ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਕੇ ਦੇ ਪੰਜਾਬੀ ਨੂੰ ਜੀਜੇ ਦੇ ਕਤਲ ਲਈ 5 ਵਰ੍ਹੇ ਕੈਦ ਦੀ ਸਜ਼ਾ

ਯੂਕੇ ਦੇ ਪੰਜਾਬੀ ਨੂੰ ਜੀਜੇ ਦੇ ਕਤਲ ਲਈ 5 ਵਰ੍ਹੇ ਕੈਦ ਦੀ ਸਜ਼ਾ

ਇੱਥੇ ਇੱਕ ਪੰਜਾਬੀ ਮੂਲ ਦੇ ਵਿਅਕਤੀ ਸੁਖਵਿੰਦਰ ਸਿੰਘ (41) ਨੂੰ ਇੰਗਲੈਂਡ `ਚ ਆਪਣੇ ਜੀਜੇ ਦਾ ਕਤਲ ਕਰਨ ਦੇ ਦੋਸ਼ ਵਿੱਚ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੁਖਵਿੰਦਰ ਨੂੰ ਮਾਨਸਿਕ ਤੌਰ `ਤੇ ਪਰੇਸ਼ਾਨ ਦੱਸਿਆ ਜਾ ਰਿਹਾ ਹੈ। ਇਸੇ ਪਰੇਸ਼ਾਨੀ ਦੀ ਹਾਲਤ ਵਿੱਚ ਉਸ ਨੂੰ ਅਗਸਤ 2017 `ਚ ਆਪਣੇ ਜੀਜੇ ਬਾਰੇ ਕੋਈ ਭੁਲੇਖਾ ਪੈ ਗਿਆ ਤੇ ਉਸ ਨੇ ਉਸ ਨੂੰ ਚਾਕੂ ਮਾਰ ਕੇ ਖ਼ਤਮ ਕਰ ਦਿੱਤਾ। ਫਿਰ ਉਹ ਆਪ ਉਸ ਦੀ ਲਾਸ਼ ਲੈ ਕੇ ਵੈਸਟ ਮਿਡਲੈਂਡਜ਼ ਦੇ ਵੈਸਟ ਬ੍ਰੌਮਵਿਚ ਪੁਲਿਸ ਥਾਣੇ ਪੁੱਜਾ ਤੇ ਖ਼ੁਦ ਨੂੰ ਪੁਲਿਸ ਹਵਾਲੇ ਕਰ ਦਿੱਤਾ।

ਵੂਲਵਰਹੈਂਪਟਨ ਦੀ ਅਦਾਲਤ ਨੇ ਉਸ ਦੀ ਸਜ਼ਾ ਸ਼ੁਰੂ ਹੋਣ ਤੋਂ ਪਹਿਲਾਂ ਉਸ ਦੀ ਮਾਨਸਿਕ ਬੀਮਾਰੀ ‘ਪੈਰਾਨੋਇਡ ਸੀਜ਼ੋਫ਼ੇਨੀਆ` ਦਾ ਇਲਾਜ ਕਰਵਾਉਣ ਦੀ ਹਦਾਇਤ ਜਾਰੀ ਕੀਤੀ ਹੈ। ਉਸ ਦੀ ਜੇਲ੍ਹ ਦੀ ਮਿਆਦ ਮੁਕੰਮਲ ਹੋਣ ਤੋਂ ਬਾਅਦ ਉਸ ਨੂੰ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ।

ਸੁਖਵਿੰਦਰ ਸਿੰਘ ਨੇ ਪਿਛਲੇ ਵਰ੍ਹੇ ਅਗਸਤ `ਚ ਆਪਣੇ ਜੀਜੇ ਦਾ ਕਤਲ ਕਰ ਦਿੱਤਾ ਸੀ ਕਿਉਂਕਿ ਉਸ ਨੂੰ ਮਾਨਸਿਕ ਰੋਗ ਕਾਰਨ ਅਜਿਹਾ ਸ਼ੱਕ ਪੈਣ ਲੱਗ ਪਿਆ ਸੀ ਕਿ ਉਸ ਦੇ ਜੀਜੇ ਦੇ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਸਨ।

ਇੰਗਲੈਂਡ ਦੀ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਸੁਖਵਿੰਦਰ ਸਿੰਘ ਨੇ 1998 `ਚ ਕਿਵੇਂ ਜਲੰਧਰ `ਚ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਨੂੰ ਕ੍ਰਿਪਾਨ ਨਾਲ ਕਤਲ ਕੀਤਾ ਸੀ। ਉਸ ਕਤਲ ਲਈ ਉਹ ਪੰਜਾਬ ਵਿੱਚ ਸੱਤ ਸਾਲ ਕੈਦ ਦੀ ਸਜ਼ਾ ਵੀ ਕੱਟ ਚੁੱਕਾ ਹੈ। ਉਸ ਨੇ ਆਪਣੇ ਜੀਜੇ `ਤੇ ਚਾਕੂ ਨਾਲ 18 ਵਾਰ ਕੀਤੇ ਸਨ।

ਸਾਲ 2007 `ਚ ਉਹ ਛੇ ਮਹੀਨਿਆਂ ਦੇ ਵੀਜ਼ੇ `ਤੇ ਇੰਗਲੈਂਡ (ਯੂਕੇ) ਆ ਗਿਆ ਸੀ। ਬਾਅਦ `ਚ 2011 ਦੌਰਾਨ ਇੱਕ ‘ਪ੍ਰਸ਼ਾਸਕੀ ਗ਼ਲਤੀ` ਕਾਰਨ ਉਸ ਨੂੰ ਅਣਮਿੱਥੇ ਸਮੇਂ ਲਈ ਇੰਗਲੈਂਡ `ਚ ਰਹਿਣ ਦੀ ਇਜਾਜ਼ਤ ਮਿਲ ਗਈ ਸੀ।

ਇਸੇ ਲਈ ਅਦਾਲਤ ਨੇ ਹੁਣ ਉਸ ਨੂੰ ਸਜ਼ਾ ਸੁਣਾਉਂਦਿਆਂ ਕਿਹਾ ਕਿ ਉਹ ਤਾਂ ਇੰਗਲੈਂਡ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਸੀ। ਸਰਕਾਰੀ ਵਕੀਲਾਂ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਸੁਖਵਿੰਦਰ ਸਿੰਘ ਨੂੰ ਹੈਰੋਇਨ ਨਸ਼ੇ ਤੇ ਕ੍ਰੈਕ ਕੋਕੀਨ ਦੀ ਵੀ ਆਦਤ ਸੀ। ਇਸੇ ਕਰ ਕੇ ਉਹ ਮਾਨਸਿਕ ਰੋਗੀ ਵੀ ਬਣਿਆ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UK Punjabi sentenced for murder