ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬ੍ਰਿਟੇਨ ਦੇ ਰਾਜਦੂਤ ਨੇ ਡੋਨਾਲਡ ਟਰੰਪ ਨੂੰ ਦੱਸਿਆ ‘ਅਯੋਗ ਅਤੇ ਬੇਕਾਰ’

ਬ੍ਰਿਟੇਨ ਦੇ ਰਾਜਦੂਤ ਨੇ ਡੋਨਾਲਡ ਟਰੰਪ ਨੂੰ ਦੱਸਿਆ ‘ਅਯੋਗ ਅਤੇ ਬੇਕਾਰ’

ਅਮਰੀਕਾ ਵਿਚ ਬ੍ਰਿਟੇਨ ਦੇ ਰਾਜਦੂਤ ਕਿਮ ਡੋਰਾਕ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਨੂੰ ‘ਅਯੋਗ ਅਤੇ ਬੇਕਾਰ’ ਦੱਸਿਆ ਹੈ। ਲੀਕ ਹੋਏ ਡੈਪਲੋਮੈਟਿਕ ਪੱਤਰਾਂ ਵਿਚ ਇਹ ਦਾਅਵਾ ਕੀਤਾ ਗਿਆ ਜਿਸ ਨੂੰ ਐਤਵਾਰ ਨੂੰ ਅਖ਼ਬਾਰ ‘ਮੇਲ’ ਨੇ ਪ੍ਰਕਾਸ਼ਿਤ ਕੀਤਾ।

 

ਖਬਰ ਅਨੁਸਾਰ ਰਾਜਦੂਤ ਕਿਮ ਡੋਰਾਕ ਨੇ ਕਿਹਾ ਕਿ ਟਰੰਪ ਦਾ ਰਾਸ਼ਟਰਪਤੀ ਕਾਰਜਕਾਲ ‘ਖਤਮ ਹੋ ਸਕਦਾ ਹੈ ਅਤੇ ਉਸਦਾ ‘ਅਪਮਾਨਜਨਕ’ ਅੰਤ ਹੋ ਸਕਦਾ ਹੈ। ਡੋਰਾਕ ਨੇ ਕਥਿਤ ਤੌਰ ਉਤੇ ਕਿਹਾ ਕਿ, ‘ਸਾਨੂੰ ਨਹੀਂ ਲਗਦਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਜ਼ਿਆਦਾ ਆਮ, ਘੱਟ ਸਰਗਰਮ, ਗੁਟਬਾਜੀ ਨਾਲ ਘੱਟ ਗ੍ਰਸਤ, ਕੁਟਨੀਤਿਕ ਤੌਰ ਉਤੇ ਘੱਟ ਅਨਾੜੀ ਜਾਂ ਘੱਟ ਅਯੋਗ ਹੋ ਪਾਏਗਾ।’

 

ਡੋਰਾਕ ਬ੍ਰਿਟੇਨ ਦੇ ਸਭ ਤੋਂ ਤਜ਼ਰਬੇਕਾਰ ਰਾਜਦੂਤਾਂ ਵਿਚੋਂ ਇਕ ਹਨ, ਜਿਨ੍ਹਾਂ ਨੂੰ ਟਰੰਪ ਦੇ ਰਾਸ਼ਟਰਪਤੀ ਚੋਣ ਜਿੱਤਣ ਤੋਂ ਕੁਝ ਸਮੇਂ ਪਹਿਲਾਂ ਹੀ ਜਨਵਰੀ 2016 ਵਿਚ ਵਾਸ਼ਿੰਗਟਨ ਵਿਚ ਤੈਨਾਤ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UK top envoy in US says Donald Trump executive inept