ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਗਲੈਂਡ `ਚ ਬਣੇਗਾ ਅੰਮ੍ਰਿਤਸਰ ਵਰਗਾ ਸ਼ਹਿਰ

ਪੰਜਾਬ ਦੇ ਆਖ਼ਰੀ ਸਿੱਖ ਮਹਾਰਾਜਾ ਦਲੀਪ ਸਿੰਘ ਦੀ 125ਵੀਂ ਬਰਸੀ ਮੌਕੇ ਖ਼ਾਸ ਪਹਿਲਕਦਮੀ

-- ਪੰਜਾਬ ਦੇ ਆਖ਼ਰੀ ਸਿੱਖ ਮਹਾਰਾਜਾ ਦਲੀਪ ਸਿੰਘ ਦੀ 125ਵੀਂ ਬਰਸੀ ਮੌਕੇ ਖ਼ਾਸ ਪਹਿਲਕਦਮੀ

 

ਇੰਗਲੈਂਡ ਦੇ ਪੂਰਬੀ ਐਂਗਲੀਆ ਇਲਾਕੇ ਦੇ ਇੱਕ ਛੋਟੇ ਜਿਹੇ ਕਸਬੇ ਥੇਟਫ਼ੋਰਡ ਨੂੰ ਬਿਲਕੁਲ ਅੰਮ੍ਰਿਤਸਰ ਵਰਗਾ ਰੂਪ ਦਿੱਤਾ ਜਾਵੇਗਾ। ਅਜਿਹਾ ਪੰਜਾਬ ਦੇ ਆਖ਼ਰੀ ਸਿੱਖ ਮਹਾਰਾਜਾ ਦਲੀਪ ਸਿੰਘ ਦੀ 125ਵੀਂ ਬਰਸੀ ਮੌਕੇ ਕੀਤਾ ਜਾ ਰਿਹਾ ਹੈ। ਇਸ ਮੌਕੇ ਇੱਥੇ ਦੋ ਹਫ਼ਤੇ ਪੰਜਾਬੀ ਮੇਲਾ ਚੱਲੇਗਾ।

ਨੌਰਫ਼ੋਕ ਦੇ ਕਸਬੇ ਥੇਟਫ਼ੋਰਡ `ਚ ਦਲੀਪ ਸਿੰਘ ਰਹੇ ਹਨ ਤੇ ‘ਫ਼ੈਸਟੀਵਲ ਆਫ਼ ਥੇਟਫ਼ੋਰਡ ਐਂਡ ਪੰਜਾਬ` ਦੇ ਆਯੋਜਕਾਂ ਦਾ ਮੰਨਣਾ ਹੈ ਕਿ ਅੰਮ੍ਰਿਤਸਰ ਵਾਂਗ ਥੇਟਫ਼ੋਰਡ ਦੇ ਆਲੇ-ਦੁਆਲੇ ਵੀ ਹਰੇ-ਭਰੇ ਖੇਤਾਂ ਦੀ ਭਰਮਾਰ ਹੈ। ਇੱਥੇ ਵੀ ਲੋਕਾਂ ਦਾ ਮੁੱਖ ਕਾਰੋਬਾਰ ਖੇਤੀਬਾੜੀ ਹੈ ਤੇ ਚਰਾਗਾਹਾਂ `ਚ ਪਸ਼ੂ ਵੀ ਚਰਦੇ ਆਮ ਵੇਖੇ ਜਾ ਸਕਦੇ ਹਨ।

‘ਪੰਜਾਬ ਟੂ ਥੇਟਫ਼ੋਰਡ` ਨਾਂਅ ਦੀ ਖ਼ਾਸ ਫਿ਼ਲਮ ਵਿੱਚ ਆਪਣੀ ਆਵਾਜ਼ ਦੇਣ ਵਾਲੇ ਤੇ ਇਤਿਹਾਸਕਾਰ ਸੀਮਾ ਆਨੰਦ ਨੇ ਦੱਸਿਆ ਕਿ ਥੇਟਫ਼ੋਰਡ ਦੇ ਇਲਾਕੇ ਐਲਵੇਡਨ ਮੈਨਰ `ਚ ਪੰਜਾਬ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਕਈ ਸਾਲ ਰਹੇ ਸਨ ਅਤੇ ਇੱਥੋਂ ਦੇ ਨਾਗਰਿਕਾਂ ਨੂੰ ਉਨ੍ਹਾਂ `ਤੇ ਹਾਲੇ ਵੀ ਮਾਣ ਹੈ। ਉਨ੍ਹਾਂ ਦੱਸਿਆ ਕਿ ਖ਼ਾਸ ਫਿ਼ਲਮ ਮੇਲੇ ਦੇ ਆਖ਼ਰੀ ਦਿਨ ਭਾਵ 21 ਜੁਲਾਈ ਨੂੰ ਵਿਖਾਈ ਜਾਵੇਗੀ।

