ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਬੱਚੀ ਲਈ ਯੂਏਈ ਨੇ ਆਪਣਾ ਨਿਯਮ ਤੋੜਿਆ

ਭਾਰਤੀ ਬੱਚੀ ਲਈ ਯੂਏਈ ਨੇ ਆਪਣਾ ਨਿਯਮ ਤੋੜਿਆ

ਪਹਿਲੀ ਵਾਰ ਸੰਯੁਕਤ ਅਰਬ ਅਮੀਰਾਤ (ਯੂਏਈ) ਸਰਕਾਰ ਨੇ ਇਕ ਬੱਚੀ ਦੀ ਪਹਿਚਾਣ ਲਈ ਪ੍ਰਵਾਸੀਆਂ ਦੇ ਵਿਆਹ ਦੇ ਨਿਯਮ ਨੂੰ ਤੋੜ ਦਿੱਤਾ ਹੈ। ਇਸ ਦੇ ਤਹਿਤ ਸਰਕਾਰ ਨੇ ਭਾਰਤ ਦੇ ਇਕ ਹਿੰਦੂ ਵਿਅਕਤੀ ਅਤੇ ਮੁਸਲਿਮ ਮਹਿਲਾ ਦੀ ਨੌ ਮਹੀਨਿਆਂ ਦੀ ਬੇਟੀ ਨੂੰ ਜਨਮ ਪ੍ਰਮਾਣ ਪੱਤਰ ਦੇ ਦਿੱਤਾ।

 

ਯੂਏਈ ਵਿਚ ਪ੍ਰਵਾਸੀਆਂ ਦੇ ਲਈ ਵਿਆਹ ਦੇ ਨਿਯਮ ਅਨੁਸਾਰ, ਮੁਸਲਿਮ ਪੁਰਸ਼ ਕਿਸੇ ਗੈਰ ਮੁਸਲਿਮ ਮਹਿਲਾ ਤੋਂ ਵਿਆਹ ਕਰ ਸਕਦੇ ਹਨ, ਪ੍ਰੰਤੂ ਮੁਸਲਿਮ ਮਹਿਲਾ ਕਿਸੇ ਗੈਰ ਮੁਸਲਿਮ ਵਿਅਕਤੀ ਨਾਲ ਵਿਆਹ ਨਹੀਂ ਕਰ ਸਕਦੀ। ਸ਼ਾਰਜਾਹ ਵਿਚ ਰਹਿਣ ਵਾਲੇ ਕਿਰਨ ਬਾਬੂ ਅਤੇ ਸਨਮ ਸਾਬੂ ਸਿਦੀਕੀ ਨੇ 2016 ਵਿਚ ਕੇਰਲ ਵਿਆਹ ਕੀਤਾ ਸੀ। ਜੋੜੇ ਨੂੰ ਉਸ ਸਮੇਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ 2018 ਵਿਚ ਉਨ੍ਹਾਂ ਦੀ ਬੇਟੀ ਦਾ ਜਨਮ ਹੋਇਆ। ਬਾਬੂ ਨੇ ਦੱਸਿਆ ਕਿ ਬੱਚੀ ਦੇ ਜਨਮ ਦੇ ਬਾਅਦ ਮੇਦੀਵਰ ਹਸਪਤਾਲ ਨੇ ਹਿੰਦੂ ਹੋਣ ਕਾਰਨ ਜਨਮ ਪ੍ਰਮਾਣ ਪੱਤਰ ਨਹੀਂ ਦਿੱਤਾ।

 

ਉਨ੍ਹਾਂ ਅਦਾਲਤ ਰਾਹੀਂ ਪ੍ਰਮਾਣ ਪੱਤਰ ਲਈ ਬਿਨੈ ਪੱਤਰ ਕੀਤਾ, ਪ੍ਰੰਤੂ ਕੇਸ ਖਾਰਜ ਹੋ ਗਏ। ਬਾਬੂ ਨੇ ਦੱਸਿਆ ਕਿ ਉਹ ਭਾਰਤੀ ਦੂਤਾਵਾਸ ਦੀ ਮਦਦ ਨਾਲ ਫਿਰ ਅਦਾਲਤ ਗਏ। ਇਸ ਵਾਰ ਨਿਆਇਕ ਵਿਭਾਗ ਨੇ ਮਾਮਲੇ ਨੂੰ ਅਪਵਾਦ ਬਣਾਇਆ ਅਤੇ 14 ਅਪ੍ਰੈਲ ਨੂੰ ਜਨਮ ਪ੍ਰਮਾਣ ਪੱਤਰ ਮਿਲ ਗਿਆ। ਬਾਬੂ ਨੇ ਦੱਸਿਆ ਕਿ ਭਾਰਤੀ ਦੂਤਾਵਾਸ ਦੇ ਸਲਾਹਕਾਰ ਐਮ ਰਾਜਮੁਰੂਗਨ ਨੇ ਪੂਰੀ ਪ੍ਰਕਿਰਿਆ ਵਿਚ ਉਨ੍ਹਾਂ ਦੀ ਮਦਦ ਕੀਤੀ।

 

ਨਜੀਰ ਬਣੇਗਾ ਫੈਸਲਾ

 

ਯੂਏਈ ਵਿਚ ਭਾਰਤੀ ਦੂਤਾਵਾਸ ਦੇ ਸਲਾਹਕਾਰ ਐਮ ਰਾਜਮੁਰੂਗਨ ਨੇ ਦੱਸਿਆ ਕਿ ਅਦਾਲਤ ਦਾ ਫੈਸਲਾ ਭਵਿੱਖ ਦਾ ਮਾਮਲਿਆਂ ਲਈ ਇਕ ਨਜੀਰ ਬਣੇਗਾ। ਬਾਬੂ ਨੇ ਕਿਹਾ ਕਿ ਮੈਨੂੰ ਦੱਸਿਆ ਗਿਆ ਹੈ ਕਿ ਇਹ ਪਹਿਲਾ ਮਾਮਲਾ ਹੈ ਜਦੋਂ ਨਿਯਮ ਵਿਚ ਸੋਧ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:United Arab Emirates gives birth certificate to girl born to Hindu father and Muslim mother