ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆਂ ਦੇ ਸਭ ਤੋਂ ਵੱਡੇ ਪਰਿਵਾਰ 'ਚ ਹਨ 346 ਲੋਕ

ਦੁਨੀਆਂ ਦਾ ਸਭ ਤੋਂ ਵੱਡਾ ਪਰਿਵਾਰ

ਯੂਕਰੇਨ ਦੇ ਸੇਮੇਨਯੁਕ ਪਰਿਵਾਰ ਨੇ ਵਿਸ਼ਵ ਦਾ ਸਭ ਤੋਂ ਵੱਡਾ ਪਰਿਵਾਰ ਹੋਣ ਦਾ ਦਾਅਵਾ ਕਰਦੇ ਹੋਏ ਗਿਨੀਜ਼ ਵਰਲਡ ਰਿਕਾਰਡ ਲਈ ਅਰਜ਼ੀ ਦਿੱਤੀ ਹੈ। ਇਸ ਪਰਿਵਾਰ ਦਾ ਸਭ ਤੋਂ ਵੱਡੀ ਉਣਰ ਦਾ ਮੈਂਬਰ ਪਾਵੇਲ ਸੇਮੈਨਯੁਕ ਹੈ ਜੋ  87 ਸਾਲਾਂ ਦੇ ਹਨ। ਮੌਜੂਦਾ ਸਮੇਂ ਦੁਨੀਆਂ ਦੇ ਸਭ ਤੋਂ ਵੱਡੇ ਪਰਿਵਾਰ ਦਾ ਰਿਕਾਰਡ ਭਾਰਤ ਦੇ 192 ਮੈਂਬਰਾਂ ਵਾਲੇ ਪਰਿਵਾਰ ਦੇ ਨਾਮ ਹੈ।

 

ਸੇਮੈਨਯੁਕ ਪਰਿਵਾਰ ਦਾ ਸਭ ਤੋਂ ਵੱਡਾ ਮੈਂਬਰ 87 ਸਾਲਾਂ ਦਾ ਹੈ, ਜਦਕਿ ਸਭ ਤੋਂ ਛੋਟਾ ਮੈਂਬਰ ਸਿਰਫ ਦੋ ਹਫਤਿਆਂ ਦਾ ਹੈ। ਪਾਵੇਲ ਨੂੰ ਹੁਣ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਨਾਂ ਯਾਦ ਕਰਨ ਵਿੱਚ ਵੀ ਮੁਸ਼ਕਲ ਆਉਂਦੀ ਹੈ। ਪਾਵੇਲ ਕਹਿੰਦਾ ਹੈ ਕਿ ਉਹ ਹਮੇਸ਼ਾ ਇੱਕ ਵੱਡਾ ਪਰਿਵਾਰ ਚਾਹੁੰਦਾ ਸੀ। ਉਹ ਬਹੁਤ ਖੁਸ਼ ਹੋਏ ਜਦੋਂ ਉਨ੍ਹਾਂ ਦੀ ਪਤਨੀ ਨੇ 13 ਬੱਚਿਆਂ ਨੂੰ ਜਨਮ ਦਿੱਤਾ।

ਦੁਨੀਆਂ ਦਾ ਸਭ ਤੋਂ ਵੱਡਾ ਪਰਿਵਾਰ

ਪਰਿਵਾਰ ਵਿੱਚ ਵਾਧਾ ਹੋਇਆ ਅਤੇ ਹੁਣ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ 346 ਪੋਤਿਆਂ ਅਤੇ ਪੋਤਰਿਆਂ ਨੂੰ ਜੋੜ ਕੇ ਹੋ ਗਈ ਹੈ। ਇਹ ਸਾਰਾ ਪਰਿਵਾਰ ਦੱਖਣੀ ਯੂਕਰੇਨ ਦੇ ਓਡੇਸਾ ਓਬਲਾਸਟ ਖੇਤਰ ਦੇ ਦੋਬਰੋਸਲਾਵ ਪਿੰਡ ਵਿੱਚ ਰਹਿੰਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ukranian family with 346 relatives vying for Guinness World Record title