ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਧਦੇ ਧਾਰਮਿਕ ਹਮਲਿਆਂ ਅਤੇ ਘਟਦੀ ਸਹਿਣਸ਼ੀਲਤਾ ’ਤੇ UN ਫ਼ਿਕਰਮੰਦ, ਕਹੀ ਖਾਸ ਗੱਲ

ਧਾਰਮਿਕ ਸਥਾਨਾਂ, ਘੱਟ ਗਿਣਤੀਆਂ ਅਤੇ ਸ਼ਰਣਾਰਥੀਆਂ ’ਤੇ ਪੂਰੀ ਦੁਨੀਆ ਚ ਹੋ ਰਹੇ ਹਮਲਿਆਂ ਅਤੇ ਅਸਹਿਣਸ਼ੀਲਤਾ ਤੇ ਚਿੰਤਾ ਪ੍ਰਗਟਾਉਂਦਿਆਂ ਹੋਇਆਂ ਸੰਯੁਕਤ ਰਾਸ਼ਟਰ ਨੇ ਕਿਹਾ ਕਿ ਸਾਰਿਆਂ ਨੂੰ ਅਸ਼ੋਕ ਮਹਾਨ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।

 

ਸੰਯੁਕਤ ਰਾਸ਼ਟਰ ਸਹਾਇਕ ਸਕੱਤਰ ਅਮੀਨਾ ਮੁਹੰਮਦ ਨੇ ਕਿਹਾ ਕਿ ਡਾਇਵਰਸਿਟੀ ਅਤੇ ਸ਼ਮੂਲੀਅਤ ਦੇ ਮਹੱਤਵ ਨੂੰ ਸਮਝਣ ਲਈ ਭਾਰਤੀ ਸਮਰਾਟ ਅਸ਼ੋਕ ਦੇ ਸੰਦੇਸ਼ ਜ਼ਿਕਰਯੋਗ ਹਨ।

 

ਉਨ੍ਹਾਂ ਨੇ 11 ਜੂਨ ਨੂੰ ਲਿਸਬਨ ਚ ਗਲੋਬਲ ਸੈਂਟਰ ਫ਼ਾਰ ਪਲੁਰਲਿਜ਼ਮ ਚ ਦਿੱਤੇ ਗਏ ਬਿਆਨ ਚ ਕਿਹਾ ਕਿ ਦੋ ਸ਼ਤਾਬਦੀਆਂ ਪਹਿਲਾਂ ਭਾਰਤੀ ਸਮਰਾਟ ਮਹਾਨ ਅਸ਼ੋਕ ਨੇ ਸਾਰੇ ਧਰਮਾਂ ਦੇ ਲੋਕਾਂ ਵਿਚਾਲੇ ਚੰਗੇ ਰਿਸ਼ਤੇ ਅਤੇ ਇਕ ਦੂਜੇ ਨਾਲ ਧਾਰਮਿਕ ਗ੍ਰੰਥਾਂ ਪ੍ਰਤੀ ਸਤਿਕਾਰ ਰੱਖਣ ਦਾ ਸੰਦੇਸ਼ ਦਿੱਤਾ ਸੀ।

 

ਉਨ੍ਹਾਂ ਨੇ ਨਿਊ-ਜ਼ੀਲੈਂਡ ਚ ਮਸਜਿਦਾਂ ਅਤੇ ਸ਼੍ਰੀ ਲੰਕਾ ਚ ਗਿਰਜਾਘਰਾਂ ’ਤੇ ਅਤੇ ਅਮਰੀਕਾ ਚ ਯਹੂਦੀ ਪ੍ਰਾਰਥਨਾ ਸਥਾਨਾਂ ਤੇ ਹੋਏ ਹਮਲਿਆਂ ਦੀ ਮਿਸਾਲ ਵੀ ਦਿੱਤੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UN deputy chief invokes Indian emperor Ashoka says he called for religious harmony