ਸੀਮਾ ਆਨੰਦ ਨੇ ਅੱਗੇ ਦੱਸਿਆ,‘ਅੰਮ੍ਰਿਤਸਰ ਦੇ ਕੰਪਨੀ ਬਾਗ਼ `ਚ ਮਹਾਰਾਜਾ ਦਲੀਪ ਸਿੰਘ ਦਾ ਇੱਕ ਬੁੱਤ ਲੱਗਿਆ ਹੋਇਆ ਹੈ, ਬਿਲਕੁਲ ਉਹੋ ਜਿਹਾ ਬੁੱਤ ਇੱਥੋਂ ਦੇ ਟਾਊਨ ਸੈਂਟਰ ਵਿੱਚ ਵੀ ਸਥਾਪਤ ਕੀਤਾ ਗਿਆ ਹੈ।`

ਮਹਾਰਾਜਾ ਦਲੀਪ ਸਿੰਘ ਦੀ ਯਾਦ ਵਿੱਚ ਮੇਲਾ ਈਸੈਕਸ ਕਲਚਰਲ ਡਾਇਵਰਸਿਟੀ ਪੋ੍ਰਜੈਕਟ ਅਤੇ ਥੇਟਫ਼ੋਰਡ ਨਗਰ ਕੌਂਸਲ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਉਨ੍ਹਾਂ ਦੇ ਪਰਿਵਾਰ ਤੇ ਸਿਆਸੀ ਤੇ ਸਭਿਆਚਾਰਕ ਸੰਦਰਭ ਵੀ ਉਜਾਗਰ ਕੀਤੇ ਜਾਣਗੇ। ਇਹ ਦੱਸਿਆ ਜਾਵੇਗਾ ਕਿ ਉਨ੍ਹਾਂ ਦਾ ਰਹਿਣ-ਸਹਿਣ ਕਿਹੋ ਜਿਹਾ ਸੀ ਅਤੇ ਉਨ੍ਹਾਂ ਦੀ ਇੱਥੇ ਆਮਦ ਨਾਲ ਥੇਟਫ਼ੋਰਡ ਅਤੇ ਆਲੇ-ਦੁਆਲੇ ਦੇ ਇਲਾਕਿਆਂ `ਤੇ ਅੱਜ ਕਿਹੋ ਜਿਹਾ ਅਸਰ ਪਿਆ ਹੈ।

‘ਸੌਵਰੇਨ, ਸਕੁਆਇਰ ਐਂਡ ਰੀਬੈਲ: ਮਹਾਰਾਜਾ ਦਲੀਪ ਸਿੰਘ ਐਂਡ ਦਿ ਹੀਅਰਜ਼ ਆਫ਼ ਏ ਲੌਸਟ ਕਿੰਗਡਮ` (ਪ੍ਰਭੂਸੱਤਾ ਸੰਪੰਨ, ਸਰਦਾਰ ਤੇ ਬਾਗ਼ੀ: ਮਹਾਰਾਜਾ ਦਲੀਪ ਸਿੰਘ ਅਤੇ ਖੁੱਸੇ ਰਾਜ ਦੇ ਵਾਰਸ) ਦੇ ਲੇਖਕ ਅਤੇ ਇਤਿਹਾਸਕਾਰ ਪੀਟਰ ਬਾਨਸ ਨੇ ਦੱਸਿਆ,‘ਥੇਟਫ਼ੋਰਡ ਤੇ ਐਲਵੇਡੇਨ ਨਾਲ ਮਹਾਰਾਜਾ ਦਲੀਪ ਸਿੰਘ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ। ਇੱਥੇ ਹੀ ਉਨ੍ਹਾਂ ਦੇ ਬੱਚੇ ਪੈਦਾ ਹੋਏ ਸਨ ਤੇ ਇੱਥੇ ਹੀ ਉਹ ਵੱਡੀਆਂ ਪਾਰਟੀਆਂ ਦੇ ਆਨੰਦ ਮਾਣਦੇ ਰਹੇ ਸਨ।`     

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UK town to be Amritsar s twin city