ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UK ਦੇ PM ਦੀ ਪਾਰਟੀ ਨੂੰ ਆਮ ਚੋਣਾਂ ’ਚ ਮਿਲੀ ਸ਼ਾਨਦਾਰ ਜਿੱਤ

UK ਦੇ PM ਦੀ ਪਾਰਟੀ ਨੂੰ ਆਮ ਚੋਣਾਂ ’ਚ ਮਿਲੀ ਸ਼ਾਨਦਾਰ ਜਿੱਤ

ਇੰਗਲੈਂਡ (UK) ਦੀਆਂ ਆਮ ਚੋਣਾਂ ’ਚ ਕਨਜ਼ਰਵੇਟਿਵ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕਰਦਿਆਂ ਬਹੁਮੱਤ ਲਈ ਜ਼ਰੂਰੀ 326 ਤੋਂ ਕਿਤੇ ਵੱਧ ਸੀਟਾਂ ਹਾਸਲ ਕਰ ਲਈਆਂ ਹਨ। 10980 ਦੇ ਦਹਾਕੇ ’ਚ ਮਾਰਗ੍ਰੇਟ ਥੈਚਰ ਦੇ ਦੌਰ ਤੋਂ ਬਾਅਦ ਕਨਜ਼ਰਵੇਟਿਵ ਪਾਰਟੀ ਦੀ ਇਹ ਸਭ ਤੋਂ ਵੱਡੀ ਜਿੱਤ ਮੰਨੀ ਜਾ ਰਹੀ ਹੈ।

 

 

ਹਾਊਸ ਆੱਫ਼ ਕਾਮਨਜ਼ ਦੀਆਂ ਕੁੱਲ 650 ਵਿੱਚੋਂ 648 ਸੀਟਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਪ੍ਰਧਾਨ ਮੰਤਰੀ (PM) ਬੋਰਿਸ ਜੌਨਸਨ ਦੀ ਕਨਜ਼ਰਵੇਟਿਵ ਪਾਰਟੀ ਨੂੰ 363 ਸੀਟਾਂ ਉੱਤੇ ਜਿੱਤ ਹਾਸਲ ਹੋ ਚੁੱਕੀ ਹੈ; ਜਦ ਕਿ ਲੇਬਰ ਪਾਰਟੀ ਦੇ ਖਾਤੇ ਵਿੱਚ 203 ਸੀਟਾਂ ਆਈਆਂ ਹਨ।

 

 

ਮੁੱਖ ਵਿਰੋਧੀ ਲੇਬਰ ਪਾਰਟੀ ਦੇ ਆਗੂ ਜੈਰੇਮੀ ਕੌਰਬਿਨ ਨੇ ਆਪਣੀ ਹਾਰ ਕਬੂਲ ਕਰਦਿਆਂ ਐਲਾਨ ਕੀਤਾ ਕਿ ਉਹ ਅਗਲੀਆਂ ਆਮ ਚੋਣਾਂ ’ਚ ਪਾਰਟੀ ਦੀ ਅਗਵਾਈ ਨਹੀਂ ਕਰਨਗੇ। ਲੇਬਰ ਪਾਰਟੀ 1935 ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਭੈੜੀ ਹਾਰ ਦਾ ਸਾਹਮਣਾ ਕਰ ਰਹੀ ਹੈ। ਉੱਧਰ ਕਨਜ਼ਰਵੇਟਿਵ ਪਾਰਟੀ 1987 ਤੋਂ ਬਾਅਦ ਆਪਣੀ ਸਭ ਤੋਂ ਵੱਡੀ ਜਿੱਤ ਵੱਲ ਵਧ ਰਹੀ ਹੈ।

 

 

