ਭਾਰਤ-ਰੂਸ ਦਰਮਿਆਨ ਐਸ-400 ਏਅਰ ਡਿਫੈਂਸ ਮਿਸਾਈਲ ਸਿਸਟਮ ਤੇ ਹੋਏ ਸਮਝੌਤੇ ਮਗਰੋਂ ਅਮਰੀਕਾ ਨੇ ਆਖਰਕਾਰ ਆਪਣਾ ਬਿਆਨ ਜਾਰੀ ਕਰ ਦਿੱਤਾ ਹੈ। ਭਾਰਤ ਲਈ ਨਰਮ ਰੁੱਖ ਦਰਸਾਉਂਦਿਆਂ ਅਮਰੀਕਾ ਨੇ ਬੇਹੱਦ ਲੋੜੀਂਦੀ ਪ੍ਰਤੀਕਿਰਿਆ ਦਿੱਤੀ ਹੈ। ਭਾਰਤ-ਰੂਸ ਦਰਮਿਆਨ ਹੋਏ ਸਮਝੌਤਿਆਂ ਤੇ ਅਮਰੀਕਾ ਨੇ ਕਿਹਾ ਕਿ ਕਾਟਸਾ ਕਾਨੂੰਨ ਦੁਆਰਾ ਅਸੀਂ ਆਪਣੇ ਮਿਤਰ ਦੇਸ਼ਾਂ ਦੀ ਤਾਕਤ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਹਨ।
ਅਮਰੀਕੀ ਸਫਾਰਤਖਾਨੇ ਵੱਲੋਂ ਜਾਰੀ ਕੀੇਤੇ ਗਏ ਬਿਆਨ ਚ ਕਿਹਾ ਗਿਆ ਹੈ ਕਿ ਅਮਰੀਕਾ ਵੱਲੋਂ ਲਗਾਈ ਜਾਣ ਵਾਲੀ ਪਾਬੰਦੀ ਦਾ ਮਤਬਲ ਇਹ ਬਿਲਕੁਲ ਵੀ ਨਹੀਂ ਹੈ ਕਿ ਸਾਡੇ ਮਿਤਰ ਦੇਸ਼ਾਂ ਦੀ ਫੌਜੀ ਸਮਰੱਥਾ ਨੂੰ ਨੁਕਸਾਨ ਪਹੁੰਚੇ।
ਅਮਰੀਕੀ ਸਫਾਰਤਖਾਨੇ ਨੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਅਮਰੀਕੀ ਕਾਨੂੰਨ ਕਾਟਸਾ ਦੇ ਸੈਕਸ਼ਨ 231 ਤੇ ਵਿਚਾਰ ਹਰੇਕ ਲੈਣ ਦੇਣ ਤੇ ਆਧਾਰ ਤੇ ਹੋਵੇਗਾ। ਇਸਦਾ ਪਹਿਲਾਂ ਤੋਂ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਕਾਟਸਾ ਨੂੰ ਲਗਾਉਣ ਦਾ ਮਤਲਬ ਸਾਫ ਹੈ ਕਿ ਰੂਸ ਨੂੰ ਉਸਦੇ ਖਤਰਨਾਕ ਵਤੀਰੇ ਲਈ ਉਸਨੂੰ ਸਜ਼ਾ ਦੇਣਾ ਹੈ। ਇਸ ਵਿਚ ਰੂਸ ਦੇ ਡਿਫੈਂਸ ਸੈਕਟਰ ਚ ਫੰਡ ਉਭਾਰ ਨੂੰ ਰੋਕਣਾ ਲਾਜ਼ਮੀ ਮੰਨਿਆ ਗਿਆ ਹੈ।
ਕੀ ਹੈ ਕਾਟਸਾ ਕਾਨੂੰਨ
ਅਮਰੀਕਾ ਨੇ ਆਪਣੇ ਦੁਸ਼ਮਣ ਦੇਸ਼ਾਂ ਨੂੰ ਪਾਬੰਦੀ ਲਗਾ ਕੇ ਸਜ਼ਾ ਦੇਣ ਲਈ ਕਾਊਂਟਰਿੰਗ ਅਮਰੀਕਾਜ਼ ਐਡਵਾਇਜ਼ਰੀ ਥਰੂ ਸੈਕਸ਼ੰਸ ਐਕਟ (ਕਾਟਸਾ) ਕਾਨੂੰਨ ਬਣਾਇਆ ਹੈ। ਇਨ੍ਹਾਂ ਦੇਸ਼ਾਂ ਨਾਲ ਵਪਾਰ ਕਰਨ ਵਾਲੇ ਦੇਸ਼ਾਂ ਤੇ ਇਹ ਕਾਨੂੰਨ ਲਾਗੂ ਹੁੰਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਗਸਤ 2017 ਚ ਰੂਸ ਤੇ ਪਾਬੰਦੀ ਲਗਾਉਣ ਖਾਤਰ ਇਸ ਕਾਟਸਾ ਕਾਨੂੰਨ ਤੇ ਹਸਤਾਖਰ ਕੀਤੇ ਸਨ। ਇਸ ਕਾਟਸਾ ਕਾਨੂੰਨ ਦੇ ਤਹਿਤ ਰੂਸ ਨਾਲ ਵੱਡਾ ਸਮਝੌਤਾ ਕਰਨ ਵਾਲੇ ਦੇਸ਼ਾਂ ਤੇ ਅਮਰੀਕਾ ਇਹ ਪਾਬੰਦੀ ਲਗਾ ਸਕਦਾ ਹੈ।
ਦੱਸਣਯੋਗ ਹੈ ਕਿ ਭਾਰਤ ਨੇ ਅਮਰੀਕੀ ਚੇਤਾਵਨੀ ਬਾਵਜੂਦ ਰੂਸ ਨਾਲ ਰੱਖਿਆ ਖੇਤਰ ਚ ਵੱਡਾ ਸਮਝੌਤਾ ਕੀਤਾ ਹੈ। ਰੂਸ ਦੇ ਰਾਸ਼ਟਰਪਤੀ ਦੇ ਭਾਰਤ ਦੋਰੇ ਚ ਦੋਨਾਂ ਦੇਸ਼ਾਂ ਦਰਮਿਆਨ ਅੱਠ ਮੁੱਦਿਆਂ ਤੇ ਸਮਝੌਤਾ ਹੋਇਆ ਹੈ।