ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਰਾਨ: ਯੂਕਰੇਨ ਜਹਾਜ਼ ਹਾਦਸੇ ਦੀ ਜਾਂਚ 'ਚ ਸ਼ਾਮਲ ਹੋਵੇਗਾ ਅਮਰੀਕਾ, 176 ਲੋਕਾਂ ਦੀ ਹੋਈ ਸੀ ਮੌਤ

ਈਰਾਨ: ਯੂਕਰੇਨ ਜਹਾਜ਼ ਹਾਦਸੇ ਦੀ ਜਾਂਚ 'ਚ ਸ਼ਾਮਲ ਹੋਵੇਗਾ ਅਮਰੀਕਾ, 176 ਲੋਕਾਂ ਦੀ ਹੋਈ ਸੀ ਮੌਤ

ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਹੋਏ ਯੂਕਰੇਨ ਦੇ ਇੱਕ ਜਹਾਜ਼ ਹਾਦਸੇ ਦੀ ਜਾਂਚ ਵਿੱਚ ਸੰਯੁਕਤ ਰਾਜ ਅਮਰੀਕਾ ਸ਼ਾਮਲ ਹੋਵੇਗਾ। ਅਮਰੀਕੀ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਵੀਰਵਾਰ ਨੂੰ ਕਿਹਾ ਕਿ ਉਹ ਈਰਾਨ ਦੀ ਰਾਜਧਾਨੀ, ਤਹਿਰਾਨ ਵਿੱਚ ਹਾਦਸਾਗ੍ਰਸਤ ਹੋਏ ਯੂਕਰੇਨ ਦੇ ਬੋਇੰਗ ਜਹਾਜ਼ ਦੇ ਹਾਦਸੇ ਦੀ ਜਾਂਚ ਵਿੱਚ ਸ਼ਾਮਲ ਹੋਵੇਗਾ। 

 

ਦਰਅਸਲ, ਯੂਕਰੇਨ ਦਾ ਜਹਾਜ਼ ਬੁੱਧਵਾਰ ਨੂੰ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਹਾਦਸਾਗ੍ਰਸਤ ਹੋ ਗਿਆ ਜਿਸ ਵਿੱਚ ਤਕਰੀਬਨ 176 ਯਾਤਰੀਆਂ ਦੀ ਮੌਤ ਹੋ ਗਈ ਸੀ।

 

ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਕੀਤੇ ਇਕ ਬਿਆਨ ਵਿੱਚ ਅਮਰੀਕੀ ਆਵਾਜਾਈ ਸੁਰੱਖਿਆ ਏਜੰਸੀ, ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਨੇ ਕਿਹਾ ਕਿ ਉਸ ਨੇ ਰਿਸਪਾਂਸ ਆਪਰੇਸ਼ਨ ਸੈਂਟਰ ਨੂੰ ਯੂਕਰੇਨ ਅੰਤਰਰਾਸ਼ਟਰੀ ਏਅਰਲਾਈਨਜ਼ ਦੀ ਉਡਾਨ ਪੀਐਨ752 ਦੇ ਦੁਰਘਟਨਾਗ੍ਰਸਤ ਹੋਣ ਤੋਂ ਬਾਅਦ ਈਰਾਨ ਦੇ ਨਾਗਰਿਕ ਹਵਾਬਾਜ਼ੀ ਸੰਗਠਨ ਵੱਲੋਂ ਜਹਾਜ਼ ਦੁਰਘਟਨਾ ਜਾਂਚ ਬੋਰਡ ਤੋਂ ਰਸਮੀ ਸੂਚਨਾ ਪ੍ਰਾਪਤ ਹੋਈ ਹੈ।

 

ਤੁਹਾਨੂੰ ਦੱਸ ਦੇਈਏ ਕਿ ਯੂਕ੍ਰੇਰਨ ਦਾ ਅਮਰੀਕਾ ਵੱਲੋਂ ਬਣਾਇਆ ਬੋਇੰਗ 737 ਜਹਾਜ਼ ਤਹਿਰਾਨ ਏਅਰਪੋਰਟ ਤੋਂ ਟੇਕਆਫ ਤੋਂ ਕੁਝ ਮਿੰਟ ਬਾਅਦ ਹੇਠਾਂ ਡਿੱਗ ਗਿਆ ਸੀ ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰਿਆ। ਇਹ ਹਾਦਸਾ ਉਸ ਘਟਨਾ ਤੋਂ ਠੀਕ ਬਾਅਦ ਹੋਇਆ ਸੀ ਜਿਸ ਵਿੱਚ ਇਰਾਨ ਨੇ ਇਰਾਕ ਵਿੱਚ ਅਮਰੀਕੀ ਸੈਨਿਕ ਟਿਕਾਣਿਆਂ ‘ਤੇ ਮਿਜ਼ਾਈਲਾਂ ਦਾਗੀਆਂ ਸਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ukraine Plane Crash US National Transporation Safety Board To Join Probe Into Ukrainian Plane Crash In Iran