ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸਰੀਫ ਅਤੇ ਉਨ੍ਹਾਂ ਦੀ ਧੀ ਮਰੀਅਮ ਦੇ ਪਾਕਿਸਤਾਨ 'ਚ ਪਹੁੰਚਣ ਤੋਂ ਪਹਿਲਾ ਲਾਹੌਰ ਵਿੱਚ ਸੁਰੱਖਿਆ ਦੇ ਪੂਰੇ ਬੰਦੋਬਸਤ ਕੀਤੇ ਗਏ ਹਨ। ਪਿਓ-ਧੀ ਨੂੰ ਪਾਕਿਸਤਾਨੀ ਕੋਰਟ ਨੇ 10 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਦੋਵਾਂ ਨੂੰ ਇਹ ਸਜ਼ਾ ਭ੍ਰਿਸ਼ਟਾਚਾਰ ਨਾਲ ਸੰਬੰਧਤ ਇੱਕ ਕੇਸ ਵਿੱਚ ਸੁਣਾਈ ਗਈ ਹੈ। ਲਾਹੌਰ ਹਵਾਈ-ਅੱਡੇ ਤੇ ਪਹੁੰਚਦੇ ਹੀ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ।
09:29- ਨਵਾਜ਼ ਸ਼ਰੀਫ ਨੂੰ ਧੀ ਸਮੇਤ ਇੱਕ ਦੂਜੇ ਜਹਾਜ਼ ਰਾਹੀਂ ਇਸਲਾਮਾਬਾਦ ਲਿਜਾਇਆ ਜਾਵੇਗਾ। 10:15 ਵਜੇ ਪਰਵਾਜ਼ ਸ਼ਰੀਫ ਨੂੰ ਲੈ ਕੇ ਜਾ ਸਕਦੀ ਹੈ।
09:10- ਨਵਾਜ਼ ਸਰੀਫ ਨੂੰ ਲੈ ਕੇ ਆਇਆ ਜਹਾਜ਼ ਲਾਹੌਰ ਹਵਾਈ ਅੱਡੇ 'ਤੇ ਉੱਤਰਿਆ। ਹਵਾਈ ਅੱਡੇ ਦੇ ਬਾਹਰ ਪਾਰਟੀ ਸਮਰਥਕਾਂ ਦੀ ਭੀੜ।
08:58- ਨਵਾਜ਼ ਸਰੀਫ ਦਾ ਜਹਾਜ਼ ਅਗਲੇ 10 ਮਿੰਟਾਂ ਤੱਕ ਲਾਹੌਰ ਹੀ ਉੱਤਰੇਗਾ। ਲਾਹੌਰ ਤੋਂ ਇਸਲਾਮਾਬਾਦ ਜਾਣ ਲਈ ਇੱਕ ਜਹਾਜ਼ 09:45 ਤੇ ਰਵਾਨਾ ਹੋ ਸਕਦਾ ਹੈ।
08:20- ਨਵਾਜ਼ ਸ਼ਰੀਫ ਨੂੰ ਲੈ ਕੇ ਆ ਰਿਹਾ ਜਹਾਜ਼ ਲਾਹੌਰ ਦੀ ਥਾਂ 'ਤੇ ਇਸਲਾਮਾਬਾਦ ਉਤਾਰਿਆ ਜਾ ਸਕਦਾ।
07:20- ਨਵਾਜ਼ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਸੀਨੀਅਰ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਦੇ ਹੁਕਮ ਜਾਰੀ।
Lahore: PML-N supporters head towards Lahore airport ahead of Nawaz Sharif's arrival. #Pakistan pic.twitter.com/EE4qd4mvFQ
— ANI (@ANI) July 13, 2018
06:55- ਪਾਕਿਸਤਾਨੀ ਮੀਡੀਆ ਅਨੁਸਾਰ 7 ਵੱਜਣ ਤੋਂ ਪੰਜ ਮਿੰਟ ਪਹਿਲਾਂ ਸ਼ਰੀਫ ਆਪਣੀ ਧੀ ਸਮੇਤ ਆਬੂ-ਧਾਬੀ ਤੋਂ ਲਾਹੌਰ ਵੱਲ ਨੂੰ ਰਵਾਨਾ ਹੋ ਗਏ ਸਨ।
06:15- ਇਮਰਾਨ ਖ਼ਾਨ ਦੀ ਪਾਰਟੀ ਪੀਟੀਆਈ ਨੇ ਬਿਆਨ ਦਿੱਤਾ ਕਿ ਨਵਾਜ਼ ਨੂੰ ਸਿਰਫ਼ ਗ੍ਰਿਫਤਾਰ ਕਰਨ ਨਾਲ ਕੁਝ ਨਹੀਂ ਹੋਣ ਵਾਲਾ ਸਗੋਂ ਉਨ੍ਹਾਂ ਵੱਲੋਂ ਲੁੱਟੇ ਗਏ ਦੇਸ਼ ਦੇ ਪੈਸੇ ਨੂੰ ਵਾਪਸ ਲਿਆਂਦਾ ਜਾਵੇ।
06:10- ਨਵਾਜ਼ ਸ਼ਰੀਫ ਦੀ ਲਾਹੌਰ ਵੱਲ ਉਡਾਣ ਵਿੱਚ ਦੇਰੀ ਹੋਣ ਦੀ ਖ਼ਬਰ ਸਾਹਮਣੇ ਆਈ।
06:05- ਪੁਲਿਸ ਨੇ ਨਵਾਜ਼ ਸਰੀਫ ਦੇ ਸਮਰਥਕਾਂ ਨੂੰ ਹਿਰਾਸਤ ਵਿੱਚ ਲਿਆ. ਇਹ ਸਮਰਥਕ ਲਾਹੌਰ ਰਵਾਈ-ਅੱਡੇ ਵੱਲ ਵਧ ਰਹੇ ਸਨ।
#WATCH PML-N workers head towards Lahore airport ahead of Nawaz Sharif's arrival. #Pakistan pic.twitter.com/td2IZypLSK
— ANI (@ANI) July 13, 2018
06:00- ਨਵਾਜ਼ ਸ਼ਰੀਫ ਦੇ ਭਰਾ ਸ਼ਹਿਬਾਜ਼ ਸ਼ਰੀਫ ਨੇ ਲੋਕਾਂ ਨੂੰ ਹਵਾਈ ਅੱਡੇ ਵੱਲ ਵਧਣ ਦੀ ਅਪੀਲ ਕੀਤੀ।
05:15- ਨਵਾਜ਼ ਸ਼ਰੀਫ ਨੇ ਬਿਆਨ ਦਿੱਤਾ ਕਿ ਉਹ ਪਾਕਿਸਤਾਨ ਦੀ ਅਗਲੀ ਪੀੜ੍ਹੀ ਦੀ ਭਲਾਈ ਲਈ ਵਾਪਸ ਪਰਤ ਰਹੇ ਹਨ।
04:55- ਨਵਾਜ਼ ਸ਼ਰੀਫ ਨੇ ਕਿਹਾ ਕਿ ਹੁਣ ਕੌਣ ਇਨ੍ਹਾਂ ਚੋਣਾਂ ਦੇ ਨਤੀਜਿਆਂ ਵਿੱਚ ਵਿਸਵਾਸ ਕਰੇਗਾ।