ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਇੰਗਲੈਂਡ ’ਚ ਬਿਜਲੀ ਜਾਣ ਕਾਰਨ ਰੇਲ ਤੇ ਸੜਕੀ ਆਵਾਜਾਈ ਠੱਪ

​​​​​​​ਇੰਗਲੈਂਡ ’ਚ ਬਿਜਲੀ ਜਾਣ ਕਾਰਨ ਰੇਲ ਤੇ ਸੜਕੀ ਆਵਾਜਾਈ ਠੱਪ

ਇੰਗਲੈਂਡ ਤੇ ਵੇਲਜ਼ ਦੇ ਕਈ ਇਲਾਕਿਆਂ ਵਿੱਚ ਸ਼ੁੱਕਰਵਾਰ ਨੂੰ ਬਿਜਲੀ ਸਪਲਾਈ ਅਚਾਨਕ ਫ਼ੇਲ੍ਹ ਹੋ ਜਾਣ ਕਾਰਨ 10 ਲੱਖ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਘਰਾਂ ਦੀ ਬਿਜਲੀ ਤਾਂ ਗੁੱਲ ਹੋ ਹੀ ਗਈ; ਨਾਲ ਹੀ ਰੇਲ ਤੇ ਸੜਕੀ ਆਵਾਜਾਈ ਵੀ ਠੱਪ ਹੋ ਕੇ ਰਹਿ ਗਈ।

 

 

ਬੀਬੀਸੀ ਮੁਤਾਬਕ ਦੇਸ਼ ਵਿੰਚ ਬਿਜਲੀ ਪ੍ਰਣਾਲੀ ਆਪਰੇਟਰ ਨੈਸ਼ਨਲ ਗ੍ਰਿੱਡ ਨੇ ਕਿਹਾ ਕਿ ਦੋ ਬਿਜਲੀ ਜੈਨਰੇਟਰਾਂ ਵਿੱਚ ਸਮੱਸਿਆ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਈ।

 

 

ਇਸ ਕਾਰਨ ਮਿਡਲੈਂਡਜ਼, ਦੱਖਣ–ਪੂਰਬ, ਦੱਖਣ–ਪੱਛਮ ਤੇ ਇੰਗਲੈਂਡ ਦੇ ਉੱਤਰ–ਪੂਰਬ ਅਤੇ ਵੇਲਜ਼ ਵਿਖੇ ਬਿਜਲੀ ਗੱਲ ਰਹੀ। ਲੰਦਨ ’ਚ ਤਿੰਨ ਲੱਖ ਤੋਂ ਵੱਧ ਲੋਕ ਅਤੇ ਦੇਸ਼ ਦੇ ਕੁਝ ਹੋਰਨਾਂ ਹਿੱਸਿਆਂ ਵਿੱਚ 5 ਲੱਖ ਲੋਕ ਵੱਖਰੇ ਪ੍ਰਭਾਵਿਤ ਹੋਏ।

 

 

ਬਿਜਲੀ ਚਲੀ ਜਾਣ ਕਾਰਨ ਹਜ਼ਾਰਾਂ ਲੋਕ ਕਿੰਗਜ਼ ਕ੍ਰਾੱਸ ਸਟੇਸ਼ਨ ਉੱਤੇ ਫਸੇ ਵਿਖਾਈ ਦਿੱਤੇ। ਕਈ ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਸਨ ਤੇ ਕਈ ਰੱਦ ਕਰ ਦਿੱਤੀਆਂ ਗਈਆਂ ਸਨ। ਇਹ ਸਿਲਸਿਲਾ ਕੱਲ੍ਹ ਦੇਰ ਰਾਤ ਤੱਕ ਚੱਲਦਾ ਰਿਹਾ।

 

 

ਬਹੁਤ ਸਾਰੇ ਇਲਾਕਿਆਂ ਵਿੱਚ ਆਵਾਜਾਈ ਵਾਲੀਆਂ ਲਾਈਟਾਂ ਵੀ ਬੰਦ ਹੋ ਗਈਆਂ; ਜਿਸ ਕਾਰਨ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ।

 

 

ਨਿਊ ਕੈਸਲ ਹਵਾਈ ਅੱਡੇ ਉੱਤੇ ਬਿਜਲੀ ਸਿਰਫ਼ 15 ਮਿੰਟਾਂ ਲਈ ਗਈ, ਜਿਸ ਕਾਰਨ ਕੋਈ ਬਹੁਤਾ ਜ਼ਿਆਦਾ ਨੁਕਸਾਨ ਨਹੀਂ ਹੋਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UK Rail and Road traffic blocked due to power failure