ਸਾਲ 2017 ਦੀਆਂ ਪਿਛਲੀਆਂ ਚੋਣਾਂ ’ਚ ਕਨਜ਼ਰਵੇਟਿਵ ਪਾਰਟੀ ਨੂੰ 318 ਸੀਟਾਂ ਉੱਤੇ ਜਿੱਤ ਹਾਸਲ ਹੋਈ ਸੀ, ਜਦੋਂ ਲੇਬਰ ਪਾਰਟੀ ਨੂੰ 262 ਸੀਟਾਂ ਮਿਲੀਆਂ ਸਨ।

 

 

ਇਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇੰਗਲੈਂਡ ਦੀਆਂ ਚੋਣਾਂ ’ਚ ਜਿੱਤ ਹਾਸਲ ਕਰਨ ਲਈ ਬੋਰਿਸ ਜੌਨਸਨ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਪ੍ਰਚੰਡ ਬਹੁਮੱਤ ਨਾਲ ਸੱਤਾ ’ਚ ਪਰਤਣ ਲਈ ਬਹੁਤ–ਬਹੁਤ ਵਧਾਈ। ਉਨ੍ਹਾਂ ਨੂੰ ਮੇਰੀਆਂ ਸ਼ੁਭ–ਕਾਮਨਾਵਾਂ। ਮੈਂ ਭਾਰਤ–ਇੰਗਲੈਂਡ ਦੇ ਕਰੀਬੀ ਰਿਸ਼ਤਿਆਂ ਲਈ ਨਾਲ ਮਿਲ ਕੇ ਕੰਮ ਕਰਨ ਦੀ ਕਾਮਨਾ ਕਰਦਾ ਹਾਂ।

 

 

ਉੱਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਸ੍ਰੀ ਜੌਨਸਨ ਨੂੰ ਜਿੱਤ ਦੀ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਟਵੀਟ ਕਰ ਕੇ ਕਿਹਿਾ ਕਿ ਬੋਰਿਸ ਜੌਨਸਨ ਨੂੰ ਇਸ ਸ਼ਾਨਦਾਰ ਜਿੱਤ ਲਈ ਵਧਾਈ। ਇੰਗਲੈਂਡ ਤੇ ਅਮਰੀਕਾ ਹੁਣ ਬ੍ਰੈਗਜ਼ਿਟ ਤੋਂ ਬਾਅਦ ਵੱਡਾ ਵਪਾਰਕ ਸਮਝੌਤਾ ਕਰਨ ਲਈ ਆਜ਼ਾਦ ਹਨ। ਇਹ ਡੀਲ ਬਹੁਤ ਅਹਿਮ ਤੇ ਵੱਡੀ ਹੋਵੇਗੀ, ਜੋ ਯੂਰੋਪੀਅਨ ਯੂਨੀਅਨ ਨਾਲ ਹੋਈ ਹੁਣ ਤੱਕ ਦੀ ਕਿਸੇ ਵੀ ਡੀਲ ਤੋਂ ਵੱਧ ਦਿਲ–ਖਿੱਚਵੀਂ ਹੋਵੇਗੀ। ਜਸ਼ਨ ਮਨਾਓ ਬੋਰਿਸ।

 

 

ਇਨ੍ਹਾਂ ਚੋਣ ਨਤੀਜਿਆਂ ਨਾਲ ਨਾ ਸਿਰਫ਼ ਬੋਰਿਸ ਜੌਨਸਨ ਦਾ ਮੁੜ ਸੱਤਾ ’ਚ ਆਉਣਾ ਤੈਅ ਹੋ ਗਿਆ ਹੈ, ਸਗੋਂ ਯੂਰੋਪੀਅਨ ਯੂਨੀਅਨ ਤੋਂ ਇੰਗਲੈਂਡ ਦੇ ਵੱਖ ਹੋਣ ਭਾਵ ਬ੍ਰੈਗਜ਼ਿਟ ਦੀ ਰਾਹ ਵੀ ਸੁਖਾਲ਼ੀ ਕਰ ਦਿੱਤੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UK PM s Party got excellent victory in General Elections