ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਲਾਲਾ ਯੂਸੁਫਜ਼ਈ ਨੂੰ UN ਨੇ ਐਲਾਨਿਆ ਦੁਨੀਆਂ ਦੀ ਸਭ ਤੋਂ ਮਸ਼ਹੂਰ ਨੌਜਵਾਨ

ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ਦੀ ਸਮਾਜ ਸੇਵੀ ਅਤੇ ਨੋਬਲ ਪੁਰਸਕਾਰ (ਸ਼ਾਂਤੀ) ਜੇਤੂ ਮਲਾਲਾ ਯੂਸੁਫਜ਼ਈ ਨੂੰ ‘ਡਿਕੇਡ ਇਨ ਰਿਵਿਉ '’ ਰਿਪੋਰਟ ਵਿੱਚ ‘ਵਿਸ਼ਵ ਦੀ ਸਭ ਤੋਂ ਮਸ਼ਹੂਰ ਨੌਜਵਾਨ’ ਐਲਾਨਿਆ ਹੈ। ਸਾਲ 2010 ਦੇ ਅੱਧ ਤੋਂ ਲੈ ਕੇ 2013 ਦੇ ਅੰਤ ਤੱਕ ਦੇ ਪ੍ਰੋਗਰਾਮ ਇਸ ਸਮੀਖਿਆ ਰਿਪੋਰਟ ਵਿੱਚ ਸ਼ਾਮਲ ਕੀਤੇ ਗਏ ਸਨ। 

 

ਨਿਊਜ਼ ਇੰਟਰਨੈਸ਼ਨਲ ਅਨੁਸਾਰ ਇਨ੍ਹਾਂ ਵਿੱਚ ਹੈਤੀ ਵਿੱਚ 2010 ਦਾ ਭੂਚਾਲ, 2011 ਦਾ ਸੀਰੀਆ ਟਕਰਾਅ ਅਤੇ ਲੜਕੀਆਂ ਨੂੰ ਜਾਗਰੂਕ ਕਰਨ ਲਈ ਮਲਾਲਾ ਯੂਸੁਫਜ਼ਈ ਵੱਲੋਂ 2012 ਦੀ ਮੁਹਿੰਮ ਨੂੰ ਸ਼ਾਮਲ ਕੀਤਾ ਗਿਆ ਸੀ।

 

2014 ਵਿੱਚ ਮਲਾਲਾ ਨੂੰ ਨੋਬਲ ਪੁਰਸਕਾਰ (ਸ਼ਾਂਤੀ) ਦਿੱਤਾ ਗਿਆ ਸੀ। ਮਲਾਲਾ ਇਸ ਪ੍ਰਾਪਤੀ ਨੂੰ ਪ੍ਰਾਪਤ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਸ਼ਖ਼ਸੀਅਤ ਹੈ। ਦੱਸ ਦੇਈਏ ਕਿ ਤਾਲਿਬਾਨ ਅੱਤਵਾਦੀਆਂ ਨੇ ਮਲਾਲਾ ਦੇ ਸਿਰ ਵਿੱਚ ਵੀ ਗੋਲੀ ਮਾਰੀ ਸੀ। ਇਸ ਦੇ ਬਾਵਜੂਦ, ਉਸ ਨੇ ਲੜਕੀਆਂ ਦੀ ਸਿੱਖਿਆ ਲਈ ਕੰਮ ਕਰਨਾ ਜਾਰੀ ਰੱਖਿਆ।
 

ਸੰਯੁਕਤ ਰਾਸ਼ਟਰ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਕਿ ਪੂਰੀ ਦੁਨੀਆ ਨੇ ਮਲਾਲਾ ‘ਤੇ ਹੋਏ ਇਸ ਹਮਲੇ ਦੀ ਨਿੰਦਾ ਕੀਤੀ ਹੈ। ਉਸੇ ਸਾਲ, ਮਨੁੱਖੀ ਅਧਿਕਾਰ ਦਿਵਸ ਮੌਕੇ ਪੈਰਿਸ ਵਿੱਚ ਯੂਨੈਸਕੋ ਦੇ ਹੈੱਡਕੁਆਰਟਰ ਵਿਖੇ ਇਸ ਘਟਨਾ ਵਿਰੁੱਧ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਲੜਕੀਆਂ ਦੇ ਸਕੂਲ ਜਾਣ ਦੇ ਅਧਿਕਾਰ ਨੂੰ ਯਕੀਨੀ ਬਣਾਉਣ ਅਤੇ ਲੜਕੀਆਂ ਦੀ ਸਿੱਖਿਆ ਨੂੰ ਪਹਿਲ ਦੇਣ 'ਤੇ ਜ਼ੋਰ ਦਿੱਤਾ ਗਿਆ।

 

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਇਸ ਜਾਨਲੇਵਾ ਹਮਲੇ ਤੋਂ ਬਾਅਦ ਮਲਾਲਾ ਦਾ ਕੱਦ ਵਧਿਆ। ਇਸ ਤੋਂ ਬਾਅਦ ਸਾਲ 2017 ਵਿੱਚ ਲੜਕੀਆਂ ਦੀ ਸਿੱਖਿਆ ਨੂੰ ਮੁੱਖ ਰੱਖਦਿਆਂ ਮਲਾਲਾ ਨੂੰ ਯੂ ਐਨ ਨੇ ਆਪਣਾ ਸ਼ਾਂਤੀ ਦੂਤ ਵੀ ਬਣਾਇਆ। 22 ਸਾਲਾ ਮਲਾਲਾ ਨੂੰ ਟੀਨ ਵੋਗ ਮੈਗਜ਼ੀਨ ਨੇ ਹਾਲ ਹੀ ਵਿੱਚ 'ਕਵਰ ਪਰਸਨ' ਲਈ ਚੁਣਿਆ ਸੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UN declares Malala Yousafzai world most famous teenager