ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਕੇ ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰਨ ਲਈ ਤਿਆਰ, ਅਦਾਲਤੀ ਫ਼ੈਸਲੇ ਦੀ ਉਡੀਕ

ਯੂਕੇ ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰਨ ਲਈ ਤਿਆਰ, ਅਦਾਲਤੀ ਫ਼ੈਸਲੇ ਦੀ ਉਡੀਕ

ਕਾਰੋਬਾਰੀ ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰਨ ਦੇ ਮਾਮਲੇ ਦੀ ਅਦਾਲਤੀ ਸੁਣਵਾਈ ਹੁਣ ਛੇਤੀ ਹੀ ਸ਼ੁਰੂ ਹੋਣ ਵਾਲੀ ਹੈ ਕਿਉਂਕਿ ਇੰਗਲੈਂਡ (ਯੂ.ਕੇ. – ਯੂਨਾਈਟਿਡ ਕਿੰਗਡਮ) ਦਾ ਗ੍ਰਹਿ ਮੰਤਰਾਲਾ ਪਹਿਲਾਂ ਹੀ ਆਪਣਾ ਜਵਾਬ ਦੇ ਚੁੱਕਾ ਹੈ। ਦਰਅਸਲ, ਗ੍ਰਹਿ ਮੰਤਰੀ ਨੇ ਬੀਤੀ 4 ਫ਼ਰਵਰੀ ਨੂੰ ਕਿਹਾ ਸੀ ਕਿ ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰ ਦੇਣਾ ਚਾਹੀਦਾ ਹੈ। ਵਿਜੇ ਮਾਲਿਆ ਨੇ ਗ੍ਰਹਿ ਮੰਤਰੀ ਦੇ ਇਸ ਹੁਕਮ ਵਿਰੁੱਧ ਅਦਾਲਤ ’ਚ ਅਪੀਲ ਦਾਖ਼ਲ ਕਰ ਦਿੱਤੀ ਸੀ। ਅਦਾਲਤ ਨੇ ਹੁਣ ਵਿਜੇ ਮਾਲਿਆ ਦੀ ਉਸੇ ਅਪੀਲ ਉੱਤੇ ਆਪਣਾ ਫ਼ੈਸਲਾ ਦੇਣਾ ਹੈ।

 

 

ਵਿਜੇ ਮਾਲਿਆ ਉੱਤੇ 9,000 ਕਰੋੜ ਰੁਪਏ ਦੀਆਂ ਵਿੱਤੀ ਬੇਨਿਯਮੀਆਂ ਦੇ ਦੋਸ਼ ਹਨ। ਮੰਗਲਵਾਰ ਨੂੰ ਵਿਜੇ ਮਾਲਿਆ ਨੇ ਟਵਿਟਰ ਉੱਤੇ ਕੁਝ ਟਿੱਪਣੀਆਂ ਕੀਤੀਆਂ ਸਨ; ਜਿਨ੍ਹਾਂ ਦਾ ਇਹੋ ਮਤਲਬ ਨਿੱਕਲਦਾ ਸੀ ਕਿ ਉਸ ਦਾ ਕਾਰੋਬਾਰ ਘਾਟੇ ਵਿੱਚ ਚਲਾ ਗਿਆ ਸੀ ਪਰ ਫਿਰ ਵੀ ਉਹ ਸਾਰੀ ਰਕਮ ਮੋੜਨ ਲਈ ਤਿਆਰ ਸੀ। ਉਸ ਨੇ ਇਹ ਵੀ ਕਿਹਾ ਸੀ ਕਿ – ‘ਕਾਸ਼, ਭਾਰਤ ਸਰਕਾਰ ਉਸ ਦੀ ਕਿੰਗਫ਼ਿਸ਼ਰ ਏਅਰਲਾਈਨਜ਼ ਨੂੰ ਵੀ ਬਚਾਉਣ ਲਈ ਅੱਗੇ ਆਉਂਦੀ, ਜਿਵੇਂ ਹੁਣ ਜੈੱਟ ਏਅਰਵੇਜ਼ ਦੇ ਬਚਾਅ ਲਈ ਕੀਤਾ ਗਿਆ ਹੈ।’

 

 

ਵਿਜੇ ਮਾਲਿਆ ਦੇ ਮਾਮਲੇ ਦੀ ਸੁਣਵਾਈ ਵੈਸਟਮਿੰਸਟਰ ਮੈਜਿਸਟ੍ਰੇਟਸ ਅਦਾਲਤ ਵਿੱਚ ਚੱਲੀ ਸੀ, ਜਿਸ ਨੇ ਦਸੰਬਰ 2018 ’ਚ ਹੀ ਉਸ ਦੀ ਹਵਾਲਗੀ ਦੇ ਹੁਕਮ ਜਾਰੀ ਕਰ ਦਿੱਤੇ ਸਨ। ਹੁਣ ਸਿਰਫ਼ ਅਪੀਲਜ਼ ਕੋਰਟ ਦੇ ਜੱਜ ਨੇ ਇਹ ਫ਼ੈਸਲਾ ਕਰਨਾ ਹੈ ਕਿ ਕੀ ਵਿਜੇ ਮਾਲਿਆ ਦੀ ਅਪੀਲ ਤੇ ਉਸ ਦੀਆਂ ਦਲੀਲਾਂ ਵਿੱਚ ਕਿੰਨਾ ਕੁ ਦਮ ਹੈ।

 

 

ਅਦਾਲਤੀ ਕਾਰਵਾਈਆਂ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਸਾਰੇ ਦਸਤਾਵੇਜ਼ ਮਿਲ ਚੁੱਕੇ ਹਨ ਤੇ ਹੁਣ ਇਹ ਮਾਮਲਾ ਇੱਕ ਜੱਜ ਨੂੰ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਉਹੀ ਜੱਜ ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ ਉੱਤੇ ਇਹ ਫ਼ੈਸਲਾ ਕਰੇਗਾ ਕਿ ਇਸ ਮਾਮਲੇ ਦੀ ਪੂਰੀ ਸੁਣਵਾਈ ਕਰਨੀ ਚਾਹੀਦੀ ਹੈ ਕਿ ਨਹੀਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UK is ready to extradite Vijay Malya