ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਗਲੈਂਡ ਦੇ ਭਾਰਤੀ ਪੁਲਿਸ ਅਫ਼ਸਰ ਨੇ 5 ਮਿੰਟਾਂ ’ਚ ਮਾਰ ਸੁੱਟਿਆ ਪਾਕਿ ਅੱਤਵਾਦੀ

ਇੰਗਲੈਂਡ ਦੇ ਭਾਰਤੀ ਪੁਲਿਸ ਅਫ਼ਸਰ ਨੇ 5 ਮਿੰਟਾਂ ’ਚ ਮਾਰ ਸੁੱਟਿਆ ਪਾਕਿ ਅੱਤਵਾਦੀ

ਇੰਗਲੈਂਡ ’ਚ ਬੀਤੇ ਦਿਨੀਂ ਦਹਿਸ਼ਤਗਰਦ ਹਮਲੇ ਵਿੱਚ ਪੁਲਿਸ ਨੇ ਜਿਹੜੇ ਅੱਤਵਾਦੀ ਉਸਮਾਨ ਖ਼ਾਨ ਨੂੰ ਮਾਰ ਮੁਕਾਇਆ ਹੈ, ਉਹ ਪਾਕਿਸਤਾਲੀ ਮੂਲ ਦਾ ਬ੍ਰਿਟਿਸ਼ ਨਾਗਰਿਕ ਹੈ। ਇਸ ਮਾਮਲੇ ਦੀ ਦਿਲਚਸਪ ਲੜੀ ਇਹ ਵੀ ਹੈ ਕਿ ਬ੍ਰਿਟਿਸ਼ ਪੁਲਸ ਦੀ ਜਿਹੜੀ ਟੀਮ ਉੱਤੇ ਇਸ ਅੱਤਵਾਦੀ ਹਮਲੇ ਨਾਲ ਨਿਪਟਣ ਦੀ ਜ਼ਿੰਮੇਵਾਰੀ ਸੀ, ਉਸ ਦੇ ਮੁਖੀ ਭਾਰਤੀ ਮੂਲ ਦੇ ਜਵਾਨ ਅਤੇ ਪੁਲਿਸ ਅਧਿਕਾਰੀ ਨੀਲ ਬਾਸੂ ਸਨ।

 

 

ਨੀਲ ਬਾਸੂ ਇੰਗਲੈਂਡ ’ਚ ਅੱਤਵਾਦੀਆਂ ਵਿਰੁੱਧ ਆਪਰੇਸ਼ਨ ਲਈ ਬਣਾਈ ਟੀਮ ਦੇ ਮੁਖੀ ਹਨ। ਨੀਲ ਬਾਸੂ ਸਕਾਟਲੈਂਡ ਯਾਰਡ ਦੇ ਕਾਊਂਟਰ ਟੈਰਰਿਜ਼ਮ ਪੁਲਿਸ ਵਿਭਾਗ ਦੇ ਮੁਖੀ ਹਨ ਤੇ ਉਹ ਆਪਣੀ ਟੀਮ ਦੇ ਅਸਿਸਟੈਂਟ ਕਮਿਸ਼ਨਰ ਹਨ।

 

 

ਇੰਗਲੈਂਡ ਦੀ ਰਾਜਧਾਨੀ ਲੰਦਨ ਦੀ ਪੁਲਿਸ ਨੂੰ ਸਕਾਟਲੈਂਡ ਯਾਰਡ ਆਖਦੇ ਹਨ। ਇੰਗਲੈਂਡ ’ਚ 2019 ਦੇ ਸਭ ਤੋਂ ਪ੍ਰਭਾਵਸ਼ਾਲੀ ਏਸ਼ੀਆਈ ਲੋਕਾਂ ਦੀ ਸੂਚੀ ਵਿੱਚ ਮੈਟਰੋਪਾਲਿਟਨ ਪੁਲਿਸ ਦੇ ਅੱਤਵਾਦ ਵਿਰੋਧੀ ਦਸਤਿਆਂ ਦੇ ਮੁਖੀ ਨੀਲ ਬਾਸੂ ਨੂੰ ਸ਼ਾਮਲ ਕੀਤਾ ਗਿਆ ਸੀ।

 

 

ਸ੍ਰੀ ਬਾਸੂ ਦਾ ਕਹਿਣਾ ਹੈ ਕਿ ਪੁਲਿਸ ਨੂੰ ਲਗਭਗ ਦੁਪਹਿਰੇ 1.58 ਵਜੇ ਲੰਦਨ ਬ੍ਰਿਜ ਉੱਤੇ ਹਮਲੇ ਦੀ ਖ਼ਬਰ ਮਿਲੀ ਸੀ। ਸੂਚਨਾ ਮਿਲਦਿਆਂ ਹੀ ਕਈ ਸੁਰੱਖਿਆ ਏਜੰਸੀਆਂ ਉੱਥੇ ਪੁੱਜ ਗਈਆਂ। ਉਨ੍ਹਾਂ ਵਿੱਚ ਐਮਰਜੈਂਸੀ ਸਰਵਿਸੇਜ਼, ਲੰਦਨ ਪੁਲਿਸ ਦੇ ਅਧਿਕਾਰੀ ਤੇ ਮੈਟਰੋਪਾਲਿਟਨ ਅਧਿਕਾਰੀ ਸ਼ਾਮਲ ਸਨ।

 

 

ਸ੍ਰੀ ਉਸਮਾਨ ਖ਼ਾਨ ਪਾਕਿਸਤਾਨੀ ਮੂਲ ਦਾ ਨਾਗਰਿਕ ਸੀ। ਉਹ ਪਾਕਿਸਤਾਨ ਦਾ ਜੰਮਪਲ਼ ਸੀ। ਉਹ ਉੱਥੇ ਆਪਣੀ ਮਾਂ ਨਾਲ ਰਹਿੰਦਾ ਸੀ। ਅੱਤਵਾਦ ਦੇ ਹੀ ਇੱਕ ਹੋਰ ਮਾਮਲੇ ਵਿੱਚ ਪਹਿਲਾਂ ਉਸ ਨੂੰ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ। ਇਸ ਵੇਲੇ ਉਹ ਪੈਰੋਲ ’ਤੇ ਸੀ।

 

 

ਉਸਮਾਨ ਖ਼ਾਨ ਨੂੰ 2012 ’ਚ ਇੰਗਲੈਂਡ ਦੇ ਅੱਤਵਾਦ ਵਿਰੋਧੀ ਕਾਨੂੰਨ 2006 ਅਧੀਨ ਅੱਤਵਾਦੀ ਗਤੀਵਿਧੀਆਂ ’ਚ ਸ਼ਾਮਲ ਹੋਣ ਦਾ ਦੋਸ਼ੀ ਪਾਇਆ ਗਿਆ ਸੀ। ਉਸ ਉੱਤੇ ਲੰਦਨ ਸਟਾੱਕ ਐਕਸਚੇਂਜ ਉਡਾਉਣ ਦਾ ਦੋਸ਼ ਸਿੱਧ ਹੋਇਆ ਸੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UK s Indian Police Officer killed Pakistani Terrorist within 15 minutes