ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਆਹ ਦੇ 6 ਦਿਨਾਂ ਪਿੱਛੋਂ UK ਦੀ NRI ਔਰਤ ਦੀ ਸ੍ਰੀ ਲੰਕਾ ’ਚ ਭੇਤ–ਭਰੀ ਮੌਤ

ਵਿਆਹ ਦੇ 6 ਦਿਨਾਂ ਪਿੱਛੋਂ UK ਦੀ NRI ਔਰਤ ਦੀ ਸ੍ਰੀ ਲੰਕਾ ’ਚ ਭੇਤ–ਭਰੀ ਮੌਤ

ਇੰਗਲੈਂਡ (UK) ’ਚ ਰਹਿੰਦੀ ਰਹੀ ਭਾਰਤੀ ਮੂਲ ਦੀ 31 ਸਾਲਾ NRI ਊਸ਼ੀਲਾ ਪਟੇਲ ਦੀ ਸ੍ਰੀ ਲੰਕਾ ਵਿੱਚ ਭੇਤ ਭਰੇ ਹਾਲਾਤ ਦੌਰਾਨ ਮੌਤ ਹੋ ਗਈ ਹੈ। ਹਾਲੇ ਸਿਰਫ਼ ਇੱਕ ਹਫ਼ਤਾ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਤੇ ਇਸ ਵੇਲੇ ਉਹ ਆਪਣੇ 33 ਸਾਲਾ ਪਤੀ ਖਿਲਨ ਚੰਦਰੀਆ ਨਾਲ ਹਨੀਮੂਨ ਲਈ ਸ੍ਰੀ ਲੰਕਾ ਆਈ ਹੋਈ ਸੀ।

 

 

ਖ਼ਬਰ ਏਜੰਸੀ ਪੀਟੀਆਈ ਅਨੁਸਾਰ ਊਸ਼ੀਲਾ ਪਟੇਲ ਦੀ ਮੌਤ ਕਿਸੇ ਭੇਤ ਭਰੀ ਬੀਮਾਰੀ ਨਾਲ ਹੋਈ ਹੈ। ਉਸ ਦੇ ਪਤੀ ਨੂੰ ਭਾਵੇਂ ਗ੍ਰਿਫ਼ਤਾਰ ਤਾਂ ਨਹੀਂ ਕੀਤਾ ਗਿਆ ਪਰ ਊਸ਼ੀਲਾ ਦੀ ਮੌਤ ਦਾ ਸਹੀ ਕਾਰਨ ਪਤਾ ਲੱਗਣ ਤੋਂ ਪਹਿਲਾਂ ਉਸ ਨੂੰ ਸ੍ਰੀ ਲੰਕਾ ਤੋਂ ਬਾਹਰ ਜਾਣ ਤੋਂ ਪੂਰੀ ਤਰ੍ਹਾਂ ਵਰਜ ਦਿੱਤਾ ਗਿਆ ਹੈ। ਸ੍ਰੀ ਲੰਕਾ ਦੀ ਪੁਲਿਸ ਇਸ ਵੇਲੇ ਇਸ ਭੇਤ ਭਰੀ ਮੌਤ ਦੀ ਤਹਿਕੀਕਾਤ ਕਰ ਰਹੀ ਹੈ।

 

 

ਖਿਲਨ ਚੰਦਰੀਆ ਇੰਗਲੈਂਡ ਦੀ ਰਾਜਧਾਨੀ ਲੰਦਨ ਵਿੱਚ ਆਪਣਾ ਕਾਰੋਬਾਰ ਹੈ। ਉੱਤਰ–ਪੱਛਮੀ ਲੰਦਨ ਵਿੱਚ ਉਸ ਦੀ ਮੋਬਾਇਲ ਫ਼ੋਨਜ਼ ਦੀ ਦੁਕਾਨ ਹੈ। ਉਸ ਨੇ ਇੰਗਲੈਂਡ ਦੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਆਪਣੀ ਪਤਨੀ ਨੂੰ ਲਏ ਬਿਨਾ ਇੱਥੋਂ ਵਾਪਸ ਨਹੀਂ ਜਾਵੇਗਾ। ਉਸ ਨੇ ਕਿਹਾ ਕਿ ਉਸ ਨੂੰ ਹੁਣ ਲੱਗ ਰਿਹਾ ਹੈ ਕਿ ਸਾਰੀ ਦੁਨੀਆ ਹੀ ਉਸ ਦੇ ਖਿ਼ਲਾਫ਼ ਹੋ ਗਈ ਹੈ।

