ਬ੍ਰਿਟੇਨ ਦੇ ਇਕ ਜੋੜੇ ਨੇ ਆਪਣੇ ਵਿਆਹ `ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਲਈ ਫੇਸਬੁੱਕ-ਟਵੀਟਰ ਵਰਗੇ ਸੋਸ਼ਲ ਮੀਡੀਆ ਸਾਈਟਾਂ ਦੀ ਵਰਤੋਂ ਨਾ ਕਰਨ ਦੀ ਸ਼ਰਤ ਰੱਖੀ ਹੈ। ਉਸਨੇ ਕੱਪੜਿਆਂ, ਮੇਕਅੱਪ ਅਤੇ ਗਿਫਟ ਨੂੰ ਲੈ ਕੇ ਕੁਝ ਨਿਯਮ ਵੀ ਤੈਅ ਕੀਤੇ ਹਨ। ਖਾਸ ਗੱਲ ਇਹ ਹੈ ਕਿ ਸਾਰੀਆਂ ਸ਼ਰਤਾਂ ਵਿਆਹ ਦੇ ਕਾਰਡ `ਤੇ ਛਪਵਾਈਆਂ ਗਈਆਂ ਹਨ। ਮਹਿਮਾਨਾਂ ਨੂੰ ਕਾਰਡ ਭੇਜਣ ਦੇ ਨਾਲ ਇਨ੍ਹਾਂ ਸ਼ਰਤਾਂ ਨੂੰ ਸੋਸ਼ਲ ਮੀਡੀਆ `ਤੇ ਵੀ ਸਾਂਝਾ ਕੀਤਾ ਗਿਆ ਹੈ।
ਚਿੱਟੇ ਕੱਪੜੇ ਨਾ ਪਹਿਨੇ ਹੋਣ :
ਕਾਰਡ `ਚ ਮਹਿਮਾਨਾਂ ਨੂੰ 15 ਤੋਂ 30 ਮਿੰਟ ਪਹਿਲਾਂ ਵਿਆਹ ਸਥਾਨ `ਤੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਨੂੰ ਸਾਫ ਨਿਰਦੇਸ਼ ਦਿੱਤਾ ਗਿਆ ਹੈ ਕਿ ਚਿੱਟੇ, ਕਰੀਮ ਅਤੇ ਸਲੇਟੀ ਰੰਗ ਦੇ ਕੱਪੜੇ ਪਹਿਨਕੇ ਨਾ ਆਉਣ। ਮਹਿਲਾ ਮਹਿਮਾਨਾਂ ਨੂੰ ਜਿ਼ਆਦਾ ਮੇਕਅੱਪ ਨਾ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਨੂੰ ਵਾਲ ਖੋਲ੍ਹੇ ਰੱਖਣ ਦੀ ਬਜਾਏ ਜੂੜਾ ਜਾਂ ਗੁੱਤ ਕਰਕੇ ਬੰਨਕੇ ਆਉਣ ਦੀ ਸਖਤ ਹਿਦਾਇਤ ਦਿੱਤੀ ਗਈ ਹੈ।
ਵੀਡੀਓ ਰਿਕਾਡਿੰਗ ਦੀ ਮਨਾਹੀ :
ਮਹਿਮਾਨਾਂ ਦੇ ਵਿਆਹ ਦੀਆਂ ਰਸਮਾਂ ਵੀਡੀਓ `ਚ ਕੈਦ ਕਰਨ `ਤੇ ਪਾਬੰਦੀ ਹੋਵੇਗੀ। ਹਾਲਾਂਕਿ ਉਹ ਚਾਹੇ ਤਾਂ ਦੁਲਹਾ-ਦੁਲਹਨ ਦੀ ਫੋਟੋ ਖਿੱਚ ਸਕਦੇ ਹਨ। ਤਸਵੀਰਾਂ ਕਿਸ ‘ਹੈਸ਼ਟੈਗ’ ਦੇ ਨਾਲ ਫੇਸਬੁੱਕ, ਟਵੀਟਰ ਅਤੇ ਇੰਸਟਾਗ੍ਰਾਮ `ਤੇ ਸਾਂਝੀ ਕੀਤੀ ਜਾਵੇਗੀ, ਇਸਦਾ ਜਿ਼ਕਰ ਵੀ ਕਾਰਡ `ਤੇ ਕੀਤਾ ਗਿਆ ਹੈ। ਮਹਿਮਾਨਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਵਿਆਹ ਦੇ ਦਿਨ ਉਹ ਦੁਲਹਨ ਨਾਲ ਬਿਲਕੁਲ ਵੀ ਗੱਲ ਨਾ ਕਰਨ।
5 ਹਜ਼ਾਰ ਤੋਂ ਘੱਟ ਦਾ ਗਿਫਟ ਨਹੀਂ ਚੱਲੂ :
ਵਆਹ `ਚ ਸਿ਼ਰਕਤ ਕਰਨ ਵਾਲੇ ਮਹਿਮਾਨਾਂ ਨੂੰ 75 ਡਾਲਰ (ਲਗਭਗ 5250 ਰੁਪਏ) ਤੋਂ ਘੱਟ ਦਾ ਤੋਹਫਾ ਨਾ ਲਿਆਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਆਹ ਦੀਆਂ ਰਸਮਾਂ ਅਦਾ ਹੋਣ ਦੇ ਬਾਅਦ ਦੁਲਹਾ-ਦੁਲਹਨ ਨਾਲ ਜਾਮ ਪੀਣ ਨੂੰ ਤਿਆਰ ਹਨ ਤਾਂ ਹੀ ਵਿਆਹ `ਚ ਆਓ। ਇਹ ਵਿਆਹ ਦਾ ਕਾਰਡ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਹਾਲਾਂਕਿ ਇਸ `ਚ ਲੜਕੀ-ਲੜਕੇ ਦਾ ਨਾਮ ਧੁੰਦਲਾ ਕਰ ਦਿੱਤਾ ਗਿਆ ਹੈ।