ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UNO ’ਤੇ ਡਾਢਾ ਆਰਥਿਕ ਸੰਕਟ, ਕਈ ਖ਼ਰਚੇ ਘਟਾਏ

UNO ’ਤੇ ਡਾਢਾ ਆਰਥਿਕ ਸੰਕਟ, ਕਈ ਖ਼ਰਚੇ ਘਟਾਏ

ਸੰਯੁਕਤ ਰਾਸ਼ਟਰ (UNO) ਨੂੰ ਇਸ ਵੇਲੇ ਭਾਰੀ ਆਰਥਿਕ ਸੰਕਟ ’ਚੋਂ ਲੰਘਣਾ ਪੈ ਰਿਹਾ ਹੈ। ਪਹਿਲਾਂ ਸੰਯੁਕਤ ਰਾਸ਼ਟਰ ਹੈੱਡਕੁਆਰਟਰਜ਼ ਦੀ ਲਿਫ਼ਟ ਤੇ ਏਅਰ–ਕੰਡੀਸ਼ਨ ਸਿਰਫ਼ ਖ਼ਰਚੇ ਬਚਾਉਣ ਲਈ ਬੰਦ ਕਰ ਦਿੱਤੇ ਗਏ ਸਨ; ਹੁਣ ਹਰੇਕ ਸਨਿੱਚਰਵਾਰ ਤੇ ਐਤਵਾਰ ਨੂੰ ਹੈੱਡਕੁਆਰਟਰਜ਼ ਪੂਰੀ ਤਰ੍ਹਾਂ ਬੰਦ ਰੱਖਿਆ ਜਾਵੇਗਾ। ਇਸ ਬਾਰੇ ਯੂਐੱਨਓ ਨੇ ਖ਼ੁਦ ਟਵੀਟ ਵੀ ਕੀਤਾ ਹੈ।

 

 

ਸੰਯੁਕਤ ਰਾਸ਼ਟਰ ਨੇ ਟਵੀਟ ਕਰ ਕੇ ਲਿਖਿਆ ਕਿ ਨਿਊ ਯਾਰਕ ’ਚ ਯੂਐੱਨ ਹੈੱਡਕੁਆਰਟਰਜ਼ ਬਿਲਡਿੰਗ ਨੂੰ ਹੁਣ ਛੁੱਟੀ ਵਾਲੇ ਦਿਨ ਸਨਿੱਚਰਵਾਰ ਤੇ ਐਤਵਾਰ ਨੂੰ ਕੈਸ਼ ਦੀ ਸਮੱਸਿਆ ਕਾਰਨ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਕੀ ਤੁਹਾਡੇ ਦੇਸ਼ ਨੇ ਇਸ ਸਾਲ ਦੇ ਨਿਯਮਤ ਸੰਯੁਕਤ ਰਾਸ਼ਟਰ ਦੇ ਬਜਟ ਵਿੱਚ ਆਪਣਾ ਯੋਗਦਾਨ ਪਾਇਆ ਹੈ।

 

 

ਸੰਯੁਕਤ ਰਾਸ਼ਟਰ ਵੱਲੋਂ ਸਾਂਝੇ ਕੀਤੇ ਦਸਤਾਵੇਜ਼ ਰਾਹੀਂ ਪਤਾ ਚੱਲਦਾ ਹੈ ਕਿ 131 ਮੈਂਬਰਾਂ ਵਿੱਚੋਂ ਕੇਵਲ 34 ਦੇਸ਼ਾਂ ਨੇ ਅਪਾਣੀ ਸਾਲਾਨਾ ਬਜਟ ਰਾਸ਼ੀ ਦਾ ਹਿੱਸਾ ਸੰਯੁਕਤ ਰਾਸ਼ਟਰ ਨੂੰ ਨਹੀਂ ਦਿੱਤਾ ਹੈ। 11 ਅਕਤੂਬਰ ਨੂੰ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਨੁਮਾਇੰਦੇ ਸਈਅਦ ਅਕਬਰੁੱਦੀਨ ਨੇ ਦੱਸਿਆ ਸੀ ਕਿ ਭਾਰਤ ਉਨ੍ਹਾਂ 35 ਦੇਸ਼ਾਂ ਵਿੱਚ ਸ਼ਾਮਲ ਹੈ; ਜਿਨ੍ਹਾਂ ਨੇ ਸੰਯੁਕਤ ਰਾਸ਼ਟਰ ਨੂੰ ਆਪਣੇ ਸਾਰੇ ਬਕਾਇਆਂ ਦੀ ਅਦਾਇਗੀ ਸਮੇਂ–ਸਿਰ ਕਰ ਦਿੱਤੀ ਹੈ।