 

 

ਊਸ਼ੀਲਾ ਪਟੇਲ ਤੇ ਖਿਲਨ ਚੰਦਰੀਆ ਦਾ ਵਿਆਹ ਬੀਤੀ 19 ਅਪ੍ਰੈਲ ਨੂੰ ਲੰਦਨ ’ਚ ਹੋਇਆ ਸੀ। ਉਹ ਚਾਰ ਦਿਨਾਂ ਪਿੱਛੋਂ ਹੀ ਹਨੀਮੂਨ ਲਈ ਰਵਾਨਾ ਹੋ ਗਏ ਸਨ। ਉਹ ਸ੍ਰੀ ਲੰਕਾ ਦੇ ਸਮੁੰਦਰੀ ਕੰਢੇ ਸਥਿਤ ਸ਼ਹਿਰ ਗਾਲੇ ਦੇ ਅਮਾਰੀ ਇਲਾਕੇ ਵਿੱਚ ਇੱਕ ਪੰਜ–ਤਾਰਾ ਹੋਟਲ ਵਿੱਚ ਠਹਿਰੇ ਹੋਏ ਸਲ। ਉਸ ਤੋਂ ਬਾਅਦ ਉਨ੍ਹਾਂ ਦਾ ਪ੍ਰੋਗਰਾਮ ਮਾਲਦੀਵਜ਼ ਜਾਣ ਦਾ ਸੀ।

 

 

ਪਰ ਉਹ ਦੋਵੇਂ ਹੀ ਅਚਾਨਕ ਬੀਮਾਰ ਹੋ ਗਏ ਤੇ ਉਨ੍ਹਾਂ ਨੂੰ ਖ਼ੂਨ ਦੀਆਂ ਉਲਟੀਆਂ ਆਉਣ ਲੱਗੀਆਂ। ਉਨ੍ਹਾਂ ਸਿਰਫ਼ ਹੋਟਲ ਵੱਲੋਂ ਪਰੋਸਿਆ ਭੋਜਨ ਤੇ ਕੁਝ ਡ੍ਰਿੰਕਸ ਹੀ ਲਏ ਸਨ। ਬੀਤੀ 25 ਅਪ੍ਰੈਲ ਨੂੰ ਗਾਲੇ ਦੇ ਕਾਰਾਪਿਤੀਆ ਹਸਪਤਾਲ ਵਿੱਚ ਊਸ਼ੀਲਾ ਪਟੇਲ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੋਸਟ–ਮਾਰਟਮ ਰਿਪੋਰਟ ਵਿੱਚ ਉਸ ਦੀ ਮੌਤ ਸਰੀਰ ਵਿੱਚੋਂ ਪਾਣੀ ਖ਼ਤਮ ਹੋ ਜਾਣ (ਡੀਹਾਈਡ੍ਰੇਸ਼ਨ) ਕਾਰਨ ਹੋਈ ਦੱਸੀ ਗਈ ਸੀ। ਇਹ ਡੀਹਾਈਡ੍ਰੇਸ਼ਨ ਉਲਟੀਆਂ ਕਾਰਨ ਹੀ ਹੋਈ ਹੋਵੇਗੀ।

 

 

ਹੁਣ ਹੋਟਲ ਵੱਲੋਂ ਪਰੋਸੇ ਗਏ ਭੋਜਨ ਉੱਤੇ ਸ਼ੱਕ ਕੀਤਾ ਜਾ ਰਿਹਾ ਹੈ ਪਰ ਹੋਟਲ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਭੋਜਨ ਪੂਰੀ ਤਰ੍ਹਾਂ ਮਿਆਰੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UK s NRI woman dies in mysterious circumstances in Sri Lanka