ਇੰਗਲੈਂਡ ਦੇ ਪ੍ਰਿੰਸ ਚਾਰਲਸ ਕੋਰੋਨਾ ਵਾਇਰਸ ਦੀ ਲਾਗ ਦੀ ਲਪੇਟ ’ਚ ਆ ਗਏ ਹਨ। ਪ੍ਰਿੰਸ ਚਾਰਲਸ ਦੇ ਕੋਰੋਨਾ–ਪਾਜ਼ਿਟਿਵ ਹੋਣ ਦੀ ਖ਼ਬਰ ਮਿਲਦਿਆਂ ਦੇਸ਼ ਦੀ ਸਰਕਾਰ ਨੂੰ ਭਾਜੜਾਂ ਪੈ ਗਈਆਂ ਹਨ। ਦਰਅਸਲ, ਕੋਰੋਨਾ ਨੇ ਪੂਰੀ ਦੁਨੀਆ ’ਚ ਕਹਿਰ ਮਚਾਇਆ ਹੋਇਆ ਹੈ ਤੇ ਇਹ ਵਾਇਰਸ ਜ਼ਿਆਦਾਤਰ ਬਜ਼ੁਰਗਾਂ ਦੀ ਜਾਨ ਲੈ ਰਿਹਾ ਹੈ।
ਹਾਲੇ ਪ੍ਰਿੰਸ ਚਾਰਲਸ ਵਿੱਚ ਕੋਰੋਨਾ ਦੇ ਮਾਮੂਲੀ ਲੱਛਣ ਵੇਖਣ ਨੂੰ ਮਿਲੇ ਹਨ। ਮੰਗਲਵਾਰ ਦੇਰ ਰਾਤੀਂ ਉਨ੍ਹਾਂ ਦਾ ਟੈਸਟ–ਪਾਜ਼ਿਟਿਵ ਹੋਣ ਦੀ ਖ਼ਬਰ ਮਿਲੀ।
ਪ੍ਰਿੰਸ ਚਾਰਲਸ ਦੀ ਪਤਨੀ ਡਚੇਜ਼ ਆੰਫ਼ ਕਾਰਨਵਾਲ ਦਾ ਟੈਸਟ ਨੈਗੇਟਿਵ ਆਇਆ ਹੈ। ਇਹ ਸ਼ਾਹੀ ਜੋੜੀ ਇਯ ਵੇਲੇ ਸਕਾਟਲੈਂਡ ’ਚ ਬਿਲਕੁਲ ਇਕੱਲੇ–ਕਾਰੇ ਰਹਿ ਰਹੇ ਹਨ।
ਸਰਕਾਰੀ ਬਿਆਨ ’ਚ ਦੱਸਿਆ ਗਿਆ ਹੈ ਕਿ ਪ੍ਰਿੰਸ ਆੱਫ਼ ਵੇਲਜ਼ ਕੋਰੋਨਾ ਵਾਇਰਸ ਦੇ ਟੈਸਟ ਵਿੱਚ ਪਾਜ਼ਿਟਿਵ ਪਾਏ ਗਏ ਹਨ। ਇਸ ਵੇਲੇ ਉਨ੍ਹਾਂ ਦੀ ਹਾਲਤ ਬਿਲਕੁਲ ਠੀਕ ਹੈ ਤੇ ਉਹ ਪਿਛਲੇ ਕੁਝ ਦਿਨਾਂ ਤੋਂ ਆਮ ਵਾਂਗ ਘਰੋਂ ਹੀ ਸਾਰੇ ਕੰਮ ਕਰ ਰਹੇ ਹਨ।
ਹੁਣ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪ੍ਰਿੰਸ ਚਾਰਲਸ ਨੂੰ ਕੋਰੋਨਾ ਵਾਇਰਸ ਦੀ ਲਾਗ ਕਿਸ ਤੋਂ ਲੱਗੀ ਹੋ ਸਕਦੀ ਹੈ। ਪ੍ਰਿੰਸ ਚਾਰਲਸ ਦੀ ਆਖ਼ਰੀ ਪਾਰਟੀ ਬੀਤੀ 12 ਮਾਰਚ ਨੂੰ ਲੰਦਨ ਦੇ ਮੈਨਸ਼ਨ ਹਾਊਸ ’ਚ ਹੋਈ ਸੀ; ਜਿੱਥੇ ਆਸਟਰੇਲੀਆਈ ਬੁਸ਼ਫ਼ਾਇਰ ਰਿਲੀਫ਼ ਲਈ ਇੱਕ ਰਿਸੈਪਸ਼ਨ ਤੇ ਡਿਨਰ ਪ੍ਰੋਗਰਾਮ ਰੱਖਿਆ ਗਿਆ ਸੀ।
ਉਸ ਤੋਂ ਬਾਅਦ ਵੀ ਪ੍ਰਿੰਸ ਚਾਰਲਸ ਨੇ ਕੁਝ ਮੀਟਿੰਗਾਂ ਵਿੱਚ ਹਿੱਸਾ ਲਿਆ ਸੀ ਪਰ ਉਨ੍ਹਾਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਵਿਅਕਤੀ ਆਪੋ–ਆਪਣੇ ਕੋਰੋਨਾ ਟੈਸਟ ਕਰਵਾ ਕੇ ਹੀ ਆਏ ਸਨ।
ਡਾਕਟਰਾਂ ਮੁਤਾਬਕ ਪ੍ਰਿੰਸ ਚਾਰਲਸ ਨੂੰ ਕੋਰੋਨਾ ਦੀ ਲਾਗ ਬੀਤੀ 13 ਮਾਰਚ ਤੋਂ ਲੱਗੀ ਜਾਪਦੀ ਹੈ। ਉਸ ਤੋਂ ਪਹਿਲਾਂ ਉਹ 12 ਮਾਰਚ ਨੂੰ ਮਹਾਰਾਣਾ ਐਲਿਜ਼ਾਬੈਥ ਨੂੰ ਵੀ ਮਿਲੇ ਸਨ।