 

 

ਕੈਨੇਡਾ, ਸਿੰਗਾਪੁਰ, ਭੂਟਾਨ, ਫ਼ਿਨਲੈਂਡ, ਨਿਊ ਜ਼ੀਲੈਂਡ ਤੇ ਨਾਰਵੇ ਜਿਹੇ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਨੂੰ ਹਾਲੇ ਤੱਕ ਬਕਾਏ ਦਾ ਭੁਗਤਾਨ ਨਹੀਂ ਕੀਤਾ ਹੈ। ਸੰਯੁਕਤ ਰਾਸ਼ਟਰ ’ਚ ਕੁੱਲ 193 ਦੇਸ਼ ਸ਼ਾਮਲ ਹਨ।

 

 

ਇਸੇ ਵਰ੍ਹੇ ਭਾਰਤ ਨੇ ਸੰਯੁਕਤ ਰਾਸ਼ਟਰ ਨੂੰ 23,253,808 ਅਮਰੀਕੀ ਡਾਲਰ ਦਾ ਭੁਗਤਾਨ ਕੀਤਾ ਹੈ। ਸਾਲ 2018–2019 ’ਚ ਸੰਯੁਕਤ ਰਾਸ਼ਟਰ ਦਾ ਬਜਟ ਲਗਭਗ 5.4 ਅਰਬ ਅਮਰੀਕੀ ਡਾਲਰ ਸੀ। ਇਸ ਵਿੱਚ ਸ਼ਾਂਤੀ ਕਾਰਜਾਂ ਲਈ ਵਿੱਢੀਆਂ ਮੁਹਿੰਮਾਂ ਦਾ ਬਜਟ ਸ਼ਾਮਲ ਨਹੀਂ ਸੀ।

 

 

ਖ਼ਰਚਿਆਂ ਵਿੱਚ ਕਟੌਤੀ ਕਰਨ ਲਈ ਸੰਯੁਕਤ ਰਾਸ਼ਟਰ ਵਿੱਚ ਮੌਜੂਦ ਏਸੀ, ਲਿਫ਼ਟ ਸਮੇਤ ਹੈੱਡਕੁਆਰਟਰਜ਼ ਦੇ ਬਾਹਰ ਲੱਗੇ ਫੁਹਾਰੇ ਵੀ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਹੈੱਡਕੁਆਰਟਰਜ਼ ਵਿਖੇ ਕੰਮ ਕਰ ਰਹੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਵੀ ਅਧਿਕਾਰਤ ਮੀਟਿੰਗ, ਯਾਤਰਾ ਤੇ ਦਸਤਾਵੇਜ਼ਾਂ ਦਾ ਛੇ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਵਿੱਚ ਕਟੌਤੀ ਕਰਨ ਲਈ ਆਖਿਆ ਗਿਆ ਹੈ।

 

 

ਸੰਯੁਕਤ ਰਾਸ਼ਟਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਹੁਣ 37 ਹਜ਼ਾਰ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦਾ ਇੰਤਜ਼ਾਮ ਕਰਨ ਦੇ ਜਤਨ ਚੱਲ ਰਹੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UNO in economic crisis many expenses slashed