ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​UK ਨੇ ਜੱਲ੍ਹਿਆਂਵਾਲਾ ਬਾਗ਼ ਕਤਲੇਆਮ ’ਤੇ ਦੁੱਖ ਪ੍ਰਗਟਾਇਆ, ਮਾਫ਼ੀ ਨਹੀਂ ਮੰਗੀ

ਥੈਰੇਸਾ ਮੇਅ

ਹੁਣ ਜਦੋਂ ਸਮੁੱਚੇ ਭਾਰਤ ਤੇ ਐੱਨਆਰਆਈਜ਼ ਵਿੱਚ ਜੱਲ੍ਹਿਆਂਵਾਲਾ ਬਾਗ਼ ਕਤਲੇਆਮ ਲਈ ਇੰਗਲੈਂਡ (UK – United Kingdom) ਵੱਲੋਂ ਬਾਕਾਇਦਾ ਮਾਫ਼ੀ ਮੰਗਣ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ; ਅਜਿਹੇ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ (PM) ਥੈਰੇਸਾ ਮੇਅ ਨੇ 13 ਅਪ੍ਰੈਲ 1919 ਨੂੰ ਵਾਪਰੇ ਇਸ ਕਤਲੇਆਮ ਉੱਤੇ ਇੱਕ ਵਾਰ ‘ਡੂੰਘੇ ਦੁੱਖ ਦਾ ਪ੍ਰਗਟਾਵਾ’ ਕਰਦਿਆਂ ਇਸ ਨੂੰ ਬ੍ਰਿਟਿਸ਼–ਭਾਰਤੀ ਇਤਿਹਾਸ ਦਾ ਇੱਕ ‘ਸ਼ਰਮਨਾਕ ਧੱਬਾ’ ਕਰਾਰ ਦਿੱਤਾ ਹੈ। ਇੱਥੇ ਵਰਨਣਯੋਗ ਹੈ ਕਿ ਸ੍ਰੀਮਤੀ ਮੇਅ ਨੇ ਜੱਲ੍ਹਿਆਂਵਾਲਾ ਬਾਗ਼ ਦੀ ਘਟਨਾ ਉੱਤੇ ਸਿਰਫ਼ ਦੁੱਖ ਹੀ ਪ੍ਰਗਟਾਇਆ ਹੈ, ਮਾਫ਼ੀ ਨਹੀਂ ਮੰਗੀ।

 

 

ਸ੍ਰੀਮਤੀ ਐਲਿਜ਼ਾਬੈਥ ਮੇਅ ਨੇ ਇਹ ਵੀ ਚੇਤੇ ਕਰਵਾਇਆ ਹੈ ਕਿ ਸਾਲ 1997 ਦੌਰਾਨ ਜਦੋਂ ਮਹਾਰਾਣੀ ਐਲਿਜ਼ਾਬੈਥ–ਦੂਜੀ ਜੱਲ੍ਹਿਆਂਵਾਲਾ ਬਾਗ਼ ਵਿਖੇ ਗਏ ਸਨ, ਤਦ ਉਨ੍ਹਾਂ ਇਸ ਕਤਲੇਆਮ ਦੀ ਘਟਨਾ ਨੂੰ ‘ਭਾਰਤ ਨਾਲ ਸਾਡੇ ਪਿਛਲੇ ਇਤਿਹਾਸ ਦੀ ਇੱਕ ਨਿਰਾਸ਼ਾਜਨਕ ਮਿਸਾਲ’ ਦੱਸਿਆ ਸੀ।

 

 

ਸ੍ਰੀਮਤੀ ਮੇਅ ਨੇ ਕਿਹਾ ਹੈ ਕਿ – ‘ਜੋ ਕੁਝ ਵੀ ਵਾਪਰਿਆ, ਸਾਨੂੰ ਇਸ ਗੱਲ ਦਾ ਬਹੁਤ ਅਫ਼ਸੋਸ ਹੈ। ਮੈਨੂੰ ਖ਼ੁਸ਼ੀ ਹੈ ਕਿ ਅੱਜ ਇੰਗਲੈਂਡ ਤੇ ਭਾਰਤ ਵਿਚਾਲੇ ਸਬੰਧ ਪੂਰੇ ਤਾਲਮੇਲ–ਭਰਪੂਰ, ਭਾਈਵਾਲੀ, ਖ਼ੁਸ਼ਹਾਲੀ ਵਾਲੇ ਤੇ ਸੁਰੱਖਿਅਤ ਹਨ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UK expressed only regret over Jallianwala Bagh massacre