ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ 'ਚ ਕੋਰੋਨਾ ਦੇ ਮਾਮਲੇ ਦੁੱਗਣੇ ਹੋਏ, ਮੁੱਖ ਸ਼ਹਿਰ ਬੰਦ, 10 ਕਰੋੜ ਆਬਾਦੀ ਘਰਾਂ 'ਚ ਕੈਦ

ਅਮਰੀਕਾ 'ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ ਤਿੰਨ ਦਿਨਾਂ 'ਚ ਪੀੜਤਾਂ ਦੀ ਗਿਣਤੀ ਵੱਧ ਕੇ ਦੁਗਣੀ ਹੋ ਗਈ ਹੈ। ਮਤਲਬ ਪੀੜਤਾਂ ਦੀ ਗਿਣਤੀ 19,774 ਤੋਂ ਵੱਧ ਹੋ ਗਈ ਹੈ। ਇਨ੍ਹਾਂ 'ਚੋਂ 275 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਾਇਰਸ ਨੂੰ ਰੋਕਣ ਦੀ ਕੋਸ਼ਿਸ਼ 'ਚ ਕੈਲੈਫ਼ੋਰਨੀਆ ਤੋਂ ਬਾਅਦ ਨਿਊਯਾਰਕ ਅਤੇ ਇਲੀਨੋਇਸ ਸੂਬਿਆਂ 'ਚ ਟ੍ਰੈਫਿਕ ਅਤੇ ਕਾਰੋਬਾਰੀ ਗਤੀਵਿਧੀਆਂ ਨੂੰ ਰੋਕ ਦਿੱਤਾ ਗਿਆ ਹੈ।
 

ਇਨ੍ਹਾਂ ਸੂਬਿਆਂ 'ਚ ਨਿਊਯਾਰਕ, ਲਾਸ ਏਂਜਲਸ ਅਤੇ ਸ਼ਿਕਾਗੋ ਵਰਗੇ ਵੱਡੇ ਸ਼ਹਿਰ ਵੀ ਬੰਦ ਹੋ ਗਏ ਹਨ। ਪਾਬੰਦੀਆਂ ਕਾਰਨ ਇਨ੍ਹਾਂ ਸੂਬਿਆਂ ਦੀ ਲਗਭਗ 10 ਕਰੋੜ ਆਬਾਦੀ ਘਰਾਂ ਵਿੱਚ ਕੈਦ ਹੋ ਗਈ ਹੈ।
 

ਨਿਊਯਾਰਕ ਦੇ ਰਾਜਪਾਲ ਐਂਡਰਿਊ ਕੁਓਮੋ ਨੇ ਸੂਬੇ 'ਚ ਸਾਰੇ ਗੈਰ-ਜ਼ਰੂਰੀ ਕਾਰੋਬਾਰਾਂ ਨੂੰ ਬੰਦ ਕਰਨ ਦੇ ਨਾਲ-ਨਾਲ ਜਨਤਕ ਭੀੜ 'ਤੇ ਪਾਬੰਦੀ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਕੈਲੇਫ਼ੋਰਨੀਆ 'ਚ ਲਾਕਡਾਊਨ ਦਾ ਐਲਾਨ ਕੀਤਾ ਗਿਆ ਸੀ। ਇਸੇ ਤਰ੍ਹਾਂ ਦੀ ਪਾਬੰਦੀ ਨਿਊਜਰਸੀ, ਨਵਾਦਾ, ਕਨੈਕਟੀਕਟ ਅਤੇ ਪੈਨਸਿਲਵੇਨੀਆ ਦੇ ਸੂਬਿਆਂ 'ਚ ਲਾਗੂ ਹੋ ਚੁੱਕੀ ਹੈ।
 

