋਂ ਉੱਪਰਲੀ ਹੱਦ ਖ਼ਤਮ ਹੋ ਜਾਂਦੀ ਸੀ, ਤਦ ਵੀਜ਼ਾ ਅਰਜ਼ੀਆਂ ਪ੍ਰਵਾਨ ਕਰਨੀਆਂ ਬੰਦ ਕਰ ਦਿੱਤੀਆ ਜਾਂਦੀਆਂ ਸਨ।
ਇੰਗਲੈਂਡ ਵਿੱਚ ਕੰਮ ਕਰਨ ਵਾਲੇ ਭਾਰਤੀ ਡਾਕਟਰਾਂ ਦੀ ਵੱਡੀ ਗਿਣਤੀ ਮੌਜੂਦ ਹੈ। ਸਿਹਤ ਮੰਤਰੀ ਜੈਰੇਮੀ ਹੰਟ ਨੇ ਦੱਸਿਆ ਕਿ ਨੈਸ਼ਨਲ ਹੈਲਥ ਸਰਵਿਸ 70 ਵਰ੍ਹੇ ਪਹਿਲਾਂ ਹੋਂਦ ਵਿੱਚ ਆਈ ਸੀ ਤੇ ਤਦ ਤੋਂ ਹੀ ਵਿਦੇਸ਼ੀ ਸਟਾਫ਼ ਇਸ ਮਾਮਲੇ `ਚ ਬੇਹੱਦ ਅਹਿਮ ਭੂਮਿਕਾ ਨਿਭਾ ਰਿਹਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UK Eliminates Visa Cap for Doctors and Nurses