ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UN ਦੇ ਨਵੇਂ ਸਾਲ ਦੇ ਬਜਟ ’ਚ ਜੰਗੀ ਅਪਰਾਧਾਂ ਲਈ ਉਲੀਕਿਆ ਨਵਾਂ ਪ੍ਰਬੰਧ

ਸੰਯੁਕਤ ਰਾਸ਼ਟਰ ਮਹਾਂਸਭਾ ਨੇ ਸ਼ੁੱਕਰਵਾਰ ਨੂੰ 2020 ਲਈ ਆਪਣਾ ਕਾਰਜਕਾਰੀ ਬਜਟ 3.07 ਅਰਬ ਅਮਰੀਕੀ ਡਾਲਰ ਨਿਰਧਾਰਤ ਕੀਤਾ ਹੈ। ਬਜਟ ਵਿੱਚ ਪਹਿਲੀ ਵਾਰ ਸੀਰੀਆ ਅਤੇ ਮਿਆਂਮਾਰ ਵਿੱਚ ਜੰਗੀ ਅਪਰਾਧਾਂ ਦੀ ਜਾਂਚ ਲਈ ਫੰਡਾਂ ਦੀ ਵਿਵਸਥਾ ਕੀਤੀ ਗਈ ਹੈ। ਅਗਲੇ ਸਾਲ ਦਾ ਬਜਟ 2019 ਨਾਲੋਂ ਥੋੜ੍ਹਾ ਜ਼ਿਆਦਾ ਹੈ। 2019 ਦਾ ਬਜਟ 2.9 ਅਰਬ ਅਮਰੀਕੀ ਡਾਲਰ ਦਾ ਸੀ।
 

 

ਡਿਪਲੋਮੈਟਾਂ ਦੇ ਅਨੁਸਾਰ, ਬਜਟ ਵਿੱਚ ਸੰਯੁਕਤ ਰਾਸ਼ਟਰ ਸਕੱਤਰੇਤ ਵੱਲੋਂ ਚਲਾਏ ਗਏ ਵਾਧੂ ਮਿਸ਼ਨਾਂ, ਮਹਿੰਗਾਈ ਅਤੇ ਐਕਸਚੇਂਜ ਰੇਟ ਦੇ ਅਨੁਕੂਲਤਾਵਾਂ ਦੇ ਕਾਰਨ ਵਾਧਾ ਕੀਤਾ ਗਿਆ ਹੈ। ਇਨ੍ਹਾਂ ਵਿੱਚ ਯਮਨ ਵਿੱਚ ਆਬਜ਼ਰਵਰ ਮਿਸ਼ਨ, ਹੈਤੀ ਵਿੱਚ ਸਥਾਪਿਤ ਇਕ ਰਾਜਨੀਤਿਕ ਮਿਸ਼ਨ, 2011 ਵਿੱਚ ਘਰੇਲੂ ਯੁੱਧ ਤੋਂ ਬਾਅਦ ਸੀਰੀਆ ਵਿੱਚ ਹੋਏ ਜੁਰਮਾਂ ਦੀ ਜਾਂਚ ਅਤੇ ਮਿਆਂਮਾਰ ਵਿੱਚ ਰੋਹਿੰਗਿਆ ਮੁਸਲਿਮ ਘੱਟ ਗਿਣਤੀ 'ਤੇ 2017 ਦੀ ਸਖ਼ਤ ਕਾਰਵਾਈ ਦੀ ਜਾਂਚ ਲਈ ਧਨਰਾਸ਼ੀ  ਸ਼ਾਮਲ ਹੈ।

 


ਇਸ ਓਪਰੇਟਿੰਗ ਬਜਟ ਵਿੱਚ ਪਹਿਲੀ ਵਾਰ ਸੀਰੀਆ ਅਤੇ ਮਿਆਂਮਾਰ ਵਿੱਚ ਹੋਣ ਵਾਲੇ ਜੁਰਮਾਂ ਦੀ ਜਾਂਚ ਲਈ ਬਜਟ ਬਣਾਇਆ ਗਿਆ ਹੈ। ਇਸ ਲਈ, ਸਭ ਤੋਂ ਪਹਿਲਾਂ ਸਵੈਇੱਛੁਕ ਯੋਗਦਾਨ ਦੁਆਰਾ ਫੰਡ ਇਕੱਠੇ ਕੀਤੇ ਗਏ ਸਨ। ਹੁਣ ਇਸ ਨੂੰ 2020 ਵਿੱਚ ਸੰਯੁਕਤ ਰਾਸ਼ਟਰ ਸਕੱਤਰੇਤ ਦੇ ਬਜਟ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ ਅਤੇ 193 ਮੈਂਬਰ ਦੇਸ਼ਾਂ ਨੂੰ ਲਾਜ਼ਮੀ ਯੋਗਦਾਨ ਦੇਣਾ ਪਏਗਾ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UN set 2020 budget provision of funds for investigation of war crimes