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਰੂਸ, ਇਰਾਨ ਅਤੇ ਚੀਨ 'ਤੇ ਦੋਸ਼ ਲਗਾਇਆ ਹੈ ਕਿ ਇਹ ਦੇਸ਼ ਕੋਰੋਨਾ ਵਾਇਰਸ ਨੂੰ ਲੈ ਕੇ ਗਲਤ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਨੇ ਅਮਰੀਕੀ ਨਾਗਰਿਕਾਂ ਨੂੰ ਸੋਸ਼ਲ ਮੀਡੀਆ ਉੱਤੇ ਇਸ ਬਾਰੇ ਜਾਗਰੂਕ ਹੋਣ ਦੀ ਅਪੀਲ ਕੀਤੀ ਹੈ।
 

ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਦੀ ਟੀਮ ਦਾ ਇੱਕ ਮੈਂਬਰ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਚੁੱਕਾ ਹੈ। ਉਸ ਦਾ ਟੈਸਟ ਪਾਜੀਟਿਵ ਪਾਇਆ ਗਿਆ ਹੈ। ਵ੍ਹਾਈਟ ਹਾਊਸ 'ਚ ਇਹ ਪਹਿਲਾ ਕੇਸ ਸਾਹਮਣੇ ਆਇਆ ਹੈ। ਪੇਂਸ ਦੇ ਪ੍ਰੈੱਸ ਸਕੱਤਰ ਕੈਟੀ ਮਿਲਰ ਨੇ ਇੱਕ ਬਿਆਨ 'ਚ ਕਿਹਾ, “ਨਾ ਤਾਂ ਰਾਸ਼ਟਰਪਤੀ ਟਰੰਪ ਅਤੇ ਨਾ ਹੀ ਉਪ ਰਾਸ਼ਟਰਪਤੀ ਉਨ੍ਹਾਂ ਦੇ ਨੇੜਲੇ ਸੰਪਰਕ ਵਿੱਚ ਆਏ।
 

ਅਮਰੀਕੀ ਸੈਲਿਬ੍ਰਿਟੀ ਟੈਲੀਵਿਜ਼ਨ ਹੋਸਟ ਐਂਡੀ ਕੋਹੇਨ ਦਾ ਕੋਰੋਨਾ ਟੈਸਟ ਪਾਜੀਟਿਵ ਪਾਇਆ ਗਿਆ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਹ ਖਬਰ ਸ਼ੇਅਰ ਕੀਤੀ ਹੈ। ਉਹ 'ਵਾਚ ਵਾਟ ਹੈਪੇਂਸ ਲਾਈਵ' ਟਾਕ ਸ਼ੋਅ ਦੇ ਹੋਸਟ ਹਨ।
 

ਅਮਰੀਕਾ 'ਚ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਫੈਲਣ ਦੇ ਬਾਵਜੂਦ ਰਾਸ਼ਟਰਪਤੀ ਡੋਨਾਲਡ ਟਰੰਪ ਕਹਿ ਰਹੇ ਹਨ ਕਿ ਉਨ੍ਹਾਂ ਦਾ ਦੇਸ਼ ਮਹਾਂਮਾਰੀ ਵਿਰੁੱਧ ਜੰਗ ਜਿੱਤ ਰਿਹਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਪੂਰੇ ਅਮਰੀਕਾ ਵਿੱਚ ਲਾਕਡਾਊਨ ਦੀ ਜ਼ਰੂਰਤ ਨਹੀਂ ਹੈ। ਇਸ ਦੇ ਨਾਲ ਟਰੰਪ ਨੇ ਚੀਨ 'ਤੇ ਫਿਰ ਨਿਸ਼ਾਨਾ ਸਾਧਦੇ ਹੋਏ ਕਿਹਾ, "ਮੇਰਾ ਚੀਨ ਅਤੇ ਉੱਥੇ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨਾਲ ਚੰਗੇ ਸਬੰਧ ਹੈ, ਪਰ ਬਦਕਿਸਮਤੀ ਵਾਲੀ ਗੱਲ ਹੈ ਕਿ ਇਸੇ ਦੇਸ਼ ਤੋਂ ਕੋਰੋਨਾ ਵਾਇਰਸ ਸ਼ੁਰੂ ਹੋਇਆ ਅਤੇ ਕਾਬੂ ਤੋਂ ਬਾਹਰ ਹੋ ਗਿਆ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:United States Coronavirus 19774 Cases and 275 Deaths