ਅਗਲੀ ਕਹਾਣੀ

ਜ਼ੇਰੇ ਇਲਾਜ ਪਰਵੇਜ਼ ਮੁਸ਼ੱਰਫ ਹਾਲੇ ਨਹੀਂ ਪਰਤਣਗੇ ਦੇਸ਼

1 / 2ਜ਼ੇਰੇ ਇਲਾਜ ਪਰਵੇਜ਼ ਮੁਸ਼ੱਰਫ ਹਾਲੇ ਨਹੀਂ ਪਰਤਣਗੇ ਦੇਸ਼

2 / 2ਜ਼ੇਰੇ ਇਲਾਜ ਪਰਵੇਜ਼ ਮੁਸ਼ੱਰਫ ਹਾਲੇ ਨਹੀਂ ਪਰਤਣਗੇ ਦੇਸ਼

PreviousNext

ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਦੀ ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਹੈ ਕਿ ਕਿਸੇ ਨਵੀਂ ਬੀਮਾਰੀ ਕਾਰਨ ਮੁਸ਼ੱਰਫ ਤੇਜ਼ੀ ਨਾਲ ਕਮਜ਼ੋਰ ਹੁੰਦੇ ਜਾ ਰਹੇ ਹਨ। ਇਸ ਲਈ ਉਹ ਦੇਸ਼ਧ੍ਰੋਹ ਦੇ ਮੁਕੱਦਮੇ ਦਾ ਸਾਹਮਣਾ ਕਰਨ ਲਈ ਦੇਸ਼ ਵਾਪਸ ਨਹੀਂ ਪਰਤ ਸਕਦੇ।

 

ਜ਼ਿਕਰਯੋਗ ਹੈ ਕਿ ਸਾਲ 2016 ਤੋਂ ਦੁਬਈ ਵਿਚ ਰਹਿ ਰਹੇ ਮੁਸ਼ੱਰਫ (75) ਸਾਲ 2007 ਵਿਚ ਸੰਵਿਧਾਨ ਨੂੰ ਮੁਅੱਤਲ ਕਰਨ ਨੂੰ ਲੈ ਕੇ ਦੇਸ਼ਧ੍ਰੋਹ ਦੇ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ।

 

ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਸਾਲ 2010 ਵਿਚ ਮੁਸ਼ੱਰਫ ਵੱਲੋਂ ਬਣਾਈ ਗਈ ਆਲ ਪਾਕਿਸਤਾਨ ਮੁਸਲਿਮ ਲੀਗ (ਏ.ਪੀ.ਐੱਮ.ਐੱਲ.) ਦੇ ਸਾਬਕਾ ਪ੍ਰਧਾਨ ਮੁਹੰਮਦ ਅਮਜ਼ਦ ਨੇ ਦੱਸਿਆ ਕਿ ਨਵੀਂ ਬੀਮਾਰੀ ਕਾਰਨ ਮੁਸ਼ੱਰਫ ਨੂੰ ਹਰ 3 ਮਹੀਨੇ ਵਿਚ ਇਲਾਜ ਲਈ ਲੰਡਨ ਜਾਣਾ ਪੈਂਦਾ ਹੈ। ਇਹ ਜਾਣਕਾਰੀ ਨਹੀਂ ਦਿੱਤੀ ਗਈ ਕਿ ਮੁਸ਼ੱਰਫ ਨੂੰ ਕਿਹੜੀ ਬੀਮਾਰੀ ਹੈ।

 

ਐਤਵਾਰ ਨੂੰ ਪਾਰਟੀ ਦੀ ਇਕ ਬੈਠਕ ਦੇ ਬਾਅਦ ਅਮਜ਼ਦ ਨੇ ਪੱਤਰਕਾਰਾਂ ਨੂੰ ਦੱਸਿਆ, ਪਰਵੇਜ਼ ਮੁਸ਼ੱਰਫ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਸੀ, ਜਿਸ ਲਈ ਉਨ੍ਹਾਂ ਨੂੰ ਅਮਰੀਕਾ ਵਿਚ ਇਲਾਜ ਕਰਵਾਉਣਾ ਪੈ ਰਿਹਾ ਹੈ। ਪਰ ਇਨੀਂ ਦਿਨੀਂ ਉਹ ਕਿਸੇ ਵੱਖਰੀ ਬੀਮਾਰੀ ਦਾ ਇਲਾਜ ਕਰਵਾ ਰਹੇ ਹਨ। ਇਸ ਲਈ ਉਨ੍ਹਾਂ ਨੂੰ ਹਰ 3 ਮਹੀਨੇ ਵਿਚ ਲੰਡਨ ਜਾਣਾ ਪੈਂਦਾ ਹੈ। ਅਸੀਂ ਹਾਲੇ ਉਨ੍ਹਾਂ ਦੀ ਬੀਮਾਰੀ ਦੇ ਬਾਰੇ ਦੱਸ ਨਹੀਂ ਸਕਦੇ ਪਰ ਅਸੀਂ ਅਦਾਲਤ ਨੂੰ ਇਸ ਬਾਰੇ ਵਿਚ ਦੱਸਾਂਗੇ ਅਤੇ ਬੀਮਾਰੀ ਨਾਲ ਸਬੰਧਤ ਦਸਤਾਵੇਜ਼ ਵੀ ਮੁੱਖ ਜੱਜ ਨੂੰ ਸੌਂਪਾਗੇ।'

 

ਅਮਜ਼ਦ ਨੇ ਕਿਹਾ, ਮੁਸ਼ੱਰਫ ਲਗਾਤਾਰ ਕਮਜ਼ੋਰ ਹੁੰਦੇ ਜਾ ਰਹੇ ਹਨ ਇਸ ਲਈ ਅਸੀਂ ਉਨ੍ਹਾਂ ਦੀ ਜਾਨ ਖਤਰੇ ਵਿਚ ਨਹੀਂ ਪਾ ਸਕਦੇ। ਮੁਸ਼ੱਰਫ ਪਾਕਿਸਤਾਨ ਪਰਤਣਗੇ ਪਰ ਇਸ ਗਾਰੰਟੀ 'ਤੇ ਕਿ ਉਨ੍ਹਾਂ ਦੇ ਮੁਕੱਦਮੇ ਦੀ ਸੁਣਵਾਈ ਨਿਰਪੱਖ ਤਰੀਕੇ ਨਾਲ ਹੋਵੇਗੀ ਅਤੇ ਇਲਾਜ ਲਈ ਉਨ੍ਹਾਂ ਨੂੰ ਵਿਦੇਸ਼ ਜਾਣ ਦਿੱਤਾ ਜਾਵੇਗਾ। ਪਾਰਟੀ ਨੇ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਲਈ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਦੀ ਰਾਹ ਵਿਚ ਕਈ ਮੁਸ਼ਕਲਾਂ ਪੈਦਾ ਕੀਤੀਆਂ ਗਈਆਂ।'

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:undergoing treatment Pervez Musharraf did not return to the country