ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Coronavirus : ਅਮਰੀਕਾ ਨੇ ਇਨ੍ਹਾਂ ਲੋਕਾਂ ਦੀ ਐਂਟਰੀ 'ਤੇ ਪਾਬੰਦੀ ਲਗਾਈ

ਚੀਨ 'ਚ ਕੋਰੋਨਾ ਵਾਇਰਸ ਫੈਲਣ ਕਾਰਨ ਅਮਰੀਕੀ ਸਰਕਾਰ ਨੇ ਇਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਉਨ੍ਹਾਂ ਸਾਰੇ ਲੋਕਾਂ ਦੇ ਅਮਰੀਕਾ ਆਉਣ 'ਤੇ ਪਾਬੰਦੀ ਲਗਾ ਦਿੱਤੀ ਹੈ, ਜਿਨ੍ਹਾਂ ਨੇ ਪਿਛਲੇ 14 ਦਿਨ ਦੇ ਅੰਦਰ ਚੀਨ ਦੀ ਯਾਤਰਾ ਕੀਤੀ ਹੈ। ਹਾਲਾਂਕਿ ਇਸ ਪਾਬੰਦੀ 'ਚ ਉਨ੍ਹਾਂ ਲੋਕਾਂ ਨੂੰ ਛੋਟ ਦਿੱਤੀ ਗਈ ਹੈ, ਜੋ ਅਮਰੀਕਾ ਦੇ ਸਥਾਈ ਨਾਗਰਿਕ ਹਨ ਜਾਂ ਫਿਰ ਪੱਕੇ ਤੌਰ 'ਤੇ ਅਮਰੀਕਾ 'ਚ ਰਹਿੰਦੇ ਹਨ। ਜਿਹੜੇ ਲੋਕ ਚੀਨ ਤੋਂ ਅਮਰੀਕਾ ਆਏ ਹਨ, ਉਨ੍ਹਾਂ 'ਤੇ 14 ਦਿਨ ਤਕ ਨਿਗਰਾਨੀ ਰੱਖੀ ਜਾਵੇਗੀ। ਨਾਲ ਹੀ ਚੀਨ ਤੋਂ ਆਉਣ ਵਾਲੇ ਜਹਾਜ਼ਾਂ ਨੂੰ ਦੇਸ਼ ਦੇ ਕੁੱਝ ਹੀ ਹਵਾਈ ਅੱਡਿਆਂ 'ਤੇ ਆਉਣ ਦੀ ਮਨਜੂਰੀ ਦਿੱਤੀ ਗਈ ਹੈ।

 


 

ਅਮਰੀਕਾ ਵੱਲੋਂ ਇਨ੍ਹਾਂ ਪਾਬੰਦੀਆਂ ਦਾ ਐਲਾਨ ਸ਼ੁੱਕਰਵਾਰ ਨੂੰ ਸੈਕ੍ਰੇਟਰੀ ਆਫ ਹੈਲਥ ਐਂਡ ਹਿਊਮਨ ਐਲੇਕਸ ਅਜ਼ਾਰ ਨੇ ਕੀਤਾ। ਉਨ੍ਹਾਂ ਕਿਹਾ ਕਿ ਅਮਰੀਕਾ 'ਚ ਕੋਰੋਨਾ ਵਾਇਰਸ ਹੈਲਥ ਐਮਰਜੈਂਸੀ ਹੈ। ਜ਼ਿਕਰਯੋਗ ਹੈ ਕਿ ਬੀਤੇ ਸ਼ੁੱਕਰਵਾਰ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਨੂੰ ਅੰਤਰਰਾਸ਼ਟਰੀ ਸਿਹਤ ਐਮਰਜੈਂਸੀ ਘੋਸ਼ਿਤ ਕੀਤਾ ਹੈ। ਜਿਸ ਤੋਂ ਬਾਅਦ ਬਹੁਤ ਸਾਰੇ ਦੇਸ਼ ਇਸ ਵਾਇਰਸ ਤੋਂ ਬਚਣ ਲਈ ਜ਼ਰੂਰੀ ਕਦਮ ਚੁੱਕ ਰਹੇ ਹਨ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਦੇ ਵੁਹਾਨ ਵਿੱਚ ਹੋਈ ਹੈ, ਜਿਸ ਕਾਰਨ ਉੱਥੋਂ ਲੋਕਾਂ ਨੂੰ ਇਕਾਂਤ ਥਾਂ 'ਤੇ ਲਿਜਾਇਆ ਜਾ ਰਿਹਾ ਹੈ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
 

