ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਗਲੈਂਡ ’ਚ ਡਿਗਰੀ ਮੁਕੰਮਲ ਕਰਨ ਪਿੱਛੋਂ 2 ਸਾਲ ਕੰਮ ਕਰ ਸਕਣਗੇ ਵਿਦਿਆਰਥੀ

ਇੰਗਲੈਂਡ ’ਚ ਡਿਗਰੀ ਮੁਕੰਮਲ ਕਰਨ ਪਿੱਛੋਂ 2 ਸਾਲ ਕੰਮ ਕਰ ਸਕਣਗੇ ਵਿਦਿਆਰਥੀ

ਭਾਰਤ ਦੇ ਜਿਹੜੇ ਵਿਦਿਆਰਥੀ ਹੋਰਨਾਂ ਦੇਸ਼ਾਂ ਵਿੱਚ ਜਾ ਕੇ ਉੱਚ–ਸਿੱਖਿਆ ਹਾਸਲ ਕਰਨ ਦੇ ਚਾਹਵਾਨ ਹਨ; ਉਨ੍ਹਾਂ ਲਈ ਇਹ ਵੱਡੀ ਖ਼ੁਸ਼ਖ਼ਬਰੀ ਹੈ ਕਿ ਇੰਗਲੈਂਡ (UK) ਦੀ ਸਰਕਾਰ ਨੇ ਉੱਚ–ਸਿੱਖਿਆ ਹਾਸਲ ਕਰਨ ਵਾਲੇ ਕੌਮਾਂਤਰੀ ਵਿਦਿਆਰਥੀਆਂ ਨੂੰ ਆਪਣੀ ਡਿਗਰੀ ਮੁਕੰਮਲ ਕਰਨ ਤੋਂ ਬਾਅਦ ਦੋ ਸਾਲਾਂ ਲਈ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦਾ ਸਿੱਧ–ਪੱਧਰਾ ਮਤਲਬ ਇਹੋ ਹੈ ਕਿ ਡਿਗਰੀ ਮੁਕੰਮਲ ਕਰਨ ਤੋਂ ਬਾਅਦ ਕੌਮਾਂਤਰੀ ਵਿਦਿਆਰਥੀਆਂ ਨੂੰ ਇੰਗਲੈਂਡ ’ਚ ਦੋ ਸਾਲਾਂ ਦਾ ਵਰਕ–ਵੀਜ਼ਾ ਮਿਲੇਗਾ।

 

 

ਇਸ ਨਵੀਂ ਯੋਜਨਾ ਦਾ ਮੰਤਵ ਪ੍ਰਤਿਭਾਸ਼ਾਲੀ ਕੌਮਾਂਤਰੀ ਵਿਦਿਆਰਥੀਆਂ ਨੂੰ ਵੱਧ ਮੌਕੇ ਮੁਹੱਈਆ ਕਰਵਾਉਣਾ ਹੈ। ਇਹ ਯੋਜਨਾ ਭਾਰਤੀ ਵਿਦਿਆਰਥੀਆਂ ਸਮੇਤ ਉਨ੍ਹਾਂ ਸਾਰੇ ਕੌਮਾਂਤਰੀ ਵਿਦਿਆਰਥੀਆਂ ਲਈ ਲਾਗੂ ਹੋਵੇਗੀ, ਜਿਨ੍ਹਾਂ UK ਦਾ ਵੈਧ ਵੀਜ਼ਾ ਹੈ ਤੇ ਜਿਨ੍ਹਾਂ ਨੇ ਆਪਣੇ ਅਧਿਐਨ ਦਾ ਕੋਰਸ ਮੁਕੰਮਲ ਕਰ ਲਿਆ ਹੈ।

 

 

ਮੁਕੰਮਲ ਕੀਤਾ ਜਾਣ ਵਾਲਾ ਕੋਰਸ ਅੰਡਰ–ਗ੍ਰੈਜੂਏਟ ਤੇ ਉਸ ਤੋਂ ਉੱਪਰ ਦਾ ਵੀ ਹੋ ਸਕਦਾ ਹੈ। ਯੋਗ ਵਿਦਿਆਰਥੀਆਂ ਨੂੰ ਕੰਮ ਕਰਨ ਜਾਂ ਕੰਮ ਦੀ ਤਲਾਸ਼ ਕਰਨ ਦੀ ਪੂਰੀ ਆਜ਼ਾਦੀ ਰਹੇਗੀ ਤੇ ਉਹ ਕਿਸੇ ਵੀ ਕਰੀਅਰ ਵਿੱਚ ਆਪਣੀ ਪੁਜ਼ੀਸ਼ਨ ਲੱਭ ਸਕਣਗੇ।

 

 

ਇੰਗਲੈਂਡ ਦੀ ਸਰਕਾਰ ਨੂੰ ਵੀ ਇੰਝ ਕੌਮਾਂਤਰੀ ਪੱਧਰ ਦੀਆਂ ਵਧੀਆ ਪ੍ਰਤਿਭਾਵਾਂ ਤੋਂ ਕੰਮ ਲੈਣ ਦਾ ਮੌਕਾ ਮਿਲੇਗਾ। ਕੁੱਲ ਮਿਲਾ ਕੇ ਭਾਰਤੀ ਵਿਦਿਆਰਥੀਆਂ ਨੂੰ ਇੰਗਲੈਂਡ ਦੀ ਇਸ ਨਵੀਂ ਯੋਜਨਾ ਦਾ ਸਭ ਤੋਂ ਵੱਧ ਪੁੱਜੇਗਾ ਕਿਉਂਕਿ ਯੂਰੋਪ ਤੋਂ ਇਲਾਵਾ ਹੋਰ ਦੇਸ਼ਾਂ ’ਚੋਂ ਕੌਮਾਂਤਰੀ ਵਿਦਿਆਰਥੀਆਂ ਵਿੱਚੋਂ ਸਭ ਤੋਂ ਵੱਧ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਹੀ ਹੁੰਦੀ ਹੈ।

 

 

ਜੂਨ 2019 ’ਚ ਖ਼ਤਮ ਹੋਏ ਇੱਕ ਸਾਲ ਦੌਰਾਨ ਇੰਗਲੈਂਡ ’ਚ ਉੱਚ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 22,000 ਸੀ; ਜੋ ਪਿਛਲੇ ਸਾਲ ਦੇ ਮੁਕਾਬਲੇ 42 ਫ਼ੀ ਸਦੀ ਵੱਧ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UK will give 2 years Post Study work Visa to International Students