ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UK ਨੇ ਆਸਾਨ ਵੀਜ਼ਾ ਨਿਯਮਾਂ ਚ ਭਾਰਤ ਨੂੰ ਨਹੀਂ ਕੀਤਾ ਸ਼ਾਮਿਲ

uk visa news

ਯੂ.ਕੇ. ਸਰਕਾਰ ਨੇ ਵੀਜ਼ਾ ਅਰਜ਼ੀ ਪ੍ਰਕਿਰਿਆ ਨੂੰ ਸੌਖਾ ਬਣਾਉਣ ਲਈ ਦੇਸ਼ ਦੇ ਯੂਨੀਵਰਸਿਟੀਆਂ ਚ ਬਣਾਈ ਨਵੀਂ ਸੂਚੀ ਤੋਂ ਭਾਰਤੀ ਵਿਦਿਆਰਥੀਆਂ ਨੂੰ ਵੱਖ ਕਰ ਦਿੱਤਾ ਹੈ. ਸਰਕਾਰ ਦੇ ਇਸ ਕਦਮ ਦੀ ਬਹੁਤ ਆਲੋਚਨਾ ਹੋ ਰਹੀ ਹੈ. ਦੇਸ਼ ਦੀ ਇਮੀਗ੍ਰੇਸ਼ਨ ਨੀਤੀ 'ਚ ਬਦਲਾਵ ਸ਼ੁੱਕਰਵਾਰ ਨੂੰ ਪਾਰਲੀਮੈਂਟ ਵਿੱਚ ਪੇਸ਼ ਕੀਤੇ ਗਏ. ਯੂਕੇ ਦੇ ਗ੍ਰਹਿ ਮੰਤਰਾਲੇ ਨੇ ਕਰੀਬ 25 ਮੁਲਕਾਂ ਦੇ ਵਿਦਿਆਰਥੀਆਂ ਲਈ ਟੀਅਰ - 4 ਵੀਜ਼ਾ ਸ਼੍ਰੇਣੀ 'ਚ ਢਿੱਲ ਦੀ ਘੋਸ਼ਣਾ ਕੀਤੀ.

ਅਮਰੀਕਾ, ਕੈਨੇਡਾ ਅਤੇ ਨਿਊਜ਼ੀਲੈਂਡ ਵਰਗੇ ਦੇਸ਼ ਪਹਿਲਾਂ ਹੀ ਇਸ ਸੂਚੀ 'ਚ ਸ਼ਾਮਿਲ ਸਨ. ਹੁਣ ਚੀਨ, ਬਹਿਰੀਨ ਅਤੇ ਸਰਬੀਆ ਵਰਗੇ ਦੇਸ਼ਾਂ ਨੂੰ ਇਸ ਚ ਸ਼ਾਮਿਲ ਕੀਤਾ ਗਿਆ ਹੈ. ਇਨ੍ਹਾਂ ਮੁਲਕਾਂ ਦੇ ਵਿਦਿਆਰਥੀਆਂ ਨੂੰ ਯੂਕੇ ਦੀਆਂ ਯੂਨੀਵਰਸਿਟੀਆਂ ਵਿੱਚ ਦਾਖਲੇ ਲਈ ਸਿੱਖਿਆ, ਵਿੱਤ ਤੇ ਅੰਗਰੇਜ਼ੀ ਭਾਸ਼ਾ ਵਰਗੇ ਮਾਪਦੰਡਾਂ ਦੀ ਘੱਟ ਜਾਂਚ 'ਚ ਗੁਜ਼ਰਨਾ ਪਓ.

ਇਹ ਬਦਲਾਅ 6 ਜੁਲਾਈ ਤੋਂ ਲਾਗੂ ਹੋਣਗੇ ਤੇ ਇਸਦਾ ਉਦੇਸ਼ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਯੂ.ਕੇ. ਵਿਚ ਪੜ੍ਹਨ 'ਚ ਸਹਾਇਤਾ ਕਰਨਾ ਹੈ. ਹਾਲਾਂਕਿ, ਭਾਰਤ ਨੂੰ ਨਵੀਂ ਸੂਚੀ ਚ ਸ਼ਾਮਿਲ ਨਹੀਂ ਕੀਤਾ ਗਿਆ. ਇਸਦਾ ਮਤਲਬ ਹੈ ਕਿ ਇਸੇ ਤਰ੍ਹਾਂ ਦੇ ਕੋਰਸਾਂ ਲਈ ਅਰਜ਼ੀਆਂ ਦੇਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਸਖਤ ਪੜਤਾਲ ਅਤੇ ਦਸਤਾਵੇਜ਼ੀ ਪ੍ਰਕਿਰਿਆ ਰਾਂਹੀ ਗੁਜ਼ਰਨਾ ਪਵੇਗਾ.

ਯੂਕੇ ਕੌਂਸਲ ਫਾਰ ਇੰਟਰਨੈਸ਼ਨਲ ਸਟੂਡੇਂਟ ਅਫੇਅਰਸ (ਯੂਕੇਸੀਆਈਸੀਏ) ਦੇ ਪ੍ਰਧਾਨ ਲਾਰਡ ਕਰਣ ਬਿਲਮੋਰੀਆ ਨੇ ਯੂ.ਕੇ ਸਰਕਾਰ ਦੇ ਇਸ ਕਦਮ ਨੂੰ ਭਾਰਤ ਦਾ "ਅਪਮਾਨ" ਦੱਸਿਆ. ਉਨ੍ਹਾਂ ਨੇ ਕਿਹਾ ਕਿ ਇਹ ਇਮੀਗ੍ਰੇਸ਼ਨਾਂ ਦੇ ਪ੍ਰਤੀ ਬ੍ਰਿਟੇਨ ਦੀ 'ਆਰਥਿਕ' ਅਨਪੜ੍ਹਤਾ ਦੀ ਇੱਕ ਮਿਸਾਲ ਹੈ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UK excludes India from new list of low risk countries with relaxed student visa rules