ਚੀਨ 'ਚੋਂ 324 ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਹਵਾਈ ਜਹਾਜ਼ ਬੀ–747 ਅੱਜ ਤੜਕੇ ਨਵੀਂ ਦਿੱਲੀ ਹਵਾਈ ਅੱਡੇ ’ਤੇ ਪਰਤ ਆਇਆ। ਭਾਰਤੀ ਹਵਾਈ ਜਹਾਜ਼ ਸ਼ੁੱਕਰਵਾਰ ਦੁਪਹਿਰੇ ਦਿੱਲੀ ਤੋਂ ਚੀਨ ਦੇ ਸ਼ਹਿਰ ਵੁਹਾਨ ਲਈ ਰਵਾਨਾ ਹੋਇਆ ਸੀ। ਉਸ ਉਡਾਣ ’ਚ ਪੰਜ ਕਾਕਪਿਟ ਕਰਿਯੂ ਮੈਂਬਰ ਤੇ 15 ਕੈਬਿਨ ਕਰਿਯੂ ਮੈਂਬਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਹਵਾਈ ਜਹਾਜ਼ ਵਿੱਚ ਰਾਮ ਮਨੋਹਰ ਲੋਹੀਆ (RML) ਹਸਪਤਾਲ ਦੇ ਪੰਜ ਡਾਕਟਰ ਤੇ ਇੱਕ ਪੈਰਾ–ਮੈਡੀਕਲ ਮੁਲਾਜ਼ਮ ਵੀ ਮੌਜੂਦ ਸਨ।

 


 

ਹਵਾਈ ਜਹਾਜ਼ ਦੇ ਉਡਾਣ ਭਰਨ ਤੋਂ ਬਾਅਦ ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਸੀ ਕਿ ਵੁਹਾਨ ਤੋਂ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਇੱਕ ਹੋਰ ਵਿਸ਼ੇਸ਼ ਉਡਾਣ ਸਨਿੱਚਰਵਾਰ ਨੂੰ ਦਿੱਲੀ ਹਵਾਈ ਅੱਡੇ ਤੋਂ ਰਵਾਨਾ ਹੋ ਸਕਦੀ ਹੈ। ਇਸ ਸਮੁੱਚੀ ਮੁਹਿੰਮ ਦੀ ਅਗਵਾਈ ਏਅਰ ਇੰਡੀਆ ਦੇ ਕੈਪਟਨ ਅਮਿਤਾਭ ਸਿੰਘ, ਡਾਇਰੈਕਟਰ (ਮੁਹਿੰਮ) ਵੱਲੋਂ ਕੀਤੀ ਜਾ ਰਹੀ ਹੈ।
 

ਕੋਰੋਨਾ ਵਾਇਰਸ ਹੁਣ ਤੱਕ ਚੀਨ ’ਚ 259 ਵਿਅਕਤੀਆਂ ਦੀਆਂ ਜਾਨਾਂ ਲੈ ਚੁੱਕਾ ਹੈ।  ਹੁਵੇਈ ਸੂਬੇ ’ਚ ਸ਼ੁੱਕਰਵਾਰ ਦੇਰ ਰਾਤੀਂ 45 ਹੋਰ ਮੌਤਾਂ ਦੀ ਖ਼ਬਰ ਆਈ ਹੈ। ਚੀਨ ’ਚ ਹੁਵੇਈ ਸੂਬਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇਸ ਸੂਬੇ ’ਚ ਕੱਲ੍ਹ 1347 ਨਵੇਂ ਮਾਮਲੇ ਸਾਹਮਣੇ ਆਏ ਸਨ। ਇੰਝ ਹੁਣ ਇਸ ਵਾਇਰਸ ਤੋਂ ਗ੍ਰਸਤ/ਪੀੜਤ ਲੋਕਾਂ ਦੀ ਗਿਣਤੀ 7,153 ਤੱਕ ਪੁੱਜ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:United States Imposes Entry Restrictions Over Coronavirus