ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਯੁਕਤ ਰਾਸ਼ਟਰ ਨੇ ਜਲਵਾਯੂ ਬਦਲਾਅ ’ਤੇ ਪ੍ਰਗਟਾਈ ਡੂੰਘੀ ਚਿੰਤਾ

ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਤੋਨਿਓ ਗੁਤਾਰੇਸ ਨੇ ਕਿਹਾ ਹੈ ਕਿ ਪੈਰਿਸ ਸਮਝੌਤੇ ਦੇ ਲਾਗੂ ਹੋਣ ਦੇ ਤਿੰਨ ਸਾਲ ਮਗਰੋਂ ਜਲਵਾਯੂ ਬਦਲਾਅ ਸੰਯੁਕਤ ਰਾਸ਼ਟਰ ਚ ਇਸ ਸਮੇਂ ਦਾ ਸਭ ਤੋਂ ਸਰਗਰਮ ਮੁੱਦਾ ਹੈ। ਅਸੀਂ ਲੋਕ ਇਹ ਜੰਗ ਹਾਰ ਰਹੇ ਹਾਂ, ਜਲਵਾਯੂ ਬਦਲਾਅ ਸਾਡੀਆਂ ਕੋਸ਼ਿਸ਼ਾ ਤੋਂ ਜ਼ਿਆਦਾ ਤੇਜ਼ ਹੋ ਰਿਹਾ ਹੈ, ਜੇਕਰ ਅਸੀਂ ਆਪਣਾ ਢੰਗ ਨਾ ਬਦਲਿਆ ਤਾਂ ਇਹ ਪੂਰੀ ਦੁਨੀਆ ਲਈ ਦੁੱਖ ਭਰੀ ਘਟਨਾ ਸਾਬਿਤ ਹੋਵੇਗੀ।

 

ਉਨ੍ਹਾਂ ਕਿਹਾ ਕਿ ਆਲਮੀ ਸਿਆਸੀ ਫੈਸਲਾ ਹਲਕਾ ਪੈਂਦਾ ਜਾ ਰਿਹਾ ਹੈ ਤੇ ਇਹ ਉਹ ਛੋਟੇ ਦੀਪ ਦੇਸ਼ ਹੀ ਹਨ ਜਿਹੜੇ ਇਸ ਜੰਗ ਚ ਸਭ ਤੋਂ ਮੁਹਰੇ ਮੋਰਚੇ ’ਤੇ ਹਨ ਅਤੇ ਉਨ੍ਹਾਂ ਨੂੰ ਹੀ ਜਲਵਾਯੂ ਬਦਲਾਅ ਦੀ ਮਾਰ ਸਭ ਤੋਂ ਵੱਧ ਝੱਲਣੀ ਪਵੇਗੀ।

 

ਗੁਤਾਰੇਸ ਨਿਊਜ਼ੀਲੈਂਡ ਅਤੇ ਕਈ ਪ੍ਰਸ਼ਾਂਤੇ ਦੀਪਾਂ ਦੀ ਯਾਤਰਾ ਤੇ ਹਨ। ਸਮੁੰਦਰ ਦੇ ਵੱਧ ਰਹੇ ਪੱਧਰ ਕਾਰਨ ਇਨ੍ਹਾਂ ਛੋਟੇ ਦੇਸ਼ਾਂ ਦੇ ਹੋਂਦ ਤੇ ਖਤਰਾ ਮੰਡਰਾਉਣ ਲਗਿਆ ਹੈ। ਜਲਵਾਯੂ ਬਦਲਾਅ ਸਬੰਧੀ ਇਸ ਸਾਲ ਸਤੰਬਰ ਚ ਜਲਵਾਯੂ ਸਿਖਰ ਸੰਮੇਲਨ ਹੋਵੇਗਾ। ਇਸ ਸਮਾਗਮ ਨੂੰ ਜਲਵਾਯੂ ਬਦਲਾਅ ਨੂੰ ਰੋਕਣ ਲਈ ਆਖਰੀ ਮੌਕੇ ਵਜੋਂ ਦੇਖਿਆ ਜਾ ਰਿਹਾ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UN kicks off major climate change effort world not on track with climate change says Antonio Guterres