ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਮਾਮਲੇ ’ਤੇ ਬੰਦ ਕਮਰੇ ’ਚ ਬੈਠਕ ਕਰੇਗਾ UNSC

ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਦਰਜਾ ਵਾਪਸ ਲੈਣ ਦੇ ਭਾਰਤ ਦੇ ਕਦਮ ਤੇ ਸ਼ੁੱਕਰਵਾਰ ਨੂੰ ਇਕ ਬੈਠਕ ਕਰੇਗਾ। ਡਿਪਲੋਮੈਟਾਂ ਨੇ ਦਸਿਆ ਕਿ ਮੀਟਿੰਗ ਸ਼ੁੱਕਰਵਾਰ ਨੂੰ ਸਵੇਰੇ ਬੰਦ ਕਮਰੇ ਚ ਹੋਵੇਗੀ। ਸੁਰੱਖਿਆ ਕੌਂਸਲ ਦੇ ਮੌਜੂਦਾ ਪ੍ਰਧਾਨ ਪੋਲੈਂਡ ਨੇ ਇਸ ਮਾਮਲੇ ਲਈ ਸਵੇਰੇ 10 ਵਜੇ (1400 ਜੀਐਮਟੀ) ਸੂਚੀਬੱਧ ਕੀਤਾ ਹੈ।

 

ਅਜਿਹਾ ਬੇਹਦ ਘੱਟ ਹੋਇਆ ਹੈ ਜਦੋਂ ਸੁਰੱਖਿਆ ਕੌਂਸਲ ਨੇ ਕਸ਼ਮੀਰ ਤੇ ਚਰਚਾ ਕੀਤੀ ਹੋਵੇ। ਇਸ ਤੋਂ ਪਹਿਲਾਂ ਸੁਰੱਖਿਆ ਕੌਂਸਲ ਦੀ ਪੂਰਨ ਬੈਠਕ 1965 ਚ ਹੋਈ ਸੀ। ਡਿਪਲੋਮੈਟਾਂ ਨੇ ਦਸਿਆ ਕਿ ਸ਼ੁੱਕਰਵਾਰ ਨੂੰ ਹੋਣ ਵਾਲੀ ਚਰਚਾ ਨੂੰ ਸੁਰੱਖਿਆ ਕੌ਼ਸਲ ਦੀ ਪੂਰਨ ਬੈਠਕ ਨਹੀਂ ਮੰਨਿਆ ਜਾ ਰਿਹਾ ਹੈ। ਇਸ ਬੈਠਕ ਨੂੰ ਬੰਦ ਕਮਰੇ ਚ ਹੋਣ ਵਾਲੀ ਬੈਠਕ ਕਿਹਾ ਜਾ ਰਿਹਾ ਹੈ ਜਿਹੜੀ ਕਿ ਹੁਣ ਬਹੁਤ ਸਾਧਾਰਨ ਗੱਲ ਹੁੰਦੀ ਜਾ ਰਹੀ ਹੈ।

 

ਡਿਪਲੋਮੈਟਾਂ ਨੇ ਦਸਿਆ ਕਿ ਬੀਜਿੰਗ ਦੇ ਨੇੜਲੇ ਸਾਥੀ ਪਾਕਿਸਤਾਨ ਨੇ ਇਸ ਬਾਰੇ ਚ ਅਗਸਤ ਮਹੀਨੇ ਚ ਸੁਰੱਖਿਆ ਕੌ਼ਸਲ ਦੇ ਪ੍ਰਧਾਨ ਪੋਲੈਂਡ ਨੂੰ ਚਿੱਠੀ ਲਿਖੀ ਸੀ। ਉਨ੍ਹਾਂ ਕਿਹਾ ਕਿ ਚੀਨ ਨੇ ਸੁਰੱਖਿਆ ਕੌਂਸਲ ਦੀ ਕਾਰਜਸੂਚੀ ਚ ਸ਼ਾਮਲ 'ਭਾਰਤ-ਪਾਕਿਸਤਾਨ ਸਵਾਲ' ਤੇ ਚਰਚਾ ਦੀ ਮੰਗ ਕੀਤੀ ਹੈ।

 

ਦੱਸ ਦੇਈਏ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਸੀ ਕਿ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਦੇ ਭਾਰਤ ਦੇ ਫੈਸਲੇ ਤੇ ਚਰਚਾ ਲਈ ਸੁਰੱਖਿਆ ਕੌਂਸਲ ਦੀ ਐਮਰਜੈਂਸੀ ਮੀਟਿੰਗ ਸੱਦਣ ਦੀ ਰਵਾਇਤੀ ਮੰਗ ਕੀਤੀ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UN Security Council will hold a closed door meeting on Kashmir issue