ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ : ਓਕਲਾਹੋਮਾ ’ਚ ਦੋ ਭਾਰਤੀ ਵਿਦਿਆਰਥੀ ਡੁੱਬੇ

ਅਮਰੀਕਾ : ਓਕਲਾਹੋਮਾ ’ਚ ਦੋ ਭਾਰਤੀ ਵਿਦਿਆਰਥੀ ਡੁੱਬੇ

ਓਕਲਾਹੋਮਾ ਦੇ ਡੇਵਿਸ ਵਿਚ ਟਰਨਰ ਫਾਲ ਵਿਚ ਟੈਕਸਾਸ ਯੂਨੀਵਰਸਿਟੀ ਦੇ ਦੋ ਭਾਰਤੀ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਡੇਵਿਸ ਪੁਲਿਸ ਨੇ ਦੱਸਿਆ ਕਿ ਟਰਨਰ ਫਾਲ ਵਿਚ ਡੁੱਬਣ ਕਾਰਨ ਦੋ ਭਾਰਤੀ ਵਿਦਿਆਰਥੀਆਂ ਦੀ ਮੰਗਲਵਾਰ ਨੂੰ ਮੌਤ ਹੋ ਗਈ ਹੈ।

 

ਇਕ ਵਿਦਿਆਰਥੀ ਝੀਲ ਦੇ ਹੇਠਾਂ ਤਾਲਾਬ ਵਿਚ ਡੁੱਬ ਰਿਹਾ ਸੀ ਅਤੇ ਦੂਜਾ ਵਿਦਿਆਰਥੀ ਉਸ ਨੂੰ ਬਚਾਉਣ ਲਈ ਉਸ ਵਿਚ ਕੁੱਦ ਗਿਆ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਜੈਕੇਟ ਪਹਿਨ ਰੱਖੀ ਸੀ।

 

ਸੂਬਾ ਮੈਡੀਕਲ ਜਾਂਚ ਅਧਿਕਾਰੀ ਨੇ ਵਿਦਿਆਰਥੀਆਂ ਦੀ ਪਹਿਚਾਣ 23 ਸਾਲਾ ਅਜੈ ਕੁਮਾਰ ਅਤੇ 22 ਸਾਲਾ ਤੇਜਾ ਕੌਸ਼ਿਕ ਵੋਲੇਤੀ ਵਜੋਂ ਹੋਈ ਹੈ।

 

ਪੁਲਿਸ ਨੇ ਦੱਸਿਆ ਕਿ ਉਹ ਦੋਵੇਂ ਭਾਰਤੀ ਨਾਗਰਿਕ ਹਨ, ਜੋ ਆਰਲੀਗਟਨ ਵਿਚ ਟੇਕਸਾਸ ਯੂਨੀਵਰਸਿਟੀ ਦੇ ਵਿਦਿਆਰਥੀ ਸਨ। ਇਸ ਤੋਂ ਪਹਿਲਾਂ ਜੁਲਾਈ ਵਿਚ ਵੀ ਇਥੇ ਦੋ ਭਾਰਤੀ ਡੁੱਬ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:United States Two Indian Drowns Oklahoma