ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਕਰਕੇ UN ਸਲਾਮਤੀ ਕੌਂਸਲ ਦੀਆਂ ਮੀਟਿੰਗਾਂ ਰੱਦ, ਅਮਰੀਕਾ ’ਚ ਦੋ ਥਾਵਾਂ ’ਤੇ ਕਰਫ਼ਿਊ

ਕੋਰੋਨਾ ਕਰਕੇ UN ਸਲਾਮਤੀ ਕੌਂਸਲ ਦੀਆਂ ਮੀਟਿੰਗਾਂ ਰੱਦ, ਅਮਰੀਕਾ ’ਚ ਦੋ ਥਾਵਾਂ ’ਤੇ ਕਰਫ਼ਿਊ

ਕੋਰੋਨਾ ਵਾਇਰਸ ਕਾਰਨ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ (UNSC) ਨੇ ਸੋਮਵਾਰ ਨੂੰ ਹੋਣ ਵਾਲੀਆਂ ਆਪਣੀਆਂ ਦੋ ਮੀਟਿੰਗਾਂ ਨੂੰ ਰੱਦ ਕਰ ਦਿੱਤਾ। ਸਲਾਮਤੀ ਕੌਂਸਲ ਮੰਗਲਵਾਰ ਦੀ ਮੀਟਿੰਗ ਰੱਦ ਹੋਣ ਤੋਂ ਬਾਅਦ ਸੂਡਾਨ ਦੇ ਦਰਫ਼ੁਰ ਦੀ ਹਾਲਤ ਉੱਤੇ ਬੁੱਧਵਾਰ ਨੂੰ ਚਰਚਾ ਕਰਨ ਤੇ ਵੀਰਵਾਰ ਨੂੰ ਬਹੁਪੱਖਵਾਦ ਉੱਤੇ ਵਿਚਾਰ–ਵਟਾਂਦਰਾ ਕਰਨ ਦੀ ਯੋਜਨਾ ਉਲੀਕ ਰਿਹਾ ਸੀ।

 

 

ਇਸ ਮਹੀਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਪ੍ਰਧਾਨਗੀ ਚੀਨ ਕਰ ਰਿਹਾ ਹੈ। ਚੀਨੀ ਮਿਸ਼ਨ ਨੇ ਕਿਹਾ ਕਿ ਇਸ ਹਫ਼ਤੇ ਦੀ ਮੀਟਿੰਗ ਰੱਦ ਹੋਣ ਦੇ ਬਾਵਜੂਦ ਪ੍ਰੀਸ਼ਦ ਕੰਮ ਕਰ ਰਹੀ ਹੈ। ਮਿਸ਼ਨ ਦੇ ਬੁਲਾਰੇ ਨੇ ਕਿਹਾ ਕਿ ਮੈਂਬਰ ਏਜੰਡੇ ਵਿੱਚ ਸ਼ਾਮਲ ਮੁੱਦਿਆਂ ’ਤੇ ਗੱਲਬਾਤ ਤੇ ਵਿਚਾਰ–ਵਟਾਂਦਰਾ ਜਾਰੀ ਰੱਖਣਗੇ; ਤਾਂ ਜੋ ਕੌਂਸਲ ਦੇ ਲੋਕ–ਫ਼ਤਵੇ ਨੂੰ ਪੂਰਾ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾ ਸਕਣ।

 

 

ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਸੰਕਟ ਦਾ ਸਾਹਮਣਾ ਗਰਮੀਆਂ ਦੇ ਮੌਸਮ ਤੱਕ ਕਰਨਾ ਪੈ ਸਕਦਾ ਹੈ। ਨਿਊ ਜਰਸੀ ਸੂਬੇ ਤੇ ਸਾਨ ਫ਼ਰਾਂਸਿਸਕੋ ਨੇ ਕਰਫ਼ਿਊ ਦਾ ਐਲਾਨ ਕਰ ਦਿੱਤਾ ਹੈ।

 

 

ਸ੍ਰੀ ਟਰੰਪ ਨੇ ਅਮਰੀਕਨਾਂ ਨੂੰ ਕਿਤੇ ਵੀ 10 ਤੋਂ ਵੱਧ ਦੀ ਗਿਣਤੀ ਵਿੱਚ ਇਕੱਠੇ ਨਾ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਮੰਨਿਆ ਕਿ ਮਹਾਂਮਾਰੀ ਦੇ ਚੱਲਦਿਆਂ ਅਮਰੀਕੀ ਅਰਥ–ਵਿਵਸਥਾ ਸੰਭਾਵੀ ਤੌਰ ’ਤੇ ਮੰਦੀ ਵੱਲ ਵਧ ਸਕਦੀ ਹੈ; ਜਿੱਥੇ 1987 ਤੋਂ ਬਾਅਦ ਪਹਿਲੀ ਵਾਰ ਵਾਲ–ਸਟ੍ਰੀਟ ਦੇ ਸ਼ੇਅਰ ਲਗਭਗ 13 ਫ਼ੀ ਸਦੀ ਡਿੱਗ ਕੇ ਸਭ ਤੋਂ ਹੇਠਲੇ ਪੱਧਰ ਉੱਤੇ ਬੰਦ ਹੋਏ।

 

 

ਅਮਰੀਕਾ ਯੂਰੋਪੀਅਨ ਦੇਸ਼ਾਂ ਵਾਂਗ ਸਕੂਲਾਂ, ਜਨਤਕ ਇਮਾਰਤਾਂ, ਰੈਸਟੋਰੈਂਟ, ਬਾਰ ਆਦਿ ਬੰਦ ਕਰਨ ਦਾ ਐਲਾਨ ਕੀਤਾ ਹੈ। ਸ੍ਰੀ ਟਰੰਪ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਇਹ ਸੰਕਟ ਹਾਲੇ ਕਈ ਮਹੀਨਿਆਂ ਤੱਕ ਜਾਰੀ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਇਸ ਵਾਇਰਸ ਦਾ ਖ਼ਾਤਮਾ ਕਰਨ ਦੀ ਦਿਸ਼ਾ ਵਿੱਚ ਠੀਕ ਤਰੀਕੇ ਕੰਮ ਕੀਤਾ ਗਿਆ, ਤਾਂ ਆਸ ਹੈ ਕਿ ਜੁਲਾਈ ਜਾਂ ਅਗਸਤ ਮਹੀਨੇ ਤੱਕ ਇਸ ਤੋਂ ਛੁਟਕਾਰਾ ਮਿਲ ਜਾਵੇਗਾ।

 

 

ਉੱਧਰ ਕੈਨੇਡਾ ਨੇ ਜ਼ਿਆਦਾਤਰ ਵਿਦੇਸ਼ੀ ਨਾਗਰਿਕਾਂ ਲਈ ਆਪਣੀਆਂ ਕੌਮਾਂਤਰੀ ਸਰਹੱਦਾਂ ਬੰਦ ਕਰ ਦਿੱਤੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UNSC Meetings cancelled due to Corona Curfew at two places of US