ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਜੇ ਮਾਲਿਆ ਦੀਆਂ ਵਧੀਆਂ ਮੁਸੀਬਤਾਂ, ਇੰਗਲੈਂਡ ਦੀ ਅਦਾਲਤ ਨੇ ਮਾਲਿਆ ਨੂੰ ਦਿੱਤੇ 13 ਭਾਰਤੀ ਬੈਂਕਾਂ ਦੇ 1.84 ਕਰੋੜ ਰੁਪਏ ਵਾਪਸ ਕਰਨ ਦੇ ਹੁਕਮ

Vijay Mallya in a New Problem

ਇੰਗਲੈਂਡ ਦੀ ਹਾਈ ਕੋਰਟ ਨੇ ਭਾਰਤੀ ਮੂਲ ਦੇ ਸ਼ਰਾਬ-ਵਪਾਰੀ ਵਿਜੇ ਮਾਲਿਆ ਨੂੰ ਹੁਕਮ ਦਿੱਤਾ ਹੈ ਕਿ ਉਹ 13 ਭਾਰਤੀ ਬੈਂਕਾਂ ਵੱਲ 1.84 ਕਰੋੜ ਰੁਪਏ (ਦੋ ਲੱਖ ਪਾਊਂਡ) ਦੇ ਲਗਭਗ ਬਕਾਇਆ ਰਹਿੰਦੀ ਰਕਮ ਵਾਪਸ ਕਰੇ। ਪਿਛਲੇ ਮਹੀਨੇ ਜਸਟਿਸ ਐਂਡ੍ਰਿਯੂ ਹੈਨਸ਼ਾਅ ਨੇ ਸਮੁੱਚੇ ਵਿਸ਼ਵ ਵਿੱਚ ਮਾਲਿਆ ਦੀਆਂ ਜਾਇਦਾਦਾਂ ਨੂੰ ਫ਼੍ਰੀਜ਼ ਕਰਨ ਦੇ ਹੁਕਮ ਨੂੰ ਪਲਟਾਉਣ ਤੋਂ ਵੀ ਨਾਂਹ ਕਰ ਦਿੱਤੀ ਸੀ।

ਅਦਾਲਤ ਨੇ ਹੁਕਮ ਦਿੱਤਾ ਕਿ 62 ਸਾਲਾ ਵਿਜੇ ਮਾਲਿਆ ਨੂੰ ਭਾਰਤੀ ਬੈਂਕਾਂ ਦੇ ਮੁਕੱਦਮੇਬਾਜ਼ੀ `ਤੇ ਖ਼ਰਚ ਹੋਈਆਂ ਰਕਮਾਂ ਵੀ ਅਦਾ ਕਰਨੀਆਂ ਹੋਣਗੀਆਂ। ਇਹ ਰਕਮਾਂ ਕਿੰਨੀਆਂ ਹੋਣਗੀਆਂ, ਇਸ ਦਾ ਫ਼ੈਸਲਾ ਵੀ ਅਦਾਲਤ ਕਰੇਗੀ। ਇਸ ਲਈ ਅਦਾਲਤ ਪਹਿਲਾਂ ਭਾਰਤੀ ਬੈਂਕਾਂ ਦੇ ਖ਼ਰਚਿਆਂ ਦਾ ਬਾਕਾਇਦਾ ਮੁਲਾਂਕਣ ਕਰੇਗੀ।

ਦਰਅਸਲ, ਅਦਾਲਤ ਵੱਲੋਂ ਖ਼ਰਚਿਆਂ ਦਾ ਮੁਲਾਂਕਣ ਕੀਤਾ ਜਾਣਾ ਇੱਕ ਵੱਖਰੀ ਪ੍ਰਕਿਰਿਆ ਹੁੰਦੀ ਹੈ। ਇਸ ਲਈ ਇੱਕ ਹੋਰ ਅਦਾਲਤ ਵਿੱਚ ਵੱਖਰੀ ਸੁਣਵਾਈ ਚੱਲਦੀ ਹੈ ਪਰ ਉਸ ਤੋਂ ਪਹਿਲਾਂ ਵਿਜੇ ਮਾਲਿਆ ਨੂੰ ਹਰ ਹਾਲਤ ਵਿੱਚ 1.84 ਕਰੋੜ ਰੁਪਏ ਦੀ ਰਕਮ ਵਾਪਸ ਕਰਨੀ ਹੀ ਪਵੇਗੀ।

ਵਿਜੇ ਮਾਲਿਆ ਨੇ ਦੇਣੇ ਹਨ ਇਨ੍ਹਾਂ ਭਾਰਤੀ ਬੈਂਕਾਂ ਦੇ ਮੋਟੇ ਕਰਜ਼ੇ:
ਸਟੇਟ ਬੈਂਕ ਆਫ਼ ਇੰਡੀਆ
ਬੈਂਕ ਆਫ਼ ਬੜੌਦਾ
ਕਾਰਪੋਰੇਸ਼ਨ ਬੈਂਕ
ਫ਼ੈਡਰਲ ਬੈਂਕ ਲਿਮਿਟੇਡ
ਆਈਡੀਬੀਆਈ ਬੈਂਕ
ਇੰਡੀਅਨ ਓਵਰਸੀਜ਼ ਬੈਂਕ
ਜੰਮੂ ਐਂਡ ਕਸ਼ਮੀਰ ਬੈਂਕ
ਪੰਜਾਬ ਐਂਡ ਸਿੰਧ ਬੈਂਕ
ਪੰਜਾਬ ਨੈਸ਼ਨਲ ਬੈਂਕ
ਸਟੇਟ ਬੈਂਕ ਆਫ਼ ਮੈਸੂਰ
ਯੂਕੋ ਬੈਂਕ
ਯੂਨਾਈਟਿਡ ਬੈਂਕ ਆਫ਼ ਇੰਡੀਆ
ਜੇ.ਐੱਮ. ਫ਼ਾਈਨੈਂਸ਼ੀਅਲ ਏਸੈੱਟ ਰੀਕੰਸਟ੍ਰਕਸ਼ਨ ਪ੍ਰਾਈਵੇਟ ਲਿਮਿਟੇਡ   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UK High Court Orders Vijjay Mallya to Return Indian Banks 200000 Pounds