ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਫਿਜ਼ ਸਈਦ ਦਾ ਇੰਟਰਵੀਊ ਲੈਣ ਲਗੀ UN ਟੀਮ ਦਾ ਪਾਕਿ ਨੇ ਰੋਕਿਆ ਵੀਜ਼ਾ

ਸੰਯੁਕਤ ਰਾਸ਼ਟਰ ਨੇ ਸਾਲ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਮਾਸਟਰ ਮਾਇੰਡ ਅਤੇ ਜਮਾਤ ਉਦ ਦਾਵਾ ਦੇ ਸਰਗਨਾ ਹਫਿਜ਼ ਸਈਦ ਦੀ ਉਹ ਅਪੀਲ ਖਾਰਜ ਕਰ ਦਿੱਤੀ ਹੈ ਜਿਸ ਵਿਚ ਉਸਨੇ ਪਾਬੰਦੀਸ਼ੁਦਾ ਅੱਤਵਾਦੀਆਂ ਦੀ ਸੂਚੀ ਤੋਂ ਆਪਣਾ ਨਾਂ ਹਟਾਉਣ ਦੀ ਅਪੀਲ ਕੀਤੀ ਸੀ।

 

ਰਿਪੋਰਟਾਂ ਮੁਤਾਬਕ, ਇਸ ਵਿਚਾਲੇ ਪਾਕਿਸਤਾਨ ਨੇ ਹਾਫਿਜ਼ ਸਈਦ ਦੇ ਇੰਟਰਵੀਊ ਲਈ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਦੀ ਵੀਜ਼ਾ ਅਪੀਲ ਨੂੰ ਰੋਕ ਦਿੱਤਾ ਹੈ। ਦੱਸ ਦੇਈਏ ਕਿ ਹਾਫਿਜ਼ ਸਈਦ ਨੂੰ ਪਾਬੰਦੀਸ਼ੁਦਾ ਸੂਚੀ ਚ ਹਟਾਉਣ ਦੇ ਪ੍ਰਸਤਾਵ ਲਈ ਇਕ ਆਮਣੋ ਸਾਹਮਣੇ ਇੰਟਰਵੀਊ ਲਾਜ਼ਮੀ ਹੈ, ਜਿਸ ਨੂੰ ਪਾਕਿਸਤਾਨ ਨੇ ਰੋਕ ਦਿੱਤਾ ਹੈ।

 

ਜ਼ਿਕਰਯੋਗ ਹੈ ਕਿ ਇਹ ਫੈਸਲਾ ਅਜਿਹੇ ਸਮੇਂ ਚ ਆਇਆ ਹੈ ਜਦੋਂ ਸੰਯੁਕਤ ਰਾਸ਼ਟਰ ਦੀ 1267 ਪਾਬੰਦੀਸ਼ੁਦਾ ਕਮੇਟੀ ਨੂੰ ਜੈਸ਼ ਏ ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਤੇ ਪਾਬੰਦੀ ਲਗਾਉਣ ਦੀ ਇਕ ਨਵੀਂ ਅਪੀਲ ਪ੍ਰਾਪਤ ਹੋਈ ਹੈ। ਲੰਘੀ 14 ਫਰਵਰੀ ਨੂੰ ਜੰਮੂ–ਕਸ਼ਮੀਰ ਦੇ ਪੁਲਵਾਮਾ ਚ ਸੀਆਰਪੀਐਫ਼ ਦੇ ਕਾਫਲੇ ਤੇ ਹੋਏ ਆਤਮਘਾਤੀ ਹਮਲੇ ਚ 40 ਜਵਾਨਾਂ ਦੀ ਸ਼ਹਾਦਤ ਮਗਰੋਂ ਸੰਯੁਕਤ ਰਾਸ਼ਟਰ ਦੀ ਕਮੇਟੀ ਤੋਂ ਅਜ਼ਹਰ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ। ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।

 

ਪੀਟੀਆਈ ਮੁਤਾਬਕ ਅੱਤਵਾਦੀ ਸੰਗਠਨ ਲਸ਼ਕਰ ਏ ਤੋਇਬਾ ਦੇ ਵੀ ਕਰਤਾ–ਧਰਤਾ ਸਈਦ ਦੀ ਅਪੀਲ ਸੰਯੁਕਤ ਰਾਸ਼ਟਰ ਨੇ ਉਦੋਂ ਖਾਰਿਜ ਕੀਤੀ ਜਦੋਂ ਭਾਰਤ ਨੇ ਉਸਦੀ ਗਤੀਵਿਧੀਆਂ ਬਾਰੇ ਖੂਫ਼ੀਆ ਜਾਣਕਾਰੀ ਸਮੇਤ ਵਿਸਥਾਰ ਸਬੂਤ ਵੀ ਮੁਹੱਈਆ ਕਰਵਾਏ।

 

ਦੱਸਣਯੋਗ ਹੈ ਕਿ ਸੰਯਕੁਤ ਰਾਸ਼ਟਰ ਦੁਅਰਾ ਪਾਬੰਦੀਸ਼ੁਦਾ ਜਮਾਤ ਉਦ ਦਾਵਾ ਦੇ ਸਰਗਨਾ ਸਈਦ ਤੇ 10 ਦਸੰਬਰ 2008 ਨੂੰ ਪਾਬੰਦੀ ਲਗਾਈ ਗਈ ਸੀ। ਮੁੰਬਈ ਹਮਲਿਆਂ ਮਗਰੋਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਉਸ ਤੇ ਪਾਬੰਦੀ ਲਗਾਈ ਸੀ। ਮੁੰਬਈ ਹਮਲਿਆਂ ਚ 166 ਲੋਕ ਮਾਰੇ ਗਏ ਸਨ। ਸਈਦ ਨੇ ਸਾਲ 2017 ਚ ਲਾਹੌਰ ਸਥਿਤ ਕਾਨੂੰਨੀ ਫਰਮ ‘ਮਿਰਜ਼ਾ ਐਂਡ ਮਿਰਜ਼ਾ’ ਦੁਆਰਾ ਸੰਯੁਕਤ ਰਾਸ਼ਟਰ ਚ ਇਕ ਅਪੀਲ ਦਾਖਲ ਕੀਤੀ ਸੀ ਤੇ ਪਾਬੰਦੀ ਖਤਮ ਕਰਨ ਦੀ ਅਪੀਲ ਕੀਤੀ ਸੀ। ਅਪੀਲ ਦਾਖਲ ਕਰਦੇ ਸਮੇਂ ਉਹ ਪਾਕਿ ਚ ਨਜ਼ਰਬੰਦ ਸੀ।

 

 

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:un team In the preparations for the interview of Hafiz Saeed