ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​UK ’ਚ ਸਿੱਖ ਸੰਗਠਨ ਦੇ ਫ਼ੰਡਾਂ ਦੀ ਹੋ ਰਹੀ ਜਾਂਚ

​​​​​​​UK ’ਚ ਸਿੱਖ ਸੰਗਠਨ ਦੇ ਫ਼ੰਡਾਂ ਦੀ ਹੋ ਰਹੀ ਜਾਂਚ

ਇੰਗਲੈਂਡ (UK) ਦੇ ਚੈਰਿਟੀ ਕਮਿਸ਼ਨ ਨੇ ‘ਸਿੱਖ ਯੂਥ ਯੂਕੇ’ ਵੱਲੋਂ ਵਿੱਢੀ ਗਈ ਮੁਹਿੰਮ ਅਧੀਨ ਇਕੱਠੇ ਕੀਤੇ ਧਨ ਦੀ ਕਾਨੂੰਨੀ ਜਾਂਚ ਕਰਨ ਦਾ ਐਲਾਨ ਕੀਤਾ ਹੈ। ਦਰਅਸਲ ਵੈਸਟ ਮਿਡਲੈਂਡਜ਼ ਪੁਲਿਸ ਨੇ ਬਰਮਿੰਘਮ ਤੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਹੜੇ ਚੈਰਿਟੇਬਲ ਫ਼ੰਡਾਂ ਵਿੱਚ ਹੋਈ ਕਥਿਤ ਧੋਖਾਧੜੀ ਨਾਲ ਸਬੰਧਤ ਸਨ।

 

 

ਇਹ ਜਾਂਚ ਨਵੰਬਰ 2018 ’ਚ ਸ਼ੁਰੂ ਕੀਤੀ ਗਈ ਸੀ ਪਰ ਇਸ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਸੀ ਕਿ ਕਿਤੇ ਕੋਈ ਇਹ ਨਾ ਸਮਝੇ ਕਿ ਕਿਸੇ ਇੱਕ ਧਿਰ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।

 

 

ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ 38 ਸਾਲਾਂ ਦਾ ਇੱਕ ਪੁਰਖ ਤੇ 49 ਸਾਲਾਂ ਦੀ ਇੱਕ ਇਸਤ੍ਰੀ ਨੂੰ ਬਰਮਿੰਘਮ ਵਿਖੇ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਨੂੰ ਹੁਣ ਵੈਸਟ ਮਿਡਲੈਂਡਜ਼ ਪੁਲਿਸ ਥਾਣੇ ਦੀ ਹਿਰਾਸਤ ਵਿੱਚ ਰੱਖਿਆ ਗਿਆ ਹੈ।

 

 

ਪੁਲਿਸ ਮੁਤਾਬਕ ਜਿਸ ਸੰਗਠਨ ਨਾਲ ਇਹ ਜੁੜੇ ਹੋਏ ਸਨ, ਉਹ ਅਧਿਆਤਮਕਤਾ, ਖੇਡਾਂ ਤੇ ਸਿੱਖਿਆ ਦੇ ਆਧਾਰ ਉੱਤੇ ਇਲਾਜ ਤੇ ਮੁੜ–ਵਸੇਬਾ ਪ੍ਰੋਗਰਾਮਾਂ ਨਾਲ ਜੁੜਿਆ ਹੋਇਆ ਹੈ।

 

 

ਪੁਲਿਸ ਬਲ ਹੁਣ ਦਹਿਸ਼ਤਗਰਦੀ–ਵਿਰੋਧੀ ਇਕਾਈ ਨਾਲ ਮਿਲ ਕੇ ਕੰਮ ਕਰ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UK Sikh Organisation s funds are being probed